23

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Article

ਸੁਝਾਅ //ਨਿਰਮਲ ਕੌਰ ਕੋਟਲਾ

July 11, 2018 06:17 PM

ਸੁਝਾਅ

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਛੇਵੇ ਦਰਿਆ ਦੀ ਭੇਂਟ ਚੜ ਗਿਆ ਹੈ।ਨਿੱਤ ਬਲਦੇ ਸਿਵਿਆ ਨੇ ਘਰਾਂ ਦੇ ਚੁੱਲਿਆਂ ਦੀ ਅੱਗ ਬੁਝਾ ਦਿੱਤੀ ਹੈ।


ਅੱਜ ਦੀ ਜਵਾਨੀ ਨਸ਼ਿਆ ਦੀ ਦਲਦਲ 'ਚ ਖੁੱਬ ਕੇ ਆਪਣਾ ਭਵਿੱਖ ਦਾਅ ਤੇ ਲਾ ਰਹੀ ਹੈ।ਜਿੰਨਾ ਦੇ ਮੋਢਿਆ ਤੇ ਦੇਸ਼ ਦਾ ਭਵਿੱਖ ਸੀ ਉਹ ਖੁੱਦ ਟੀਕਿਆਂ ਦੇ ਮੁਥਾਜ ਹੋ ਗਏ ਹਨ। ਲਾਡਲੇ ਪੁੱਤ ਮਾਵਾਂ ਦੇ ਜਿੰਦਾ ਲਾਸ਼ਾਂ ਬਣ ਕੇ ਰਹਿ ਗਏ ਹਨ।ਕਦੇ ਝਿੰਜਾਂ ਭੰਗੜੇ ਲੁੱਡੀਆਂ ਦੀਆਂ ਗੂੰਜਾਂ ਪੈਂਦੀਆਂ ਸੀ ਰੰਗਲੇ ਪੰਜਾਬ ਵਿੱਚ ਅੱਜ ਹਰ ਤੀਸਰੇ ਘਰ ਚੋਂ ਕੀਰਨੀਆ ਦੀਆਂ ਦਿਲ ਚੀਰਵੀਂਆਂ ਅਵਾਜਾਂ ਰੂਹ ਨੂੰ ਝੰਜੋੜਦੀਆਂ ਹਨ।ਪੜ ਲਿਖ ਕੇ ਡਿਗਰੀਆਂ ਫੜੀ ਦਰ ਦਰ ਰੁਲਦੇ ਪੜਾਕੂ ਗੁੰਮਰਾਹ ਹੋ ਰਹੇ ਹਨ।ਸਕੂਲ ਕਾਲਜ ਜਿੱਥੇ ਘੱਟ ਰਹੇ ਉਥੇ ਨਸ਼ਾ ਛੁਡਾਉ ਕੇਂਦਰ ਵੱਧ ਰਹੇਹਨ। ਜੋ ਪ੍ਰਸ਼ਾਸ਼ਨ ਦੇਸ਼ ਦੀ ਰਾਖੀ ਲਈ ਤਾਇਨਾਤ ਹੋਣਾ ਸੀ ਉਹ ਆਪਣੇ ਹੀ ਦੇਸ਼ ਚ' ਆਪਣਿਆਂ ਨੂੰ ਹੀ ਮਾਰ ਮੁਕਾਉਣ ਤੇ ਤੁੱਲਿਆ ਹੋਇਆ ਹੈ।ਜਿੱਥੇ ਇਸ ਵਰਤਾਰੇ ਦੀ ਜੁੰਮੇਵਾਰ ਸਰਕਾਰਾਂ ਨੇ ਉੱਥੇ ਪ੍ਰਸ਼ਾਸ਼ਨ ਵੀ ਬਰਾਬਰ ਦਾ ਜੁੰਮੇਵਾਰ ਹੈ।ਨਸ਼ੇ ਪਰਮੋਟ ਕਰਨ 'ਚ ਮੀਡੀਆ ਵੀ ਪਿੱਛੇ ਨਹੀ ਰਿਹਾ।ਲੱਚਰ ਗਾਇਕੀ ਨੇ ਵੀ ਕੋਈ ਕਸਰ ਨਹੀ ਛੱਡੀ ।


ਮੈ ਇੱਕ ਸੁਝਾਅ ਜਰੂਰ ਦਿਆਗੀ ਕਿ ਸਰਕਾਰਾਂ ਨੂੰ ਪ੍ਰਪੱਕ ਤੋਰ ਤੇ ਨੌਜਵਾਨਾਂ ਨੂੰ ਰੁਜਗਾਰ ਮੁੱਹਈਆ ਕਰਵਾਉਣੇ ਚਾਹੀਦੇ ਹਨ।ਅਜਿਹੇ ਗੀਤ ਫਿਲਮਾਂ ਤਾ ਸਾਹਿਤ ਤੇ ਵੀ ਪਾਬੰਧੀ ਵੀ ਹੋਣੀ ਚਾਹੀਦੀ ਜੋ ਨਸ਼ਿਆ ਨੂੰ ਪ੍ਰਮੋਟ ਕਰਦੇ ਹੋਣ। ਸਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਹਨ ਤੇ ਵੱਧ ਤੋਂ ਵੱਧ ਸਕੂਲ ਕਾਲਜ ਖੋਹਲਣੇ ਚਾਹੀਦੇ ਹਨ। ਨੌਜਵਾਨ ਵੀਰਾਂ ਤੇ ਭੇਣਾ ਨੂੰ ਵੀ ਮੇਰਾ ਸੁਝਾਅ ਹੈ ਕਿ ਉਹ ਬਜਾਇ ਨਸ਼ੇ ਕਰਨ ਦੇ ਆਪਣੀ ਸੋਚ ਨੂੰ ਉਸਾਰੂ ਕੰਮਾਂ ਵਿੱਚ ਲਾਉਣਾ ।ਅਧਿਆਪਕ ਕਿੱਤੇ ਨਾਲ ਜੁੜੀ ਹੋਣ ਕਰਕੇ ਮੈ ਮਹਿਸੂਸ ਕੀਤਾ ਹੈ ਕਿ ਸਿਲੇਬਸ ਵਿੱਚ ਵੀ ਨਸ਼ਿਆ ਦੇ ਭੇੜੇ ਨਤੀਜੀਆਂ ਬਾਰੇ ਜਰੂਰ ਲਿਖਿਆ ਜਾਣਾ ਬਹੁਤ ਜਰੂਰੀ ਹੈ। ਮਾਪਿਆ ਨੂੰ ਵੀ ਆਪਣੇ ਬੱਚਿਆ ਨੂੰ ਬੁਰੀ ਸੰਗਤ ਤੋ ਰੋਕਣਾ ਚਾਹੀਦਾ ਹੈ।
ਅੰਤ ਵਿੱਚ ਮੈ ਇਹੀ ਕਹਾਗੀ ਕਿ ਨਸ਼ਾ ਉਹ ਕਰੋ ਜੋ ਕਦੇ ਨਾ ਉਤਰੇ
ਨਾਮ ਬਾਣੀ ਨਾਲ ਜੁੜੋ।

ਨਿਰਮਲ ਕੌਰ ਕੋਟਲਾ
ਪਿੰਡ ਕੋਟਲਾ ਮੱਝੇਵਾਲ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech