21

November 2018
ਟਾਈਟੈਨਿਕ'' ਤੋਂ ਬਾਅਦ ਦਰਸ਼ਕ ''ਕੇਦਾਰਨਾਥ'' ਨਾਲ ਕਰਨਗੇ ਜ਼ਬਰਦਸਤ ਲਵ ਸਟੋਰੀ ਦਾ ਦੀਦਾਰਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਹੌਲੈਂਡ ਤੋਂ ਪਾਕਿਸਤਾਨ ਲਈ ਜਥਾ ਰਵਾਨਾਂਮੁੱਖ ਮੰਤਰੀ ਵੱਲੋਂ ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲੇ ਦੀ ਜਾਂਚ ਲਈ ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਰਾਜਸਥਾਨ ਦੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਚ ਸ਼ਾਮਿਲ ਕਰਨ ਦੀ ਮੰਗ ਫਿਰ ਉਭਰੀ ਮੁਹੱਬਤ, ਹਾਸੇ ਅਤੇ ਵਿਰਾਸਤੀ ਮਨੋਰੰਜਨ ਲੈ ਕੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫ਼ਿਲਮ 'ਲਾਟੂ' ਬੱਬਰ ਖਾਲਸਾ ਜਰਮਨੀ ਵੱਲੋਂ ਲਵਾਰਸ ਕਹਿ ਸ਼ਹੀਦ ਕੀਤੇ ਗਏ ਸਿੰਘਾਂ ਨੂੰ ਸ਼ਰਧਾਜ਼ਲੀ ਗੁਰਦੁਆਰਾ ਪ੍ਰਬੰਧ ਦੇ ਸੰਦਰਭ ਵਿੱਚ ਪੰਥਕ ਧਿਰਾਂ ਦੀ ਭਵਿਖੀ ਰਣਨੀਤੀ ਕੀ ਹੋਵੇਗੀਗੁਰਦੁਆਰਾ ਮਨਹਾਈਮ ਅਤੇ ਓਫਨਵਾਖ ਵਿਖੇ ਸ. ਜਸਪਾਲ ਸਿੰਘ ਹੇਰਾਂ ਤੇ ਜਗਰੂਪ ਸਿੰਘ ਜਰਖੜ ਦਾ ਸੰਗਤਾਂ ਨੇ ਕੀਤਾ ਵਿਸ਼ੇਸ਼ ਸਨਮਾਨਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 25 ਨਵੰਬਰ ਨੂੰ ਬਰੱਸਲਜ਼ ਵਿਖੇ ਮਨਾਇਆ ਜਾਵੇਗਾਗੁਹਜ ਰਤਨ // ਗਿਆਨੀ ਗੁਰਮੁੱਖ ਸਿੰਘ ਖਾਲਸਾ
Article

ਘਰ ਦੀ ਇੱਜ਼ਤ / ਮਿੰਨੀ ਕਹਾਣੀ //ਮਹਿੰਦਰ ਸਿੰਘ ਮਾਨ

July 10, 2018 05:10 PM
ਮਹਿੰਦਰ ਸਿੰਘ ਮਾਨ

ਘਰ ਦੀ ਇੱਜ਼ਤ
 ਸੁਖਵਿੰਦਰ ਨੂੰ ਸਹੁਰੇ ਘਰ ਆਈ ਨੂੰ ਇਕ ਮਹੀਨਾ ਹੋ ਗਿਆ ਸੀ। ਉਸ ਦੀ ਨਨਾਣ ਦੀ ਉਮਰ ਬਾਈ ਸਾਲ ਦੀ ਹੋ ਗਈ ਸੀ।ਉਸ ਦੇ ਰਿਸ਼ਤੇ ਦੀ ਕਈ ਪਾਸੇ ਗੱਲ ਚੱਲੀ।ਪਰ ਹਰ ਪਾਸੇ ਦਾਜ ਦੀ ਮੰਗ ਕਰਕੇ ਕੋਈ ਰਿਸ਼ਤਾ ਸਿਰੇ ਨਹੀਂ ਸੀ ਚੜ੍ਹ ਰਿਹਾ। ਉਸ ਦੇ ਸਹੁਰੇ ਦਾਜ ਦੇਣ ਦੇ ਸਮਰੱਥ ਨਹੀਂ ਸਨ।ਅੱਜ ਫਿਰ ਉਸ ਦੀ ਨਨਾਣ ਨੂੰ ਰਿਸ਼ਤਾ ਆਇਆ ਸੀ।ਇਸ ਵਿੱਚ ਵੀ ਦਾਜ ਦੇਣ ਦੀ ਮੰਗ ਸੀ।ਸੁਖਵਿੰਦਰ ਦੀ ਸੱਸ ਨੇ ਉਸ ਦੇ ਅੱਗੇ ਦਾਜ ਸਬੰਧੀ ਗੱਲ ਬਾਤ ਕੀਤੀ।ਸੁਖਵਿੰਦਰ ਨੇ ਆਖਿਆ, "ਮੰਮੀ ਜੀ, ਹੁਣ ਇਹ ਘਰ ਮੇਰਾ ਆ। ਇਸ ਘਰ ਦੀ ਇੱਜ਼ਤ, ਮੇਰੀ ਇੱਜ਼ਤ ਆ।ਮੇਰੇ ਘਰਦਿਆਂ ਨੇ ਜਿਹੜਾ ਦਾਜ ਮੈਨੂੰ ਦਿੱਤਾ ਆ, ਉਸ 'ਚੋਂ ਜਿਹੜੀਆਂ ਮਰਜ਼ੀ ਚੀਜ਼ਾਂ ਤੁਸੀਂ ਮੇਰੀ ਨਨਾਣ ਨੂੰ ਦੇ ਦਿਉ।ਮੈਂ ਤਾਂ ਹਾਲੇ ਉਨ੍ਹਾਂ ਚੋਂ ਕੋਈ ਵੀ ਚੀਜ਼ ਨਹੀਂ ਵਰਤੀ। ਮੈਨੂੰ ਕੋਈ ਇਤਰਾਜ਼ ਨਹੀਂ ।ਬਾਅਦ 'ਚ ਅਸੀਂ ਦੋਵੇਂ ਤੀਵੀਂ, ਆਦਮੀ ਮਿਹਨਤ ਕਰਕੇ ਜਿਸ ਚੀਜ਼ ਦੀ ਲੋੜ ਹੋਈ, ਬਣਾ ਲਵਾਂਗੇ।"ਸੁਖਵਿੰਦਰ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਸੱਸ ਦਾ ਸਾਹ ਵਿੱਚ ਸਾਹ ਆਇਆ ਤੇ ਉਸ ਨੂੰ ਆਖਣ ਲੱਗੀ, "ਰੱਬ ਤੇਰੇ ਵਰਗੀਆਂ ਨੂੰਹਾਂ ਸੱਭ ਨੂੰ ਦੇਵੇ।ਮੈਂ ਇਸ ਕਰਕੇ ਬੜੀ ਸ਼ਰਮਿੰਦੀ ਹਾਂ ਕਿ ਮੈਂ ਤੇਰੇ ਘਰਦਿਆਂ ਤੋਂ ਮੰਗ ਕੇ ਦਾਜ ਲਿਆ ਸੀ।ਹੋ ਸਕੇ, ਤਾਂ ਮੈਨੂੰ ਮਾਫ ਕਰ ਦਈਂ।"
"ਮੰਮੀ ਜੀ, ਜਿਹੜਾ ਸਮਾਂ ਲੰਘ ਗਿਆ, ਉਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ।ਮੈਂ ਤਾਂ ਤੁਹਾਨੂੰ ਇਸ ਘਰ 'ਚ ਪੈਰ ਪਾਣ ਤੋਂ ਪਹਿਲਾਂ ਹੀ ਮਾਫ ਕਰ ਦਿੱਤਾ ਸੀ।"ਸੁਖਵਿੰਦਰ ਦੀਆਂ ਇਹ ਗੱਲਾਂ ਸੁਣ ਕੇ ਉਸ ਦੀ ਸੱਸ ਨੇ ਉਸ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ।


 ਮਹਿੰਦਰ ਸਿੰਘ ਮਾਨ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech