FOLLOW US ON

News

ਮੁਲਾਜਮ ਆਗੂਆਂ ਨੇ ਸਰਕਾਰ ਦੀ ਮੁਲਾਜਮ ਮਾਰੂ ਨੀਤੀ ਦਾ ਕੀਤਾ ਸਖਤ ਵਿਰੋਧ

July 10, 2018 05:14 PM
General

ਮੁਲਾਜਮ ਆਗੂਆਂ ਨੇ ਸਰਕਾਰ ਦੀ ਮੁਲਾਜਮ ਮਾਰੂ ਨੀਤੀ ਦਾ ਕੀਤਾ ਸਖਤ ਵਿਰੋਧ

ਭਿੱਖੀਵਿੰਡ 10 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੀ.ਡਬਲਿਊ.ਡੀ. ਫੀਲਡ ਐਂਡ ਵਰਕਸ਼ਾਪ
ਵਰਕਰਜ ਯੂਨੀਅਨ ਅਤੇ ਕੰਟਰਕੇਟ ਵਰਕਰਜ ਯੂਨੀਅਨ ਦੀ ਸਾਂਝੀ ਮੀਟਿੰਗ ਸੰਦੀਪ ਸਿੰਘ
ਦਾਊਦਪੁਰਾ ਦੀ ਪ੍ਰਧਾਨਗੀ ਹੇਠ ਉਪ ਮੰਡਲ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਦਫਤਰ
ਭਿੱਖੀਵਿੰਡ ਵਿਖੇ ਹੋਈ, ਜਿਸ ਵਿਚ ਠੇਕੇ ਵਾਲੇ ਮੁਲਾਜਮ ਅਤੇ ਰੈਗੂਲਰ ਕਾਮੇ ਨੇ
ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸੁਬੇਗ ਸਿੰਘ ਨੇ ਜਲ
ਸਪਲਾਈ ਦੀਆਂ ਸਕੀਮਾਂ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੀ ਸਰਕਾਰ ਦੀ ਸਖਤ ਸ਼ਬਦਾਂ ਵਿਚ
ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪੰਚਾਇਤਾਂ ਨੂੰ ਸਕੀਮਾਂ ਦੇ ਰੋਸ਼ ਵਜੋਂ 18 ਜੁਲਾਈ
ਨੂੰ ਮੰਡਲ ਦਫਤਰ ਤਰਨ ਤਾਰਨ ਨੂੰ ਮੰਗ ਪੱਤਰ ਦਿੱਤਾ ਜਾਵੇ ਤੇ ਰੋਸ ਮੁਜਾਹਰਾ ਵੀ ਕੀਤਾ
ਜਾਵੇਗਾ। ਇਸ ਮੌਕੇ ਜਿਲ੍ਹੇ ਦੇ ਸੀਨੀਅਰ ਆਗੂ ਤੇ ਸਟੇਟ ਕਮੇਟੀ ਮੈਂਬਰ ਨਿਰਮਲ ਸਿੰਘ
ਮਾੜੀ ਗੋੜ ਸਿੰਘ ਨੇ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀ ਮੁਲਾਜਮ ਮਾਰੂ
ਨੀਤੀ ਦਾ ਸਖਤ ਵਿਰੋਧ ਕੀਤਾ ਤੇ ਸਰਕਾਰ ਤੋਂ ਠੇਕੇ ‘ਤੇ ਲੱਗੇ ਮੁਲਾਜਮਾਂ ਨੂੰ ਜਲਦੀ
ਤੋਂ ਜਲਦੀ ਪੱਕੇ ਕਰਨ ਦੀ ਮੰਗ ਕੀਤੀ ਅਤੇ ਪੇ ਕਮਿਸ਼ਨ ਦੀ ਰਿਪੋਰਟ ਤੇ ਡੀ.ਏ ਦੀਆਂ
ਕਿਸ਼ਤਾਂ ਰਿਲੀਜ ਕਰਨ ਦੀ ਮੰਗ ਕੀਤੀ। ਇਸ ਮੌਖੇ ਸਰਬਜੀਤ ਸਿੰਘ, ਸੁਖਦੇਵ ਸਿੰਘ, ਨਵਰੰਗ,
ਕਾਹਨ ਸਿੰਘ, ਨਿਰਮਲ ਸਿੰਘ ਝੰਡੇਰ ਕਲਾਂ, ਹਰਨੰਦ ਸਿੰਘ, ਸੁਖਬੀਰ ਸਿੰਘ, ਹਰਪ੍ਰੀਤ
ਸਿੰਘ ਆਸਲ, ਤਲਵਿੰਦਰ ਸਿੰਘ ਮੱਖੀ, ਬਿਕਰ ਸਿੰਘ ਮਾਹਣੇਕੇ, ਜਥੇਦਾਰ ਨਿਸ਼ਾਨ ਸਿੰਘ ਆਦਿ
ਆਗੂ ਹਾਜਰ ਸਨ।

Have something to say? Post your comment

More News News

ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे। ਇੰਨ੍ਹਾਂ ਝੁੱਗੀਆਂ ਚ ਰੱਬ ਵੱਸਦਾ, ਇੰਨ੍ਹਾਂ ਬੱਚਿਆਂ ਚ ਵੱਸਦੀ ਲੋਕਾਈ : ਰਾਮ ਸਿੰਘ ਜੱਖਲਾਂ
-
-
-