FOLLOW US ON

News

ਖੁਸ਼ਹਾਲੀ ਦੇ ਰਾਖੇ ਹੁਣ ਪੰਜਾਬ ਵਿਚੋਂ ਨਸ਼ੇ ਦੀ ਜੜ੍ਹ ਨੂੰ ਪੁੱਟਣ ਵਿਚ ਆਪਣੀ ਮਹੱਤਪੂਰਨ ਭੂਮਿਕਾ ਨਿਭਾਉਗੇ - ਲੈਫ. ਜਨਰਲ ਟੀ. ਐਸ. ਸ਼ੇਰਗਿੱਲ

July 11, 2018 06:04 PM
General

ਖੁਸ਼ਹਾਲੀ ਦੇ ਰਾਖੇ ਹੁਣ ਪੰਜਾਬ ਵਿਚੋਂ ਨਸ਼ੇ ਦੀ ਜੜ੍ਹ ਨੂੰ ਪੁੱਟਣ ਵਿਚ ਆਪਣੀ ਮਹੱਤਪੂਰਨ ਭੂਮਿਕਾ ਨਿਭਾਉਗੇ - ਲੈਫ. ਜਨਰਲ ਟੀ. ਐਸ. ਸ਼ੇਰਗਿੱਲ


ਤਰਨ ਤਾਰਨ 11 ਜੁਲਾਈ  (ਹਰਜਿੰਦਰ ਸਿੰਘ ਗੋਲ੍ਹਣ)-  “ਖੁਸ਼ਹਾਲੀ ਦੇ ਰਾਖੇ” ਜਿੱਥੇ
ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹਰ ਲੋੜਵੰਦ ਵਿਅਕਤੀ ਤੱਕ
ਪੁੱਜਦਾ ਕਰਨ ਵਿਚ ਆਪਣਾ ਯੋਗਦਾਨ ਪਾ  ਰਹੇ ਹਨ, ਉਥੇ ਹੁਣ ਇਹ ਆਮ ਲੋਕਾਂ ਨਾਲ ਮਿਲ ਕੇ
ਪੰਜਾਬ ਵਿਚੋਂ ਨਸ਼ੇ ਦੀ ਜੜ੍ਹ ਨੂੰ ਪੁੱਟਣ ਵਿੱਚ ਆਪਣੀ ਮਹੱਤਪੂਰਨ ਭੂਮਿਕਾ
ਨਿਭਾੳਣੁਗੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ
ਅਤੇ ਸੇਵਾ ਮੁਕਤ ਲੈਫ਼. ਜਨ. ਟੀ. ਐਸ. ਸ਼ੇਰਗਿੱਲ, ਜਿਹੜੇ ਕਿ ‘ਗਾਰਡੀਅਨ ਆਫ ਗਵਰਨੈਂਸ’
ਪ੍ਰਾਜੈਕਟ ਦੇ ਸੀਨੀਅਰ ਵਾਈਸ ਚੇਅਰਮੈਨ ਵੀ ਹਨ, ਨੇ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ
ਅਲਗੋਂ ਕੋਠੀ ਵਿਖੇ ‘ਗਾਰਡੀਅਨ ਆਫ ਗਵਰਨੈਂਸ’ (ਜੀ. ਓ. ਜੀ.) ਸਕੀਮ ਤਹਿਤ ਕੀਤੇ ਜਾ
ਰਹੇ ਕਾਰਜਾਂ ਦਾ ਜਾਇਜ਼ਾ ਲੈਣ ਲਈ ਕਰਵਾਏ ਗਏ ਇੱਕ ਵਿਸ਼ੇਸ ਸਮਾਗਮ ਨੂੰ ਸੰਬੋਧਨ ਕਰਦਿਆਂ
ਕੀਤਾ।ਇਸ ਮੌਕੇ ਸੇਵਾ ਮੁਕਤ ਮੇਜਰ ਜਨਰਲ ਅਤੇ ਵਾਈਸ ਚੇਅਰਮੈਨ ਸ੍ਰੀ ਐਸ. ਪੀ. ਐਸ.
ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਐੱਸ. ਡੀ. ਐੱਮ. ਪੱਟੀ
ਸ੍ਰੀ ਸੁਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ “ ਖੁਸ਼ਹਾਲੀ ਦੇ ਰਾਖੇ” ਹਾਜ਼ਰ
ਸਨ।
ਇਸ ਮੋਕੇ ਸੰਬੋਧਨ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ
ਅਮਰਿੰਦਰ ਸਿੰਘ ਨੇ ਸਾਬਕਾ ਫ਼ੌਜੀਆਂ ਦੀ ਇਮਾਨਦਾਰੀ ਅਤੇ ਫ਼ਰਜ਼ਾਂ ਦੀ ਤਨਦੇਹੀ ਨਾਲ ਪਾਲਣਾ
ਦੀ ਭਾਵਨਾ ਨੂੰ ਦੇਖਦਿਆਂ ਉਨਾਂ ਨੂੰ ਇਕ ਵੱਡੀ ਜਿੰਮੇਵਾਰੀ ਸੌਂਪੀ ਹੈ ਅਤੇ ਉਹ ਹੁਣ
‘ਖੁਸ਼ਹਾਲੀ ਦੇ ਰਾਖੇ’ ਬਣ ਕੇ ਲੋਕ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲੋੜਵੰਦ
ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਉਣਗੇ ਅਤੇ ਪੰਜਾਬ ਦੇ ਪਿੰਡਾਂ ਨੂੰ ਤਰੱਕੀ ਦੀਆਂ
ਬੁਲੰਦੀਆਂ ’ਤੇ ਪਹੁੰਚਾਉਣ ਵਿਚ ਮਹੱਤਵਪੂਰਨ ਯੋਗਦਾਨ ਦੇਣਗੇ। ਉਹਨਾਂ ਕਿਹਾ ਕਿ ਅੱਜ ਦੀ
ਇਸ ਮੀਟਿੰਗ ਦਾ ਮੁੱਖ ਮੰਤਵ ਜ਼ਿਲੇ ਵਿਚ ਖੁਸ਼ਹਾਲੀ ਦੇ ਰਾਖਿਆਂ ਵਜੋਂ ਕੰਮ ਕਰ ਰਹੇ
ਵਲੰਟੀਅਰਾਂ ਨੂੰ ਆਪਣੀ ਡਿਊਟੀ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨਾਂ ਕਿਹਾ ਕਿ ਇਹ ਬੜੀ
ਖੁਸ਼ੀ ਦੀ ਗੱਲ ਹੈ ਕਿ ਜ਼ਿਲਾ, ਤਹਿਸੀਲ ਅਤੇ ਪਿੰਡ ਪੱਧਰ ਤੱਕ ਵਲੰਟੀਅਰ ਸੰਗਠਿਤ ਰੂਪ
ਵਿਚ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ‘ਗਾਰਡੀਅਨ ਆਫ
ਗਵਰਨੈੱਸ’ ਦਾ ਮੁੱਖ ਮੰਤਵ ਭਿ੍ਰਸ਼ਟਾਚਾਰ ਨੂੰ ਨਕੇਲ ਪਾਉਣਾ ਤੇ ਸਕੀਮਾਂ ਦਾ ਨਿਸ਼ਚਿਤ
ਸਮੇਂ ਅੰਦਰ ਲਾਭਪਾਤਰੀ ਨੂੰ ਬਿਨਾਂ ਕਿਸੇ ਪੱਖਪਾਤ ਦੇ ਮੁਹੱਈਆ ਕਰਵਾਉਣਾ ਯਕੀਨੀ
ਬਣਾਉਣਾ ਹੈ।  ਸ੍ਰੀ ਟੀ. ਐਸ. ਸ਼ੇਰਗਿੱਲ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ ਲੱਗਭੱਗ
3000 ‘ਖੁਸ਼ਹਾਲੀ ਦੇ ਰਾਖੇ’ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਇਸ ਸਾਲ ਦੇ ਅੰਤ ਤੱਕ
ਇਨ੍ਹਾਂ ਦੀ ਗਿਣਤੀ 6 ਹਜ਼ਾਰ ਹੋ ਜਾਵੇਗੀ।ਉਨਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ, ਕਿ
ਸੂਬੇ ਦੇ ਹਰੇਕ 2 ਪਿੰਡਾਂ ਪਿੱਛੇ ਇੱਕ ‘ਖੁਸ਼ਹਾਲੀ ਦਾ ਰਾਖਾ’ ਜ਼ਰੂਰ ਹੋਵੇ। ਉਨਾਂ
ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਇਸ ਵੇਲੇ 277 ‘ਖੁਸ਼ਹਾਲੀ ਦੇ ਰਾਖੇ’ ਕੰਮ ਕਰ ਰਹੇ
ਹਨ ।ਉਨਾਂ ਖੁਸ਼ਹਾਲੀ ਦੇ ਰਾਖਿਆਂ ਨੂੰ ਸੂਬੇ ਦੇ ਪਿੰਡਾਂ ਨੂੰ ਵਿਕਾਸ ਦੀਆਂ ਬੁਲੰਦੀਆਂ
’ਤੇ ਪਹੁੰਚਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਸ ਤਰਾਂ ਫ਼ੌਜ ਵਿਚ ਰਹਿੰਦਿਆਂ ਉਨਾਂ
ਆਪਣੀ ਡਿਊਟੀ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਈ ਹੈ, ਉਸੇ ਪਰੰਪਰਾ ਨੂੰ ਇਥੇ ਵੀ ਕਾਇਮ
ਰੱਖਣ।      ਵਾਈਸ ਚੇਅਰਮੈਨ ਸਾਬਕਾ ਮੇਜਰ ਜਨਰਲ ਐਸ.ਪੀ.ਐਸ ਗਰੇਵਾਲ ਨੇ ਇਸ ਮੌਕੇ
ਕਿਹਾ ਕਿ ਇਸ ਸਕੀਮ ਦਾ ਉਦੇਸ਼ ਭਲਾਈ ਸਕੀਮਾਂ ਦਾ ਲਾਭ ਸਹੀ ਢੰਗ ਨਾਲ ਲੋੜਵੰਦ ਤਕ
ਪਹੁੰਚਾਉਣਾ, ਉਨਾਂ ਦੀ ਨਿਗਰਾਨੀ ਕਰਨਾ ਅਤੇ ਠੀਕ ਢੰਗ ਨਾਲ ਲਾਗੂ ਕਰਵਾਉਣਾ ਹੈ। ਉਨਾਂ
ਵਲੰਟੀਅਰਾਂ ਨੂੰ ਕਿਹਾ ਕਿ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਜਾਵੇ ਅਤੇ ਆਪਣੀਆਂ
ਰਿਪੋਰਟਾਂ ਰੈਗੂਲਰ ਭੇਜੀਆਂ ਜਾਣ। ਉਨਾਂ ਇਹ ਵੀ ਕਿਹਾ ਕਿ ਵਲੰਟੀਅਰ ਸਰਕਾਰ ਦੀਆਂ 26
ਲੋਕ ਭਲਾਈ ਸਕੀਮਾਂ ਸਬੰਧੀ ਪਿੰਡਾਂ ਦੇ ਸਰਪੰਚਾਂ ਨੂੰ ਜਾਣੂ ਕਰਵਾ ਕੇ ਉਨਾਂ ਨੂੰ ਲਾਗੂ
ਕਰਵਾਉਣਾ ਯਕੀਨੀ ਬਣਾਉਣ।    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸ਼ੰਦੀਪ
ਰਿਸ਼ੀ ਨੇ ਸ੍ਰੀ ਸ਼ੇਰਗਿੱਲ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੂਹ ਵਲੰਟੀਅਰ ਜਿੰਮੇਵਾਰੀ
ਅਤੇ ਪਾਰਦਰਸ਼ੀ ਢੰਗ ਨਾਲ ਸਰਕਾਰ ਦੀਆਂ ਸਕੀਮਾਂ ਨੂੰ ਹੇਠਲੇ ਪੱਧਰ ’ਤੇ ਬਿਨਾਂ ਕਿਸੇ
ਪੱਖਪਾਤ ਦੇ ਹਰ ਆਖਰੀ ਵਿਅਕਤੀ ਤੱਕ ਪਹੁੰਚਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਹਨਾਂ ਨੇ
ਕਿਹਾ ਕਿ ਜੀ.ਓ.ਜੀ. ਵੱਲੋਂ ਜਿਥੇ ਸਰਕਾਰੀ ਸਕੀਮਾਂ ਵਿਚ ਨਿਰੰਤਰ ਮੋਨਟਰਿੰਗ ਕੀਤੀ ਜਾ
ਰਹੀ ਹੈ, ਉਥੇ ਸਰਕਾਰ ਦੇ ਹੋਰ ਪ੍ਰੋਗਰਾਮ ਜਿਵੇਂ ਕਿ ਮਹਾਤਮਾਂ ਗਾਧੀ ਸਰਬੱਤ ਵਿਕਾਸ
ਯੋਜਨ, ਡੈਪੋ ਅਤੇ ਮਿਸ਼ਨ ਤੰਦਰੁਸਤ ਪੰਜਾਬ ਵਰਗੇ ਮਹੱਤਵਪੂਰਨ ਪ੍ਰੋਗਰਾਮਾਂ ਵਿਚ ਆਪਣਾ
ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ । ਇਸ ਮੌਕੇ ਜੀ. ਓ. ਜੀ ਦੇ ਜ਼ਿਲਾ ਇੰਚਾਰਜ ਕਰਨਲ
ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Have something to say? Post your comment

More News News

ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे। ਇੰਨ੍ਹਾਂ ਝੁੱਗੀਆਂ ਚ ਰੱਬ ਵੱਸਦਾ, ਇੰਨ੍ਹਾਂ ਬੱਚਿਆਂ ਚ ਵੱਸਦੀ ਲੋਕਾਈ : ਰਾਮ ਸਿੰਘ ਜੱਖਲਾਂ
-
-
-