19

July 2018
ਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣਅਬਾਦੀ ਨੂੰ ਕੰਟਰੋਲ ਕਰਨਾ ਅੱਜ ਦੀ ਪੀੜੀ ਦੀ ਚੁਣੌਤੀ-: ਸਪੀਕਰ ਰਾਣਾ ਕੰਵਰਪਾਲ ਸਿੰਘ।ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ
Punjabi

ਇਨਸਾਫ ਪਸੰਦ ਲੋਕ ਵੱਡੀ ਗਿਣਤੀ ‘ਚ ਪਾਰਟੀ ਨਾਲ ਜੁੜ ਰਹੇ ਨੇ - ਰਾਜਬੀਰ ਪੱਖੋਕੇ

July 11, 2018 06:42 PM

ਇਨਸਾਫ ਪਸੰਦ ਲੋਕ ਵੱਡੀ ਗਿਣਤੀ ‘ਚ ਪਾਰਟੀ ਨਾਲ ਜੁੜ ਰਹੇ ਨੇ - ਰਾਜਬੀਰ ਪੱਖੋਕੇ

ਪ੍ਰਭਜੀਤ ਸਿੰਘ ਦੁੱਗਲਵਾਲਾ ਐਸ.ਸੀ ਵਿੰਗ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ

ਭਿੱਖੀਵਿੰਡ 11 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ‘ਚ ਵਗ ਰਹੇ ਮਾਰੂ
ਨਸ਼ਿਆਂ ਦੇ ਦਰਿਆ ਲਈ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਜਿੰਮੇਵਾਰ ਹੈ। ਇਹਨਾਂ ਸ਼ਬਦਾਂ
ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਦਿਹਾਤੀ ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ
ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਇਹਨਾਂ ਮਹਾਰੱਥੀ ਪਾਰਟੀਆਂ ਨੇ
ਰਾਜਸੱਤਾ ਦੀ ਕੁਰਸੀ ਹਾਸਲ ਕਰਨ ਲਈ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ
ਕੀਤੇ, ਉਥੇ ਲੋਕਾਂ ਨੂੰ ਸ਼ਰਾਬ ਆਦਿ ਨਸ਼ੇ ਵੀ ਵੰਡਦੇ ਹਨ।
ਲੋਕ ਇਨਸਾਫ ਪਾਰਟੀ ਹਾਈ ਕਮਾਂਡ ਦੇ ਦਿਸ਼ਾ-ਨਿਰਦੇਸ਼ ਤਹਿਤ ਐਸ.ਸੀ ਵਿੰਗ ਜਿਲ੍ਹਾ
ਤਰਨਤਾਰਨ ਦੇ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਪ੍ਰਭਜੀਤ ਸਿੰਘ ਦੁੱਗਲਵਾਲਾ ਨੂੰ
ਸਨਮਾਨਿਤ ਕਰਦਿਆਂ ਰਾਜਬੀਰ ਸਿੰਘ ਪੱਖੋਕੇ ਨੇ ਕਿਹਾ ਕਿ ਮਿਹਨਤ ਕਰਨ ਵਾਲੇ ਵਰਕਰਾਂ ਨੂੰ
ਪਾਰਟੀ ‘ਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਦੁੱਗਲਵਾਲਾ ਬਹੁਤ
ਮਿਹਨਤੀ ਵਰਕਰ ਹਨ ਤੇ ਬਹੁਤ ਲੰਮੇ ਸਮੇਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਹਨ। ਪੱਖੋਕੇ
ਨੇ ਆਖਿਆ ਕਿ ਪਾਰਟੀ ਜਲਦ ਹੀ ਬੂਥ ਪੱਧਰ ਤੱਕ ਨਿਯੁਕਤੀਆ ਕਰੇਗੀ ਤੇ ਅਹੁਦੇ ਸਿਰਫ ਕੰਮ
ਕਰਨ ਵਾਲੇ ਵਰਕਰਾਂ ਨੂੰ ਹੀ ਮਿਲਣਗੇ, ਨਾ ਕਿ ਘਰ ਬੈਠਣ ਵਾਲਿਆਂ ਨੂੰ। ਉਹਨਾਂ ਕਿਹਾ
ਸਿਮਰਜੀਤ ਸਿੰਘ ਬੈਂਸ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਪੰਜਾਬ ਦੀ ਜਨਤਾ ਵੱਡੀ
ਪੱਧਰ ‘ਤੇ ਲੋਕ ਇਨਸਾਫ ਪਾਰਟੀ ਨਾਲ ਜੁੜ ਰਹੇ ਹਨ ਤੇ ਪਾਰਟੀ ਆਪਣੇ ਬਲਬੂਤੇ ‘ਤੇ
ਇਮਾਨਦਾਰ ਵਿਅਕਤੀ ਚੋਣ ਮੈਦਾਨ ਵਿਚ ਉਤਾਰੇਗੀ। ਉਹਨਾਂ ਇਹ ਵੀ ਆਖਿਆ ਕਿ ਜਿਲ੍ਹਾ
ਤਰਨਤਾਰਨ ਵਿਚ ਚੰਗਾ ਅਸਰਸਰੂਖ ਰੱਖਣ ਵਾਲੇ ਵਿਅਕਤੀ ਥੋੜ੍ਹੇ ਦਿਨਾਂ ਵਿਚ ਪਾਰਟੀ ਚ
ਸ਼ਾਮਲ ਹੋ ਰਹੇ ਹਨ, ਜਿਹਨਾਂ ਨੂੰ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖੁਦ ਸ਼ਾਮਲ
ਕਰਨਗੇ। ਇਸ ਮੌਕੇ ਕਿਸ਼ਨ ਸਿੰਘ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਲੱਖਾ, ਮੰਗਲ ਸਿੰਘ,
ਬਾਬਾ ਸਤਨਾਮ ਸਿੰਘ, ਹਰਪ੍ਰੀਤ ਸਿੰਘ ਦੇਉ, ਸੁਖਦੇਵ ਸਿੰਘ ਬਾਠ, ਦਵਿੰਦਰ ਸਿੰਘ ਕੰਗ,
ਸੂਰਤਾ ਸਿੰਘ ਆਦਿ ਹਾਜਰ ਸਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech