19

July 2018
ਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣਅਬਾਦੀ ਨੂੰ ਕੰਟਰੋਲ ਕਰਨਾ ਅੱਜ ਦੀ ਪੀੜੀ ਦੀ ਚੁਣੌਤੀ-: ਸਪੀਕਰ ਰਾਣਾ ਕੰਵਰਪਾਲ ਸਿੰਘ।ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ
Punjabi

ਡਾਇਰੀਆ ਕੰਟਰੋਲ ਕਰਨ ਲਈ ਜਾਗੂਰਕ ਹੋਣਾ ਜ਼ਰੂਰੀ: ਡਾ. ਸਮਰਾ

July 11, 2018 07:01 PM

ਡਾਇਰੀਆ ਕੰਟਰੋਲ ਕਰਨ ਲਈ ਜਾਗੂਰਕ ਹੋਣਾ ਜ਼ਰੂਰੀ: ਡਾ. ਸਮਰਾ


ਸਿਹਤ ਵਿਭਾਗ ਮਨਾ ਰਿਹਾ ਹੈ ਤੀਬਰ ਦਸਤ ਰੋਕੂ ਪੰਦਰਵਾੜਾ, ਸੀਐਚਸੀ ਵਿਖੇ ਸਟਾਫ ਨੂੰ ਵੰਡੀ ਜਾਗਰੂਕਤਾ ਸਮੱਗਰੀ


