Wednesday, March 27, 2019
FOLLOW US ON

Article

“ਵਿਛਦੇ ਸੱਥਰਾਂ ਦੀ ਦਾਸਤਾਨ”//ਇੰਦਰਜੀਤ ਸਿੰਘ ਕਠਾਰ

July 09, 2018 04:49 PM
General

ਵਿਛਦੇ ਸੱਥਰਾਂ ਦੀ ਦਾਸਤਾਨ


ਪੰਜ ਪਾਣੀਆ ਦੀ ਧਰਤੀ ਅਤੇ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਦੇ ਇਤਿਹਾਸ ਦੇ ਸੁਨਹਿਰੀ ਪੰਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਹ ਰੱਜਿਆ-ਪੁੱਜਿਆ ਸੂਬਾ ਕਦੇ ਕਿਸੇ ਤੋਂ ਹਾਰਿਆ ਨਹੀਂ।


ਅਨੇਕਾ ਹਮਲਿਆ ਦੇ ਬਾਵਜੂਦ ਵੀ ਗੁਰੂਆ ਦੀ ਕਿਰਪਾ ਨੇ ਇਸਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਪਰ ਅਜੋਕਾ ਸਮਾਂ ਇਸਦੇ ਬਿਲਕੁਲ ਬਿਪਰੀਤ ਜਾਂਦਾ ਪਰਤੀਤ ਹੋ ਰਿਹਾ ਹੈ। ਵੈਰੀਆਂ ਨੂੰ ਧੂਲ ਚਟਾਉਣ ਵਾਲਾ ਪੰਜਾਬ ਅੱਜ ਨਸ਼ਿਆ ਅੱਗੇ ਗੋਡੇ ਟੇਕਦਾ ਨਜ਼ਰ ਆ ਰਿਹਾ ਹੈ। ਅੱਜ ਨਸ਼ੇ ਨੇ ਪੰਜਾਬ ਦੇ ਬਹੁਤਿਆ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਕਈਆਂ ਘਰਾਂ ਚੁੱਲਿਆ ਵਿੱਚ ਘਾਹ ਉੱਗਾ ਦਿੱਤੇ ਹਨ। ਵਸੇ ਵਸਾਏ ਘਰ ਉਜਾੜ ਦਿੱਤੇ ਹਨ। ਬੀਤੇ ਲਗਪਗ 33 ਦਿਨਾਂ ਵਿੱਚ ਹੋਈਆਂ 47 ਨੋਜਵਾਨਾ ਦੀਆ ਮੋਤਾਂ ਨੇ ਪੰਜਾਬ ਨੂੰ ਕੰਬਾ ਕੇ ਰੱਖ ਦਿੱਤਾ ਹੈ।


 ਪਹਿਲਾਂ ਪੰਜਾਬ ਇਥੋਂ ਦੇ ਛੈਲ-ਛਬੀਲੇ, ਚੋੜੇ ਜੁੱਸਿਆ ਵਾਲੇ ਗੱਭਰੂਆਂ ਕਰਕੇ ਜਾਣਿਆ ਜਾਂਦਾ ਸੀ। ਪ੍ਰੋਫੈਸਰ ਪੂਰਨ ਸਿੰਘ ਵੀ ਆਪਣੀ ਕਵਿਤਾ 'ਜਵਾਨ ਪੰਜਾਬ ਦੇ' ਵਿੱਚ ਪੰਜਾਬੀ ਜਵਾਨਾ ਦੀ ਪ੍ਰਸੰਸਾ ਕਰਦੇ ਲਿਖਦੇ ਹਨ,
ਇਹ ਬੇਪ੍ਰਵਾਹ ਜਵਾਨ ਪੰਜਾਬ ਦੇ,
ਮੋਤ ਨੂੰ ਮਖੋਲਾਂ ਕਰਨ,
ਮਰਨ ਥੀ ਨਹੀਂ ਡਰਦੇ।
"ਰੱਜ ਕੇ ਖਾਹ ਤੇ ਦੱਬ ਕੇ ਵਾਹ" ਵਾਲੀ ਕਹਾਵਤ ਵੀ ਇਹਨਾਂ 'ਤੇ ਪੂਰੀ ਢੁੱਕਦੀ ਸੀ। ਕਿਉਂਕਿ ਇਹ ਦੁੱਧ, ਦਹੀ, ਲੱਸੀ, ਮੱਖਣ, ਘਿਓ ਆਦਿ ਖਾਹ ਕੇ ਮਿੱਟੀ ਵਿੱਚੋ ਸੋਨਾ ਕੱਢਦੇ ਸਨ ਤੇ ਪੂਰੇ ਦੇਸ਼ ਦਾ ਢਿੱਡ ਭਰਦੇ ਸਨ। ਪਰ ਅੱਜ ਨਸ਼ੇ ਦੀ ਲੱਗੀ ਨਜ਼ਰ ਨੇ ਪੰਜਾਬ ਦੇ ਗੱਭਰੂਆਂ ਦੀਆਂ ਨਸਾਂ ਵਿੱਚ ਖੂਨ ਦੀ ਬਜਾਏ ਨਸ਼ਾ ਦੋੜਨ ਲਾ ਦਿੱਤਾ ਹੈ। ਲੰਬੇ ਕੱਦ ਤੇ ਚੋੜੀਆ ਛਾਤੀਆ ਨਾਲ ਪੂਰੇ ਵਿਸ਼ਵ ਵਿੱਚ ਆਪਣੀ ਇੱਕ ਅਹਿਮ ਮਿਸਾਲ ਪੈਦਾ ਕਰਨ ਵਾਲੇ ਪੰਜਾਬੀ ਨੋਜਵਾਨਾ ਦੇ ਸ਼ਰੀਰ ਅੱਜ ਸੁੱਕ ਕੇ ਤੀਲਾ ਹੋ ਗਏ ਹਨ। ਪਹਿਲਾਂ ਪੰਜਾਬ ਦੀ ਸਵੇਰ ਸੂਰਜ ਦੀਆ ਪਹਿਲੀਆ ਕਿਰਨਾ ਦੇ ਲਹਿਲਹਾਉਂਦੀ ਫਸਲ, ਤੇ ਤੋੜੀਏ ਦੇ ਫੁੱਲਾ ਉੱਤੇ ਪੈਣ ਨਾਲ ਹੁੰਦੀ ਸੀ ਪਰ ਅਜੋਕੇ ਪੰਜਾਬ ਦੀ ਸਵੇਰ ਨਸ਼ੇ ਕਰਕੇ ਸੁੱਟੀਆ ਸ਼ੀਸ਼ੀਆ, ਸਰਿੰਜਾਂ, ਬੋਤਲਾਂ, ਟੀਕੇ, ਰੈਪਰਾਂ ਆਦਿ 'ਤੇ ਪੈਣ ਨਾਲ ਹੁੰਦੀ ਹੈ। ਸੁਬਖਤੇ ਸੁਣੀ ਕੁੱਕੜ ਦੀ ਬਾਗ, ਚਹਿ-ਚਹਾਉਂਦੀਆ ਚਿੜੀਆ ਦੀ ਮਿੱਠੀ ਅਵਾਜ਼ ਅਗੜਾਈ ਲੈਣ ਲਈ ਮਜਬੂਰ ਕਰਦੀ ਸੀ। ਅੱਜ ਸ਼ਾਹ-ਵੇਲੇ ਹੀ ਘਰਾਂ ਵਿੱਚ ਵਿਸ਼ੇ ਸੱਥਰਾਂ 'ਤੇ ਰੋਂਦੀਆ, ਵੈਣ ਪਾਉਂਦੀਆ ਮਾਵਾਂ, ਪਤਨੀਆ, ਧੀਆ ਦੀ ਕੰਨਾ ਵਿੱਚ ਪੈਂਦੀ ਅਵਾਜ਼ ਦਿਲ ਕੰਬਾ ਕੇ ਰੱਖ ਦਿੰਦੀ ਹੈ। ਵਿਰਲਾਪ ਕਰਦੇ ਪਰਿਵਾਰਕ ਮੈਂਬਰ, ਮਰੇ ਬਾਪ ਨਾਲ ਚਿਬੜਿਆ ਬੱਚਾ, ਢੇਰ ਉੱਤੇ ਮੁੱਕੇ ਪੁੱਤ ਨੂੰ ਗੋਦੀ ਵਿੱਚ ਲੈ ਕੇ ਰੋਂਦੀ ਬੁੱਢੀ ਮਾਂ, ਸੁੱਦ-ਬੁੱਦ ਖੋ ਬੈਠੀ ਪਤਨੀ, ਜਿਉਂਦਿਆ ਮੋਇਆ ਬਰਾਬਰ ਹੋਇਆ ਬਾਪ, ਸੀਨਾ ਚੀਰ ਜਾਂਦੇ ਹਨ। ਮੀਡੀਆ ਵਿੱਚ ਬਣੀਆ ਸੁਰਖੀਆ ਅੱਖਾਂ ਵਿੱਚੋਂ ਅੱਥਰੂ ਵਹਾ ਛੱਡਦੇ ਹਨ।
                      ਨਸ਼ਿਆ ਨੂੰ ਜੇਕਰ ਇਤਿਹਾਸ ਦੇ ਝਰੋਖੇ ਤੋਂ ਦੇਖਿਆ ਜਾਵੇ ਤਾਂ ਇਸ ਤਰਾਂ ਨਹੀ ਹੈ ਕਿ ਪੰਜਾਬ ਵਿੱਚ ਨਸ਼ੇ ਪਹਿਲਾ ਨਹੀਂ ਸਨ। ਨਸ਼ੇ ਪਹਿਲਾ ਵੀ ਹੁੰਦੇ ਸਨ। ਪਰ ਜਿਆਦਾਤਰ ਪਹਿਲੇ ਨਸ਼ੇ ਅਜਿਹੇ ਸਨ ਜਿਹਨਾ ਦਾ ਸਰੀਰ ਉੱਤੇ ਕੋਈ ਗਹਿਰਾ ਅਸਰ ਜਾਂ ਨੁਕਸਾਨ ਨਹੀਂ ਸੀ ਹੁੰਦਾ। ਕੁੱਝ ਨਸ਼ੇ ਤਾਂ ਅਜਿਹੇ ਹੁੰਦੇ ਸਨ ਜਿਹਨਾ ਦਾ ਸੇਵਨ ਇੱਕ ਤੰਦਰੁਸਤ ਵਿਆਕਤੀ ਆਪਣੀ ਸਿਹਤ ਵਿਗੜਨ ਤੇ ਕਰ ਲੈਦਾ ਸੀ ਤੇ ਨੋ-ਵਰ-ਨੋ ਹੋ ਜਾਂਦਾ ਸੀ। ਪਹਿਲਾਂ ਨਸ਼ੇ ਘੱਟ ਹੋਣ ਦਾ ਕਾਰਨ ਅਸੀਂ ਲੋਕਾ ਦੀ ਪਹਿਲੀ ਤਰਜੀਹ ਨੂੰ ਵੀ ਕਹਿ ਸਕਦੇ ਹਾਂ। ਕਿਉਂਕਿ ਲੋਕਾ ਦੀ ਪਹਿਲੀ ਤਰਜੀਹ ਰੋਟੀ, ਦੁੱਧ, ਦਹੀ, ਲੱਸੀ, ਮੱਖਣ, ਗੁੜ,ਸ਼ੱਕਰ, ਘਿਓ ਆਦਿ ਹੁੰਦੀ ਸੀ। ਇਹ ਚੀਜਾਂ ਉਹਨਾ ਦੇ ਭੋਜਨ ਵਿੱਚ ਸ਼ਾਮਿਲ ਹੁੰਦੀਆ ਸਨ। ਪਰ ਅੱਜ ਦੇ ਜਵਾਨਾ ਦੇ ਭੋਜਨ ਵਿੱਚ ਤਰਾਂ-ਤਰਾਂ ਦੇ ਨਸ਼ੀਲੇ ਪਦਾਰਥ ਸ਼ਾਮਿਲ ਹੋ ਚੁੱਕੇ ਹਨ। ਅੱਜ ਪੰਜਾਬ ਦੀ ਜਵਾਨੀ ਨਸ਼ਿਆ ਦੇ ਜਾਲ ਵਿੱਚ ਚੰਗੀ ਤਰ੍ਹਾ ਫੱਸ ਚੁੱਕੀ ਹੈ। ਪਿਛਲੇ ਸਾਲ ਦੇ ਕੁੱਝ ਅਾਕੰੜਿਆ ਮੁਤਾਬਕ ਪੰਜਾਬ ਵਿੱਚ 75 ਫੀਸਦੀ ਨੋਜਵਾਨ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। 67 ਫੀਸਦੀ ਘਰਾਂ ਵਿੱਚੋ ਘੱਟੋ-ਘੱਟ ਇੱਕ ਵਿਆਕਤੀ ਨਸ਼ੇ ਦਾ ਸੇਵਨ ਕਰਦਾ ਹੈ। ਇੰਨਾ ਹੀ ਨਹੀਂ ਹਰ ਸੱਤ ਦਿਨਾਂ ਅੰਦਰ ਇੱਕ ਵਿਆਕਤੀ ਦੀ ਮੋਤ ਹੋ ਜਾਂਦੀ ਹੈ। ਪਿਛਲੇ ਕੁੱਝ ਦਿਨਾਂ ਵਿੱਚ ਦਰਜਣਾ ਨੋਜਵਾਨਾ ਦੀਆਂ ਹੋਈਆਂ ਮੋਤਾ ਨੇ ਇਹ ਸਬਿਤ ਕਰ ਦਿੱਤਾ ਹੈ ਕਿ ਇਹਨਾ ਪਿਛਲੇ ਸਾਲ  ਦੇ ਅਾਕੰੜਿਆ ਵਿੱਚ ਅੱਜ ਕਾਫੀ ਵਾਧਾ ਹੋ ਚੁੱਕਾ ਹੈ। ਜੇਕਰ ਕੈਦੀਆ ਅਤੇ ਹਵਾਲਾਤੀਆ ਤੇ ਨਜ਼ਰ ਮਾਰੀਏ ਤਾਂ ਜੇਲ ਵਿਭਾਗ ਦੀਆ ਰਿਪੋਰਟਾ ਮੁਤਾਬਕ 80 ਫੀਸਦੀ ਕੈਦੀ ਅਤੇ ਹਵਾਲਾਤੀ ਨਸ਼ਿਆ ਦਾ ਸੇਵਨ ਕਰਦੇ ਹਨ। ਸਮੁੱਚੇ ਪੰਜਾਬ ਵਿੱਚ 27 ਕੇਂਦਰੀ ਸੁਧਾਰ ਘਰਾਂ ਅਤੇ ਸਬ ਜੇਲਾਂ ਵਿੱਚ ਤਕਰੀਬਨ 14085 ਹਵਾਲਾਤੀਆ ਤੋਂ ਇਲਾਵਾ 9454 ਕੈਦੀ ਵੱਖ-ਵੱਖ ਕੇਸਾਂ ਦੀ ਸਜਾ ਭੁਗਤ ਰਹੇ ਹਨ। ਜਿਹਨਾ ਵਿੱਚੋ 6677 ਹਵਾਲਾਤੀ ਨਸ਼ਾ ਵੇਚਣ ਦੇ ਕੇਸਾ ਦਾ ਸਾਹਮਣਾ ਕਰ ਰਹੇ ਹਨ ਅਤੇ 5782 ਕੈਦੀ ਨਸ਼ਾ ਵੇਚਣ ਦੇ ਕੇਸਾ ਵਿੱਚ ਸਜਾ ਕੱਟ ਰਹੇ ਹਨ। ਸਿਤਮ ਜਰੀਫੀ ਤਾਂ ਇਹ ਹੈ ਕਿ ਹੋਰਨਾ ਕੇਸਾ ਦਾ ਸਾਹਮਣਾ ਕਰ ਰਹੇ ਤੰਦਰੁਸਤ ਹਵਾਲਾਤੀ ਤੇ ਕੈਦੀ ਵੀ ਇਸ ਦਲਦਲ ਵਿੱਚ ਫਸ ਰਹੇ ਹਨ। ਇੰਨੀ ਸਖਤੀ ਤੇ ਸੀ.ਸੀ. ਟੀ.ਵੀ. ਦੀ ਨਿਗਰਾਨੀ ਹੋਣ ਦੇ ਬਾਵਜੂਦ ਇਹਨਾਂ ਤੱਕ ਨਸ਼ਾ ਕੋਣ ਤੇ ਕਿਵੇ ਪਹੁੰਚਾ ਰਿਹਾ ਹੈ? ਇਹ ਵੀ ਇੱਕ ਚਿੰਤਾ ਅਤੇ ਚਿੰਤਨ ਕਰਨ ਦਾ ਵਿਸ਼ਾ ਹੈ। ਨਸ਼ਾ ਛਡਾਊ ਕੇਂਦਰਾਂ ਦੀਆ ਇਮਾਰਤਾ ਉੱਤੇ ਲਿਖੇ, “ਕੇਵਲ ਲੜਕੀਆਂ ਲਈ”, “ਲੜਕੀਆਂ ਲਈ ਖਾਸ ਪ੍ਰਬੰਧ”, ਆਦਿ ਜਿਹੇ ਸ਼ਬਦ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਅੱਜ ਮੁੰਡਿਆ ਦੇ ਨਾਲ-ਨਾਲ ਕੁੜੀਆਂ ਵੀ ਇਸ ਦਲਦਲ ਵਿੱਚ ਵੱਡੀ ਮਾਤਰਾ ਵਿੱਚ ਫੱਸ ਚੁੱਕੀਆ ਹਨ। ਅਜੋਕੇ ਪੰਜਾਬ ਦੇ ਕਈ ਪਿੰਡ ਅਜਿਹੇ ਹਨ ਜੋ ਨਸ਼ੇ ਕਾਰਨ ਇੰਨੇ ਬਦਨਾਮ ਹੋ ਚੁੱਕੇ ਹਨ ਕਿ ਉਥੋਂ ਕਈਆਂ ਸਾਲਾਂ ਤੋਂ ਨਾ ਤਾਂ ਕਿਸੇ ਘਰ ਵਿੱਚ ਛਹਿਨਾਈ ਵੱਜੀ ਹੈ ਤੇ ਨਾ ਹੀ ਕਿਸੇ ਘਰੋ ਕਿਸੇ ਦੀ ਡੋਲੀ ਉੱਠੀ ਹੈ। ਨਸ਼ੇ ਦੇ ਇਸ ਬਦਨੁਮੇ ਧੱਬੇ ਨੇ ਕਈਆ ਦੀ ਜਿੰਦਗੀ ਹਰਾਮ ਕਰਕੇ ਰੱਖ ਦਿੱਤੀ ਹੈ। ਪੰਜਾਬ ਦੀ ਜਵਾਨੀ ਅੱਜ ਨਸ਼ਿਆ ਵਿਚ ਪੈ ਕੇ ਆਪਣੇ ਨਾਲ-ਨਾਲ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਇਹ ਤਲਾਕ, ਕਤਲ, ਲੁੱਟਾਂ-ਖੋਹਾਂ ਆਦਿ ਹੋਰ ਕਈ ਪ੍ਰਕਾਰ ਦੀਆ ਵਾਰਦਾਤਾ ਨੂੰ ਜਨਮ ਦੇ ਰਹੇ ਹਨ। ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆ ਨੇ ਵੀ ਕਈਆ ਘਰਾਂ ਦੇ ਚਿਰਾਗ ਬੁੱਝਾ ਦਿੱਤੇ ਹਨ। ਮੋਟੇ ਤੋਰ ਤੇ ਆਖੀਏ ਤਾਂ ਪਹਿਲੇ ਪੰਜਾਬ ਅਤੇ ਅਜੋਕੇ ਪੰਜਾਬ ਵਿੱਚ ਫਰਕ ਸਿਰਫ ਇੰਨਾ ਹੈ ਕਿ ਪਹਿਲਾ ਲੋਕ ਸੱਥਾਂ ਵਿੱਚ ਬਹਿੰਦੇ ਸਨ ਤੇ ਹੁਣ ਸੱਥਰਾ ਤੇ। 
                                       ਨਸ਼ਿਆ ਕਾਰਨ ਅੱਜ ਪੰਜਾਬ ਦਾ ਨਾਮ ਪੂਰੇ ਵਿਸ਼ਵ ਵਿੱਚ ਖਰਾਬ ਹੋ ਚੁੱਕਾ ਹੈ। ਪਰ ਜੇਕਰ ਥੋੜੀ ਸੰਜੀਦਗੀ ਨਾਲ ਵਿਚਾਰ ਕਰੀਏ ਤਾਂ ਨਸ਼ੇ ਸਿਰਫ ਪੰਜਾਬ ਲਈ ਹੀ ਨਹੀ ਬਲਕਿ ਪੂਰੇ ਭਾਰਤ ਲਈ ਇੱਕ ਚਿੰਤਾ ਦਾ ਵਿਸ਼ਾ ਹਨ। ਸਾਲ 2014  ਅਾਕੰੜਿਆ ਮੁਤਾਬਕ ਪੂਰੇ ਭਾਰਤ ਵਿੱਚ ਰੋਜਾਨਾ 10 ਮੋਤਾਂ ਅਰਥਾਂਤ ਖੁਦਕੁਸ਼ੀਆ ਨਸ਼ੇ ਕਾਰਨ ਹੁੰਦੀਆ ਸਨ ਜਿਸ ਵਿੱਚੋ ਇੱਕ ਮੋਤ ਪੰਜਾਬ ਵਿੱਚ ਹੁੰਦੀ ਸੀ। ਨੈਸ਼ਨਲ ਕਰਾਇਮ ਰਿਕਾੱਰਡ ਬਿਊਰੋ ਦੇਸਾਲ 2014 ਦੇ  ਅਾਕੰੜਿਆ ਅਨੁਸਾਰ ਇਸੇ ਸਾਲ ਨਸ਼ੇ ਕਾਰਨ ਪੂਰੇ ਦੇਸ਼ ਵਿੱਚ 3,647 ਮੋਤਾਂ ਹੋਈਆ ਜਿਸ ਵਿੱਚੋ ਮਹਾਂਰਾਸ਼ਟਰ ਵਿੱਚ 1372, ਤਾਮਿਲਨਾਡੂ ਵਿੱਚ 552, ਤੇ ਕੇਰਲ ਵਿੱਚ 475 ਮੋਤਾਂ ਹੋਈਆ ਅਤੇ ਪੰਜਾਬ ਵਿੱਚ ਇਹ ਅੰਕੜਾ 38 ਦਰਜ ਕੀਤਾ ਗੀਆ ਸੀ। ਸਾਲ 2015 ਵਿੱਚ ਇਸ ਨੇ ਸਮੁੱਚੇ ਭਾਰਤ ਵਿੱਚ 3670 ਲੋਕਾਂ ਨੂੰ ਨਿਗਲਿਆ ਅਤੇ ਸਾਲ 2016 ਵਿੱਚ ਇਹ ਅੰਕੜੇ 70 ਫੀਸਦੀ ਵੱਧ ਕੇ 5200 ਮੋਤਾਂ ਤੱਕ ਪਹੁੰਚ ਗਏ। ਐਨ.ਸੀ.ਆਰ.ਬੀ. ਦੇ ਸਾਲ 2016 ਦੇ ਅੰਕੜਿਆ ਮੁਤਾਬਕ ਰੋਜਾਨਾ 14 ਲੋਕਾ ਦੀ ਮੋਤ ਡਰੱਗ ਅਤੇ ਅਲਕੋਹਲ ਕਰਕੇ ਹੋ ਜਾਂਦੀ ਹੈ, ਜਿਸ ਵਿੱਚੋਂ 4 ਮੋਤਾਂ ਮਹਾਂਰਾਸ਼ਟਰ ਵਿੱਚ, ਅਤੇ 2 ਮੋਤਾਂ ਤਾਮਿਲਨਾਡੂ ਵਿੱਚ ਹੁੰਦੀਆ ਹਨ। ਹਾਲ ਹੀ ਵਿੱਚ ਪੰਜਾਬ ਵਿੱਚ ਲਗਾਤਾਰ ਹੋ ਰਹੀਆ ਮੋਤਾਂ ਦਾ ਸਿਲਸਲਾ ਪੰਜਾਬ ਨੂੰ ਦੇਸ਼ ਵਿੱਚ ਨਸ਼ਿਆ ਦੇ ਮੋਢੀ ਸੂਬਿਆ ਵਿੱਚ ਆਪਣਾ ਨਾਂ ਦਰਜ ਕਰਾਉਣ ਲਈ ਮਜਬੂਰ ਕਰ ਸਕਦਾ ਹੈ।
                                                  ਨੋਜਵਾਨਾ ਦਾ ਸਮਾਜ ਨਾਲੋ ਟੁੱਟਣਾ, ਬੇਰੁਜਗਾਰ ਰਹਿਣਾ ਆਦਿ ਵਰਗੇ ਕਈ ਕਾਰਨ ਉਹਨਾਂ ਨੂੰ ਨਸ਼ਿਆ ਵੱਲ ਧਕੇਲ ਰਹੇ ਹਨ। ਨਸ਼ੇ ਕਰਨ ਵਾਲਾ ਵਿਆਕਤੀ ਇੱਕ ਮਰੀਜ ਦੀ ਤਰ੍ਹਾਂ ਹੁੰਦਾ ਹੈ ਜਿਸਦਾ ਇਲਾਜ ਕੀਤਾ ਜਾ ਸਕਦਾ ਹੈ। ਜੇਕਰ ਇਹ ਇਲਾਜ ਡਾਕਟਰੀ ਇਲਾਜ ਘੱਟ ਹੋ ਕੇ ਮਨੋਵਿਗਆਨਿਕ ਜਿਆਦਾ ਹੋਵੇ ਤਾਂ ਜਿਆਦਾ ਵਧੀਆ ਤੇ ਅਸਰਦਾਰ ਹੋਵੇਗਾ। ਜਿਸ ਨਾਲ ਉਸ ਅੰਦਰ ਨਸ਼ੇ ਤਿਆਗ ਕੇ ਜੀਵਣ ਜਿਉਂਣ ਦੀ ਇੱਛਾ ਪੈਦਾ ਹੋਵੇਗੀ। ਲੱਚਰ ਤੇ ਭੜਕਾਉ ਗੀਤ ਅਤੇ ਫਿਲਮਾਂ ਵੀ ਨਸ਼ਿਆ ਨੂੰ ਵਧਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ। ਇਹਨਾਂ ਨੂੰ ਵੀ ਥੋੜਾ ਸੁਣਨ ਤੇ ਦੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸਰਕਾਰ ਤੇ ਸੈਂਸਰ ਬੋਰਡ ਨੂੰ ਵੀ ਇਹਨਾ ਬਾਰੇ ਸੋਚਣਾ ਚਾਹੀਦਾ ਹੈ। ਮਾਂ-ਬਾਪ ਤੇ ਹੋਰ ਪਰਿਵਾਰਕ ਮੈਂਬਰਾ ਦਾ ਮੋਬਾਇਲ ਨਾਲ ਜੁੜੇ ਰਹਿਣਾ ਤੇ ਆਪਣੇ ਬੱਚੇ ਦੀ ਚੰਗੀ ਤਰ੍ਹਾਂ ਦੇਖ ਭਾਲ ਨਾ ਕਰਨ ਨਾਲ ਵੀ ਬੱਚੇ ਨਸ਼ਿਆ ਵੱਲ ਕਦਮ ਪੁੱਟ ਸਕਦੇ ਹਨ। ਇਸ ਲਈ ਪਰਿਵਾਰ ਵਾਲਿਆ ਨੂੰ ਵੀ ਆਪਣੇ ਬੱਚੇ ਨੂੰ ਸਮਾਂ ਦੇਣਾ ਚਾਹੀਦਾ ਹੈ ਤੇ ਉਸ ਤੇ ਨਜਰ ਰੱਖਣੀ ਚਾਹੀਦੀ ਹੈ। ਘਰ ਵਾਲਿਆ ਦਾ ਨਸ਼ਿਆ ਵੱਲ ਝੁਕਾਅ ਵੀ ਬੱਚੇ ਨੂੰ ਇਸ ਦਲਦਲ ਵਿੱਚ ਧਕੇਲ ਸਕਦਾ ਹੈ। ਇਸ ਲਈ ਉਹਨਾਂ ਨੂੰ ਆਪਣੇ ਬੱਚੇ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਨਸ਼ੇ ਪਿਛਲੇ ਦਹਾਕੇ ਤੋਂ ਲਗਾਤਾਰ ਵੱਧ ਰਹੇ ਹਨ।


ਅੰਕੜਿਆ ਮੁਤਾਬਕ ਪੰਜਾਬ ਵਿੱਚ ਬੀ.ਐਸ.ਐਫ., ਪੰਜਾਬ ਪੁਲਿਸ, ਐਨ.ਸੀ.ਬੀ., ਐਸ.ਟੀ.ਐਫ. ਆਦਿ ਦੁਆਰਾ ਜੂਨ 2018 ਤੱਕ 216.6 ਕਿਲੋ ਗ੍ਰਾਮ ਹੈਰੋਇਨ ਫੜੀ (ਅਰਥਾਂਤ ਜ਼ਬਤ ਕੀਤੀ) ਗਈ ਜਦਕਿ ਇਹ ਅਾਕੰੜੇ ਪਿਛਲੇ ਸਾਲ 193.2 ਕਿਲੋ ਗ੍ਰਾਮ ਦਰਜ ਕੀਤੇ ਗਏ ਸਨ। ਭਾਵ ਨਸ਼ੇ ਅਤੇ ਇਸਦੀ ਤਸਕਰੀ ਵੱਧ ਗਈ ਹੈ। ਪ੍ਰੰਤੂ ਜੇਕਰ ਸਜਾ ਦਰ ਤੇ ਨਜ਼ਰ ਮਾਰੀਏ ਤਾਂ ਇਹ ਨਸ਼ੇ ਫੜੇ ਜਾਣ ਦੇ ਵਧੇ ਆਕੰੜਿਆ ਨਾਲ ਵੱਧਣੀ ਚਾਹੀਦੀ ਸੀ ਜੋ ਸਾਲ 2002 ਤੋਂ ਲੈ ਕੇ ਸਾਲ 2015 ਤੱਕ 47.5 ਫੀਸਦੀ ਤੋਂ 81.4 ਫੀਸਦੀ ਤੱਕ ਲਗਾਤਾਰ ਵਧੀ। ਪਰ ਸਾਲ 2016 ਵਿੱਚ ਇਹ ਦਰ ਘੱਟ ਕੇ 76.7 ਫੀਸਦੀ ਹੋ ਗਈ ਤੇ ਫਿਰ ਸਾਲ 2017 ਹੋਰ ਘੱਟ ਕੇ 72 ਫੀਸਦੀ ਹੋ ਗਈ। ਮੋਟੇ ਤੋਰ ਤੇ ਕਹੀਏ ਤਾਂ ਪੰਜਾਬ ਵਿੱਚ ਨਸ਼ੇ ਤਾਂ ਫੜ ਹੋਏ ਪਰ ਸਜਾਵਾਂ ਨਹੀਂ ਹੋਈਆਂ। ਜਦਕਿ ਇਹਨਾਂ ਕੇਸਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਤੇ ਦੋਸ਼ੀਆਂ ਨੂੰ ਕਾਰਾਵਾਸ ਤੋਂ ਵੀ ਸਖਤ ਸਜਾ ਮਿਲਣੀ ਚਾਹੀਦੀ ਸੀ।    

   

 ਪਿਛਲੇ ਸਾਲ ਸੱਤਾ ਵਿੱਚ ਆਉਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅੱਜ ਨਸ਼ਿਆ ਖਿਲਾਫ ਕਾਫੀ ਸਖਤ ਹੋ ਗਈ ਹੈ। ਕੈਪਟਨ ਜੀ ਨੇ ਇੱਕ ਰੈਲੀ ਦੋਰਾਨ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਆਖਿਆ ਸੀ ਕਿ ਉਹ ਨਸ਼ਿਆ ਚਾਰ ਹਫਤਿਆ ਵਿੱਚ ਹੀ ਖਤਮ ਕਰ ਦੇਣਗੇ। ਫਿਰ ਇਹਨਾ ਨੂੰ ਰੋਕਣ ਲਈ ਵਿਸ਼ੇਸ਼ ਟਾਸਕ ਫੋਰਸ ਵੀ ਬਣਾਈ ਗਈ ਸੀ। ਜਿਸਨੇ ਪਹਿਲਾਂ-ਪਹਿਲਾਂ ਵਧੀਆ ਨਤੀਜੇ ਦਿੱਤੇ ਪਰ ਬਆਦ ਵਿੱਚ ਜਿਵੇਂ-ਜਿਵੇਂ ਵੱਡੇ ਵੱਡੇ ਲੋਕਾਂ ਦੇ ਨਾਮ ਸਾਹਮਣੇ ਆਉਣ ਲੱਗੇ ਤਾਂ ਇਹ ਵੀ ਠੰਢੀ ਪੈ ਗਈ। ਫਿਰ 'ਡੈਪੋ' ਮੁਹਿੰਮ ਨੂੰ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ 23 ਮਾਰਚ ਨੂੰ ਸ਼ੁਰੂ ਕੀਤਾ ਗਿਆ। ਜਿਸਦਾ ਮੁੱਖ ਮਕਸਦ ਨਸ਼ੇ ਤੇ ਇਸਦੇ ਤਸਕਰਾਂ ਨੂੰ ਖਤਮ ਕਰਨਾ ਸੀ। ਹੁਣ ਸਜਾ-ਏ-ਮੋਤ ਦਾ ਪਰਸਤਾਵ ਵੀ ਇੱਕ ਅਹਿਮ ਕਦਮ ਹੈ। ਉਮੀਦ ਹੈ ਕਿ ਹੁਣ ਇਸਦਾ ਸ਼ਿਕਾਰ ਛੋਟੀਆ ਮੱਛੀਆ ਦੀ ਬਜਾਏ ਵੱਡੀਆ ਮੱਛੀਆ ਬਣਨਗੀਆ। ਪਰ ਇਸ ਨਾਲ ਸਿਰਫ਼ ਨਸ਼ੇ ਦੇ ਤਸਕਰਾਂ ਦਾ ਖਾਤਮਾ ਹੋ ਸਕਦਾ ਹੈ ਭਾਵ ਕੋਈ ਨਵਾ ਬੂਟਾ ਨਹੀਂ ਲੱਗੇਗਾ ਪਰ ਉਹ ਬੂਟੇ ਜੋ ਲੱਗ ਚੁੱਕੇ ਹਨ ਉਹਨਾਂ ਦਾ ਕੀ ਹੋਵੇਗਾ? ਇਸ ਬਾਰੇ ਵੀ ਸਰਕਾਰ ਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਬੀਤੇ ਕੁੱਝ ਦਿਨਾਂ ਅੰਦਰ ਹੋਈਆ ਦਰਜਨਾਂ ਮੋਤਾਂ ਦੇ ਕੇਸ ਵਿੱਚ ਇੱਕ ਵੀ ਐਫ.ਆਈ.ਆਰ. ਦਰਜ ਨਹੀਂ ਹੋਈ ਜਿਸ ਨਾਲ ਕਿਸੇ ਦਾ ਵੀ ਪੋਸਟ-ਮਾਰਡਮ ਨਹੀਂ ਹੋਇਆ ਅਤੇ ਮੋਤਾਂ ਦਾ ਅਸਲ ਕਾਰਨ ਵੀ ਹਾਲੇ ਸ਼ੱਕ ਦੇ ਕਟਹਿਰੇ ਵਿੱਚ ਹਨ।


