Poem

ਰੋਂਦੀਆਂ ਅੱਖਾਂ ਇਨਸਾਫਾ ਨੂੰ//ਹਾਕਮ ਪਰਦੇਸੀ ਮਲੇਸ਼ੀਆ ਵਾਲੇ

July 09, 2018 07:17 PM
General

ਰੋਂਦੀਆਂ  ਅੱਖਾਂ   ਇਨਸਾਫਾ  ਨੂੰ

ਦਿਨ  ਮਹੀਨੇ  ਕੋਈ ਸਾਲ ਨਹੀ,
ਚਾਰ   ਦਹਾਕੇ   ਕੋਲ   ਹੋਇਆ,
ਰੋਂਦੀਆਂ  ਅੱਖਾਂ   ਇਨਸਾਫਾ  ਨੂੰ,
ਕੇਸ ਅਜੇ ਤੱਕ ਨੀ ਫੋਲ ਹੋਇਆ,
ਲੱਭਦਾ  ਨੀ  ਕੋਈ  ਸੱਚਾ  ਸੁੱਚਾ,
ਸਾਰਾ  ਮਾਲ  ਹੀ ਗੋਲ  ਹੋਇਆ,
ਤਸਵੀਰਾਂ   ਦੇ   ਰੰਗ    ਫਿੱਟਗੇ,
ਦੋਸੀ ਨਹੀ  ਕੋਈ ਟੋਲ  ਹੋਇਆ,
ਹੱਥਾਂ ਚ ਫੜ ਫੜ ਅੱਖਰ ਮਿਟਗੇ,
ਫੈਲ  ਨੀ ਕੋਈ  ਫਰੋਲ  ਹੋਇਆ ,
ਸੱਚ  ਦੀ  ਕਲਮ ਉਲੀਕੋ  ਕੋਈ,
ਅੱਜ ਤੱਕ ਨੀ ਪੜਚੋਲ ਹੋਇਆ,
ਪੰਦਰਾਂ  ਚੋ  ਕਈ  ਕੱਲੇ ਰਹਿਗੇ,
ਨਾ ਕੋਈ  ਸਾਥੀ  ਕੋਲ  ਹੋਇਆ,
ਬਿਰਹੋਂ ਦੇ ਵਿੱਚ ਉਮਰ ਗੁਜਾਰੀ,
ਬਹੁਤਾ  ਕੁਝ ਨਾ ਬੋਲ  ਹੋਇਆ,
ਸੰਤਾਲੀ ਅਤੇ ਚੁਰਾਸੀ ਰੱੜਕਦੀ,
ਦੁੱਖੜੇ  ਅੱਜ  ਵੀ  ਫੋਲ ਰੋਇਆ,
ਛੱਡਣੀ ਜਿੰਦ ਨਿਮਾਣੀ "ਹਾਕਮ"
"ਪਰਦੇਸੀ"  ਨਾ  ਕੋਲ  ਹੋਇਆ,

ਹਾਕਮ  ਪਰਦੇਸੀ ਮਲੇਸ਼ੀਆ ਵਾਲੇ

Have something to say? Post your comment