15

November 2018
Celebrating Diwali, the Festival of Lights ,, Adv Pranita Deshpande ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਸ਼ੁੱਕਰਵਾਰ ਰਾਜਸਥਾਨ ਹੋਣ ਵਾਲੀ ਲੀਗ ਲਈ ਹੋਵੇਗੀ ਰਵਾਨਾਯੁਨਾਇਟਿਡ ਖਾਲਸਾ ਦਲ ਯੂ ਕੇ ਵਲੋਂ ਜਥੇਦਾਰ ਹਰਮਿੰਦਰ ਸਿੰਘ ਮਿੰਟੂ ਦੇ ਜਨਮ ਦਿਹਾੜੇ ਦੀ ਅਜਾਦੀ ਪਸੰਦ ਸਿੱਖਾਂ ਨੂੰ ਮੁਬਾਰਕਬਾਦ Patiala Rattan award to Mr Ujagar Singh Former Disstt Public Relations officerਪਟਿਆਲਾ ਰਤਨ ਅਵਾਰਡ ਦੇ ਕੇ ਸਨਮਾਨਤ ਕੀਤਾ ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੂੰਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ ਵੀ ਪੇਸ਼ਕਾਰਾ ਐਵਾਰਡFlyAmritsarInitiative Impact: Amritsar Airport Gets Six New Air Routes Under UDAN-III SCHEMEਸਿੱਖ ਫੌਜੀਆਂ ਦੀ ਬਹਾਦਰੀ ਦੇ ਪ੍ਰਤੀਕ ਬੁੱਤ ਦੀ ਬੇਅਦਬੀ ਗਹਿਰੀ ਸਾਜ਼ਿਸ਼ ਦਾ ਹਿੱਸਾ-ਯੂਨਾਈਟਿਡ ਖਾਲਸਾ ਦਲ ਯੂ ਕੇ 'ਲਾਟੂ' ਨਾਲ ਅਦਿੱਤੀ ਸ਼ਰਮਾਂ ਦੀ ਮੁੜ ਵਾਪਸੀ ਪਿੰਡ ਮੇਰਾ ਪੁਰਾਣਾ//ਮੱਖਣ ਸ਼ੇਰੋਂ ਵਾਲਾ
Punjabi