ਇਸ ਬਾਰੇ ਸਰਕਾਰ ਨੂੰ ਥੋੜੀ ਢੁੰਘਾਈ ਵਿੱਚ ਸੋਚਣ ਦੀ ਜਰੂਰਤ ਹੈ। ਅੱਜ ਸਾਨੂੰ ਸਾਰਿਆ ਨੂੰ ਵੀ ਨਸ਼ਾ ਕਰਨ, ਕਰਾਉਣ ਅਤੇ ਵੇਚਣ ਵਾਲਿਆ ਖਿਲਾਫ ਇੱਕ ਮੰਚ ਤੇ ਆ ਕੇ ਵਿਰੋਧ ਕਰਨਾ ਚਾਹੀਦਾ ਹੈ। ਨਹੀਂ ਤਾਂ ਇਹ ਸਾਡੇ ਦੇਸ਼ ਦੇ ਯੁਵਾ ਸ਼ਕਤੀ ਬਣਨ ਦੇ ਸੁਪਨੇ ਨੂੰ ਚਕਨਾਚੂਰ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਨੂੰ ਤਬਾਹ ਕਰ ਦੇਵੇਗਾ।

 


ਇੰਦਰਜੀਤ ਸਿੰਘ ਕਠਾਰ,
ਪਿੰਡ:- ਕੂ-ਪੁਰ,
(ਅੱਡਾ-ਕਠਾਰ),

Have something to say? Post your comment

More Article News

ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਕਾਲੀ ਦਲ ਨੇ ਸਿਆਸੀ ਤਾਕਤਦੀ ਭੁੱਖ ਕਰਕੇ ਰੋਲ ਦਿੱਤਾ // ਉਜਾਗਰ ਸਿੰਘ ਲੋਕਾਂ ਦੀ ਸੋਚ ਅਤੇ ਸਮਝ ਦਾ ਨਤੀਜਾ ਸਰਕਾਰ//ਪ੍ਰਭਜੋਤ ਕੌਰ ਢਿੱਲੋਂ ਪਰਮਜੀਤ ਰਾਮਗੜ੍ਹੀਆ ਦੀ ਸ਼ਾਇਰੀ - ਪੁਸਤਕ 'ਅਧੂਰੀ ਕਵਿਤਾ' ਦੇ ਸੰਦਰਭ ਵਿਚ//ਸੁਰਜੀਤ ਸਿੰਘ ਭੁੱਲਰ- ਪੁਸਤਕ ਚਰਚਾ-ਨਵੀਂ ਮੰਜਿਲ ਵੱਲ ਸੇਧਿਤ ਹਨ ਨਾਰੀ ਵਿਸ਼ੇਸ਼ ਪੁਸਤਕ “ਸੰਦਲੀ ਪੈੜਾਂ” -ਜਸਵਿੰਦਰ ਸਿੰਘ ‘ਰੁਪਾਲ’ ਦਿਨੋ-ਦਿਨ ਅਲੋਪ ਹੁੰਦੀ ਜਾ ਰਹੀ ਹੈ 'ਤਾਸ਼ ਦੀ ਬਾਜੀ' //ਲੇਖਕ:-ਡਾ.ਸਾਧੂ ਰਾਮ ਲੰਗੇਆਣਾ ਖੱਤ(ਵੋਟਾਂ ਅਤੇ ਵੋਟਰ) ਧੀਆਂ ਲਈ ਪਿਆਰ ਤੇ ਸਤਿਕਾਰ //ਪ੍ਰਿੰਸ ਅਰੋੜਾ ਨਿਊਰੋ-ਮਸਕੁਲਰ ਡਿਸਆਰਡਰ - ਮਿਆਸਥੀਨਿਆ ਗਰੇਵਿਸ ਰੋਗ ਕਿਲ੍ਹਾ ਰਾਏਪੁਰ ਖੇਡਾਂ ਨੂੰ ਐਤਕੀਂ ਫੇਰ ਕਿਹੜੀ ਭੈੜੀ ਨਜ਼ਰ ਲੱਗ ਗਈ ? ਪੰਜਾਬੀ ਫਿਲਮ "ਬੰਦ ਬੂਹੇ" ਰਿਲੀਜ਼ ਕੀਤੀ ਗਈ ---- ਛਿੰਦਾ ਧਾਲੀਵਾਲ ਕੁਰਾਈ ਵਾਲਾ
-
-
-