FOLLOW US ON

News

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਵੇਸਟ ਮਟੀਰੀਅਲ ਦਾ ਬਣਾਇਆ ਬੋਟਲ ਹਾਊਸ।

July 11, 2018 06:49 PM
General

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਵੇਸਟ ਮਟੀਰੀਅਲ ਦਾ ਬਣਾਇਆ ਬੋਟਲ ਹਾਊਸ।


ਐਨ.ਸੀ.ਸੀ. ਅਫ਼ਸਰ ਪ੍ਰੋ. ਸੰਦੀਪ ਕੁਮਾਰ ਦੀ ਅਗਵਾਈ ਵਿੱਚ ਐਨ.ਸੀ.ਸੀ. ਕੈਡਿਟਾਂ ਨੇ ਗਰਮੀਆਂ ਦੇ ਛੁੱਟੀਆਂ ਵਿਚ ਕੀਤਾ ਸਕਾਰਾਤਮਕ ਕੰਮ।

ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਕਾਲਜ ਦੀ ਐਨ.ਸੀ.ਸੀ. 23 ਪੰਜਾਬ ਬਟਾਲੀਅਨ ਦੇ ਕੈਡਿਟਾਂ ਨੇ ਗਰਮੀਆਂ ਦੀਆਂ ਛੁੱਟੀਆਂ ਦਾ ਸਦਉਪਯੋਗ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 6000 ਖਾਲੀ ਪਲਾਸਟਿਕ ਦੀਆਂ ਬੋਤਲਾਂ ਇੱਕਠੀਆਂ ਕਰਕੇ ਕਾਲਜ ਵਿੱਚ ਇੱਕ ਸ਼ਾਨਦਾਰ ਬੋਟਲ ਹਾਊਸ ਬਣਾਇਆ। ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਐਨ.ਸੀ.ਸੀ. ਅਫ਼ਸਰ ਪ੍ਰੋ. ਸੰਦੀਪ ਕੁਮਾਰ ਦੀ ਅਗਵਾਈ ਵਿੱਚ ਐਨ.ਸੀ.ਸੀ. ਕੈਡਿਟਾਂ ਨੇ ਗਰਮੀਆਂ ਦੇ ਛੁੱਟੀਆਂ ਨੂੰ ਸਕਾਰਾਤਮਕ ਕੰਮਾਂ ਲਈ ਵਰਤਦੇ ਹੋਏ ਕਾਲਜ ਵਿੱਚ ਇੱਕ ਦਿਲਕਸ਼ ਬੋਟਲ ਹਾਊਸ ਦਾ ਨਿਰਮਾਣ ਕੀਤਾ। ਉਨਾਂ ਆਖਿਆ ਕਿ ਵਿਦਿਆਰਥੀਆਂ ਨੇ ਜਿੱਥੇ ਇਸ ਨਿਵੇਕਲੇ ਉਪਰਾਲੇ ਨਾਲ ਸਮਾਜ ਨੂੰ ਵਾਤਾਵਰਣਨ ਵਿੱਚ ਆ ਰਹੀ ਗਿਰਾਵਟ ਬਾਰੇ ਜਾਗਰੂਕ ਕਰਨ ਦੀ ਇੱਕ ਅਨੋਖੀ ਪਹਿਲ ਕੀਤੀ ਹੈ, ਉੱਥੇ ਹੀ ਉਨਾਂ ਲੋਕਾਂ ਵਿੱਚ ਚੇਤਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਵੇਸਟ ਮਟੀਰੀਅਲ ਨੂੰ ਸਕਾਰਾਤਮਕ ਕੰਮਾਂ ਲਈ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਡਾ. ਜਸਵੀਰ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿੱਚ ਇੱਕ ਡਿਫੈਂਸ ਕੋਚਿੰਗ ਅਕੈਡਮੀ ਨਿਰਮਾਣ ਹੈ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਨਾਲ-ਨਾਲ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਬਤੌਰ ਕਮਿਸ਼ਨਡ ਭਰਤੀ ਅਫ਼ਸਰ ਭਰਤੀ ਕਰਵਾਉਣ ਲਈ ਟਰੇਨਿੰਗ ਦਿੱਤੀ ਜਾਵੇਗੀ।
ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਨੇ ਦੱਸਿਆ ਕਿ ਬੋਟਲ ਹਾਊਸ ਦਾ ਨਿਰੀਖਣ ਕਰਨ ਸਮੇਂ ਪ੍ਰਿੰਸੀਪਲ ਡਾ. ਜਸਵੀਰ ਸਿੰਘ ਤੋਂ ਇਲਾਵਾ ਪੰਜਾਬੀ ਯੂਨੀਰਵਸਿਟੀ, ਪਟਿਆਲਾ ਦੇ ਡਿਫੈਂਸ ਵਿਭਾਗ ਦੇ ਮੁਖੀ ਡਾ. ਇੰਦਰਜੀਤ ਸਿੰਘ ਚਾਹਲ, ਪ੍ਰੋ. ਹਰਜਿੰਦਰ ਸਿੰਘ ਬਲਿੰਗ, ਪ੍ਰੋ. ਜੇ.ਪੀ ਸਿੰਘ ਅਤੇ ਪ੍ਰੋ. ਸੰਦੀਪ ਕੁਮਾਰ ਹਾਜ਼ਰ ਸਨ।