ਸ਼ਾਹਕੋਟ/ਮਲਸੀਆਂ, 10 ਜੁਲਾਈ (ਏ.ਐੱਸ. ਅਜ਼ਾਦ) ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਡਾਇਰੀਆ ਰੋਗ ਦੇ ਬਾਰੇ ਵਿੱਚ ਜਾਗਰੂਕ ਕਰਨ ਅਤੇ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਡਾਇਰੀਆਂ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਖਤਮ ਕਰਨ ਦੇ ਮਕਸਦ ਨਾਲ ਸੋਮਵਾਰ 9 ਜੁਲਾਈ ਤੋਂ ਇੰਟੈਂਸੀਫਾਇਡ ਡਾਇਰੀਆ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਕੁਮਾਰ ਸਮਰਾ ਵੱਲੋਂ ਮੰਗਲਵਾਰ 10 ਜੁਲਾਈ ਨੂੰ ਇਸ ਸਬੰਧ ਵਿੱਚ ਸੀਐਚਸੀ ਸ਼ਾਹਕੋਟ ਵਿਖੇ ਫੀਲਡ ਸਟਾਫ ਨਾਲ ਮੀਟਿੰਗ ਕੀਤੀ ਗਈ ਅਤੇ ਸਟੇਟ ਵੱਲੋਂ ਆਈ ਜਾਗਰੂਕਤਾ ਸਮੱਗਰੀ ਵੰਡੀ ਗਈ। ਇਹ ਸਮੱਗਰੀ ਬਲਾਕ ਦੇ ਜਨਤਕ ਸਥਾਨਾਂ ਤੇ ਚਿਪਕਾਈ ਜਾਵੇਗੀ, ਤਾਂ ਜੋ ਲੋਕ ਜਾਗਰੂਕ ਹੋਣ। ਇਸ ਮੌਕੇ ਡਾ. ਦਵਿੰਦਰ ਕੁਮਾਰ ਸਮਰਾ ਨੇ ਕਿਹਾ ਕਿ ਡਾਇਰੀਆ ਇੱਕ ਅਜਿਹੀ ਬੀਮਾਰੀ ਹੈ, ਜੋ ਸਭ ਤੋਂ ਵੱਧ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ। ਪੂਰੇ ਵਿਸ਼ਵ ਵਿੱਚ ਤਕਰੀਬਨ ਦੋ ਕਰੋੜ ਮੌਤਾਂ ਡਾਇਰੀਆਂ ਦੇ ਕਾਰਣ ਹਰ ਸਾਲ ਹੋ ਜਾਂਦੀਆਂ ਹਨ। ਆਪਣੀ ਨਿੱਜੀ ਸਾਫ-ਸਫਾਈ, ਸਾਫ-ਸੁਥਰਾ ਖਾਣਾ ਖਾਣ ਅਤੇ ਪਾਣੀ ਪੀਣ ਨਾਲ ਕਾਫੀ ਹੱਦ ਤੱਕ ਡਾਇਰੀਆ ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਫ ਪਾਣੀ ਦੀ ਵਰਤੋਂ ਹੋਵੇ, ਬਾਹਰਲਾ ਖਾਣਾ ਖਾਣ ਤੋਂ ਬਚਿਆ ਜਾਵੇ, ਖਾਣਾ ਪਕਾਉਣ ਅਤੇ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਬਨ ਦੇ ਨਾਲ ਹੱਥ ਧੋਤੇ ਜਾਣ। ਨੋਡਲ ਅਫਸਰ ਡਾ. ਧੀਰਜ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਪੰਦਰਵਾੜੇ ਦੌਰਾਨ ਸਾਰੇ ਸਕੂਲਾਂ, ਸ਼ਹਿਰੀ ਇਲਾਕਿਆਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਡਾਇਰੀਆ ਬੀਮਾਰੀ, ਇਸ ਦੇ ਕਾਰਣ, ਲੱਛਣ ਅਤੇ ਰੋਕਥਾਮ ਦੇ ਤਰੀਕਿਆਂ ਬਾਰੇ ਜਾਗੂਰਕ ਕੀਤਾ ਜਾ ਰਿਹਾ ਹੈ, ਤਾਂ ਜੋ ਵੱਡੇ ਪੱਧਰ ਤੇ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਡਾਇਰੀਆ ਬੀਮਾਰੀ ਕਰਕੇ ਮੌਤ ਨਹੀਂ ਹੁੰਦੀ ਸਗੋਂ ਇਸਦੇ ਕਾਰਣ ਸ਼ਰੀਰ ਵਿੱਚੋਂ ਲਗਾਤਾਰ ਨਿਕਲਣ ਵਾਲੇ ਪਾਣੀ ਤੇ ਸ਼ਰੀਰ ਵਿੱਚ ਪਾਣੀ ਦੀ ਘਾਟ ਹੋ ਜਾਣ ਕਾਰਣ ਹੁੰਦੀ ਹੈ। ਉਨਾਂ ਕਿਹਾ ਕਿ ਜੇਕਰ ਇੱਕ ਦਿਨ ਵਿੱਚ ਕਿਸੇ ਵਿਅਕਤੀ ਜਾਂ ਬੱਚੇ ਨੂੰ ਤਿੰਨ ਜਾਂ ਇਸ ਤੋਂ ਵੱਧ ਟਾਇਲਟ ਹੁੰਦੀਆਂ ਹਨ ਅਤੇ ਟਾਇਲਟ ਪਤਲੀ ਹੁੰਦੀ ਹੈ, ਤਾਂ ਉਸਨੂੰ ਡਾਇਰੀਆ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਬੀਈਈ ਚੰਦਨ ਮਿਸ਼ਰਾ ਨੇ ਕਿਹਾ ਕਿ ਡਾਇਰੀਆ ਦੇ ਮਰੀਜ਼ਾਂ ਨੂੰ ਸ਼ੁਰੂਆਤੀ ਤੌਰ ਤੇ ਓ.ਆਰ.ਐੱਸ. ਦਾ ਘੋਲ ਬਣਾ ਕੇ ਨਿਯਮਿਤ ਅੰਤਰਾਲ ਤੇ ਪਿਲਾਇਆ ਜਾਣਾ ਚਾਹੀਦਾ ਹੈ, ਤਾਂ ਜੋ ਉਸਦੇ ਅੰਦਰ ਪਾਣੀ ਦੀ ਘਾਟ ਨਾ ਹੋਵੇ। ਜੇਕਰ ਓ.ਆਰ.ਐਸ ਦਾ ਪੈਕੇਟ ਉਪਲਬਧ ਨਾ ਹੋਵੇ ਤਾਂ ਖੰਡ ਅਤੇ ਨਮਕ ਦਾ ਘੋਲ ਸਾਫ ਉਬਾਲੇ ਹੋਏ ਪਾਣੀ ਵਿੱਚ ਤਿਆਰ ਕਰਕੇ ਮਰੀਜ਼ ਨੂੰ ਪਿਲਾਉਣਾ ਚਾਹੀਦਾ ਹੈ। ਇਸਦੇ ਨਾਲ 14 ਦਿਨਾਂ ਤੱਕ ਜ਼ਿੰਕ ਦਵਾਈ ਦਾ ਸੇਵਨ ਕਰਨਾ ਹੁੰਦਾ ਹੈ, ਤਾਂ ਜੋ ਲੰਮੇ ਸਮੇਂ ਤੱਕ ਦੁਬਾਰਾ ਇਹ ਬੀਮਾਰੀ ਨਾ ਹੋਵੇ। ਇਸ ਮੌਕੇ ਡਾ. ਪੂਨਮ ਯਾਦਵ, ਹਰਜਿੰਦਰ ਸਿੰਘ, ਸ਼ਕੁੰਤਲਾ ਦੇਵੀ, ਬਲਵਿੰਦਰ ਕੌਰ, ਬਲਵੀਰ ਕੌਰ, ਪਰਮਜੀਤ ਕੌਰ, ਜਗਰੂਪ ਕੌਰ, ਜਸਵੀਰ ਕੌਰ ਅਤੇ ਹੋਰ ਮੌਜੂਦ ਸਨ। 

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech