Poem

ਸੰਤਾਪ//.. ਬੱਬੂ ਮਨੇਸ

July 09, 2018 04:41 PM
General

ਮੈਂ ਧਰਤੀ ਦੇਸ਼ ਪੰਜਾਬ ਦੀ, ਅੱਜ ਵੇਖੋ ਲੀਰਾਂ-ਲੀਰ ਹੋਈ ,
ਢਿੱਡੋਂ ਜੰਮੇ ਸਾਰ ਨਾ ਇੱਜ਼ਤਾਂ ਦੀ, ਅੱਜ ਤਾਂ ਹੀ ਤਾਂ ਅਖ਼ੀਰ ਹੋਈ ,
ਮੈਂ ਧਰਤੀ ਦੇਸ਼ ਪੰਜਾਬ ਦੀ, ਅੱਜ ਵੇਖੋ ਲੀਰਾਂ-ਲੀਰ ਹੋਈ.....

ਇੱਥੇ ਨਾ ਕੋਈ ਭਗਤ-ਸਰਾਭਾ ਏ, ਹੋਇਆ ਅਕਲ ਦਾ ਖ਼ਾਲੀ ਛਾਬਾ ਏ ,
ਓਲ੍ਹਾ ਨਹੀਂ ਕੋਈ ਪਿਓ ਤੇ ਪੁੱਤ ਵਾਲਾ, ਫਿੱਕੀ ਰੱਤ ਦੀ ਪਈ ਤਾਸੀਰ ਹੋਈ ,
ਮੈਂ ਧਰਤੀ ਦੇਸ਼ ਪੰਜਾਬ ਦੀ, ਅੱਜ ਵੇਖੋ ਲੀਰਾਂ-ਲੀਰ ਹੋਈ.....


ਹੜ ਵਹਿ ਤੁਰੇ ਨੇ ਨਸ਼ਿਆਂ ਦੇ, ਕੀਹਨੇ ਝੂਲਣਾ ਏ ਹੁਣ ਰੱਸਿਆਂ 'ਤੇ ?
ਧੀਆਂ ਬਲੀ ਦਾਜ ਦੀ ਚੜ੍ਹਦੀਆਂ ਨੇ, ਚੰਗੀ ਇੱਜ਼ਤਾਂ ਤੋਂ ਸੋਨ ਜ਼ੰਜੀਰ ਹੋਈ ,
ਮੈਂ ਧਰਤੀ ਦੇਸ਼ ਪੰਜਾਬ ਦੀ, ਅੱਜ ਵੇਖੋ ਲੀਰਾਂ ਲੀਰ ਹੋਈ.....

ਮੇਰੇ ਪੁੱਤ ਕਿਰਸਾਨ ਕਰਜ਼ਾਈ ਨੇ, ਲੱਕ ਤੋੜ ਦਿੱਤਾ ਮਹਿੰਗਾਈ ਨੇ ,
ਖਾ ਗਏ ਹਾਕਮ ਮੇਰੀ ਮਮਤਾ ਨੂੰ, ਤਾਂ ਹੀ "ਬੱਬੂ" ਪੁੱਤ ਮੇਰੀ ਅੱਖ ਰੋਈ ,
ਮੈਂ ਧਰਤੀ ਦੇਸ਼ ਪੰਜਾਬ ਦੀ, ਅੱਜ ਵੇਖੋ ਲੀਰਾਂ-ਲੀਰ ਹੋਈ.....

ਲਿਖਤ.. ਬੱਬੂ ਮਨੇਸ

Have something to say? Post your comment