Have something to say? Post your comment

More News News

ਚੌਥੇ ਸਰਕਲ ਸਟਾਇਲ ਕਬੱਡੀ ਕੱਪ ਦੌਰਾਨ ਸੈਰੋ ਮੰਡੀ ਦੇ ਰਾਜਾ ਸਾਹਿਬ ਨੇ ਜਿੱਤਿਆ ਪਹਿਲਾ 1 ਲੱਖ ਰੁਪਏ ਦਾ ਇਨਾਮ। ਪੰਚਾੲਿਤੀ ਚੋਣਾਂ ਦਾ ਬਿਗਲ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਗੀਤ “ਔਢੀ ਵਰਸ਼ਿਜ ਬੁਲਟ“ ਦਾ ਵੀਡੀਓ ਸ਼ੂਟ ਮੁਕੰਮਲ ਪ੍ਰੋ. ਜੋਗਾ ਸਿੰਘ ਅਤੇ ਸ਼ਾਇਰ ਕਰਤਾਰ ਕੈਂਥ ਦੀ ਯਾਦ 'ਚ ਸਾਹਿਤਕ ਸਮਾਗਮ ਭਾਈ ਨੰਦਲਾਲ ਪਬਲਿਕ ਸਕੂਲ ਵਿਖੇ ਸ਼ਹੀਦੀ ਹਫਤੇ ਦੀ ਸ਼ੁਰੂਆਤ। ਦਾਖ਼ਲਾ ਮੁਹਿੰਮ ਦੀ ਸਫਲਤਾ ਲਈ ਮਾਪਿਆਂ ਦਾ ਉਤਸ਼ਾਹ ਤੇ ਬੱਚਿਆਂ ਦਾ ਚਾਅ ਦੇਖਣ ਨੂੰ ਮਿਲਿਆ- ਸਕੱਤਰ ਸਕੂਲ ਸਿੱਖਿਆ ਲੋੜਵੰਦ ਲੋਕਾਂ ਲਈ ਵਰਦਾਨ ਬਣੀ ਸਾਂਝੀ ਰਸੋਈ-ਡਿਪਟੀ ਕਮਿਸ਼ਨਰ ਟੀਕਾਕਰਨ ਵਿੱਚ ਸ਼ਡਿਊਲ ਸ਼ਾਮਲ ਕਰਨ ਸਬੰਧੀ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ । आज नामंकन के तीसरे दिन ब्लाक जंडियाला गुरु में 67 सरपँच और 216 पंच के लिए नामंकन भरे। ਇੰਨ੍ਹਾਂ ਝੁੱਗੀਆਂ ਚ ਰੱਬ ਵੱਸਦਾ, ਇੰਨ੍ਹਾਂ ਬੱਚਿਆਂ ਚ ਵੱਸਦੀ ਲੋਕਾਈ : ਰਾਮ ਸਿੰਘ ਜੱਖਲਾਂ
-
-
-