ਨਸ਼ਿਆਂ ਦੇ ਵਿਰੋਧ ਵਿੱਚ ਸ਼ਾਹਕੋਟ ਸ਼ਹਿਰ ’ਚ ਕੱਢਿਆ ਵਿਸ਼ਾਲ ਕੈਂਡਲ ਮਾਰਚ

July 11, 2018 07:03 PM

ਨਸ਼ਿਆਂ ਦੇ ਵਿਰੋਧ ਵਿੱਚ ਸ਼ਾਹਕੋਟ ਸ਼ਹਿਰ ’ਚ ਕੱਢਿਆ ਵਿਸ਼ਾਲ ਕੈਂਡਲ ਮਾਰਚ


ਸ਼ਾਹਕੋਟ/ਮਲਸੀਆਂ, 11ਜੁਲਾਈ (ਏ.ਐੱਸ. ਅਜ਼ਾਦ) ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ‘ਡੈਪੋ’ ਮੁਹਿੰਮ ਤਹਿਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸ਼ਾਹਕੋਟ ਵਲੋਂ ਸ. ਜਗਜੀਤ ਸਿੰਘ ਐੱਸ.ਡੀ.ਐੱਮ. ਸ਼ਾਹਕੋਟ ਅਤੇ ਸ. ਦਿਲਬਾਗ ਸਿੰਘ ਡੀ.ਐੱਸ.ਪੀ. ਸ਼ਾਹਕੋਟ ਦੀ ਅਗਵਾਈ ਹੇਠ ਸ਼ਾਹਕੋਟ ਸ਼ਹਿਰ ਵਿੱਚ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਅਤੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਹ ਕੈਂਡਲ ਮਾਰਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ ਵਿੱਚੋਂ ਦੀ ਹੁੰਦਾ ਹੋਇਆ ਮੋਗਾ ਰੋਡ ਸ਼ਾਹਕੋਟ ਥਾਣੇ ਦੇ ਸਾਹਮਣੇ ਸੰਪੰਨ ਹੋਇਆ। ਇਸ ਤੋਂ ਪਹਿਲਾ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਵਿਖੇ ਵੱਡੀ ਗਿਣਤੀ ’ਚ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਲੋਕ ਸਰਕਾਰ ਵਲੋਂ ਚਲਾਈ ਗਈ ਨਸ਼ਾ ਮੁਕਤ ਪੰਜਾਬ ਮੁਹਿੰਮ ’ਚ ਵੱਧ ਚੜ ਕੇ ਯੋਗਦਾਨ ਪਾਉਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਿਆ ਜਾ ਸਕੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਿੰਦਗੀਆਂ ਤਬਾਹ ਹੋ ਗਈਆਂ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਰੱਲ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਇਸ ਮੌਕੇ ਐੱਸ.ਡੀ.ਐੱਮ. ਜਗਜੀਤ ਸਿੰਘ ਨੇ ਕਿਹਾ ਕਿ ਸਬ-ਡਵੀਜ਼ਨ ਸ਼ਾਹਕੋਟ ਦੀਆਂ ਸਵੈ-ਸੇਵੀ ਸੰਸਥਾਵਾਂ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣ ਅਤੇ ਸਰਕਾਰ ਦਾ ਸਹਿਯੋਗ ਕਰਨ। ਇਸ ਮੌਕੇ ਅਮਨ ਮਲਹੋਤਰਾ ਉੱਘੇ ਸਮਾਜ ਸੇਵਕ ਨੇ ਕਿਹਾ ਕਿ ਸਰਕਾਰ ਨੂੰ ਪਿੰਡਾਂ ’ਚ 5 ਮੈਂਬਰੀ ਕਮੇਟੀਆਂ ਦਾ ਗਠਨ ਕਰਨਾ ਚਾਹੀਦੀਆਂ ਹਨ ਤਾਂ ਜੋ ਨਸ਼ਾ ਵੇਚਣ ਵਾਲਿਆਂ ’ਤੇ ਨਜ਼ਰ ਰੱਖੀ ਜਾ ਸਕੇ। ਇਸ ਮੌਕੇ ਤਰਸੇਮ ਲਾਲ ਮਿੱਤਲ ਵਾਈਸ ਚੇਅਰਮੈਨ ਪੰਜਾਬ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜੋ ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ, ਉਸ ਵਿੱਚ ਹਰ ਇੱਕ ਵਿਅਕਤੀ ਨੂੰ ਆਪਣਾ ਬਣਦਾ ਯੋਗਦਾਨ ਪਾ ਕੇ ਨਸ਼ਿਆ ਨੂੰ ਬੰਦ ਕਰਨਾ ਚਾਹੀਦਾ ਹੈ। ਇਸ ਮੌਕੇ ਅਜਮੇਰ ਸਿੰਘ ਸ਼ੇਰੋਵਾਲੀਆ, ਮਨਜੀਤ ਸਿੰਘ ਸੱਤਾ, ਸਤੀਸ਼ ਰਿਹਾਨ ਪ੍ਰਧਾਨ, ਗੁਲਜ਼ਾਰ ਸਿੰਘ ਥਿੰਦ ਐੱਮ.ਸੀ., ਐੱਸ.ਐੱਚ.ਓ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ, ਐੱਸ.ਐੱਚ.ਓ. ਲੋਹੀਆਂ ਸੁਰਿੰਦਰ ਕੁਮਾਰ, ਏ.ਐੱਸ.ਆਈ. ਮਨਜੀਤ ਸਿੰਘ ਸਿਟੀ ਇੰਚਾਰਜ, ਹਰਦੇਵ ਸਿੰਘ ਪੀਟਾ ਬਲਾਕ ਪ੍ਰਧਾਨ ਸ਼ਾਹਕੋਟ, ਰਜਿੰਦਰ ਕੁਮਾਰ ਸ਼ੇਰਾ ਕੰਨੀਆਂ, ਸਤਨਾਮ ਸਿੰਘ ਸਾਂਝ ਕੇਂਦਰ, ਰੇਸ਼ਮ ਬਾਜਵਾ, ਤਰਲੋਕ ਸਿੰਘ ਰੂਪਰਾ, ਗੁਰਭੇਜ ਸਿੰਘ ਐਦਲਪੁਰ, ਸ਼ਿੰਦਰ ਬਾਈ ਬਾਜਵਾ ਕਲਾਂ, ਸੁਖਦੀਪ ਸਿੰਘ ਸੋਨੂੰ ਪੀ.ਏ., ਸੁਰਿੰਦਰਪਾਲ ਸਿੰਘ ਪ੍ਰਧਾਨ, ਦਵਿੰਦਰ ਸਿੰਘ ਆਹਲੂਵਾਲੀਆ, ਸੁੱਖਾ ਢੇਸੀ, ਬੌਬੀ ਗਰੋਵਰ, ਮਾਸਟਰ ਰਮਨ ਗੁਪਤਾ, ਪਿ੍ਰੰਸੀਪਲ ਮਨਜੀਤ ਸਿੰਘ, ਸੁਰਿੰਦਰ ਵਿੱਗ, ਮਾਸਟਰ ਭੁਪਿੰਦਰਜੀਤ, ਲਖਵਿੰਦਰ ਸਿੰਘ ਬਲਾਕ ਪ੍ਰਧਾਨ ਲੋਹੀਆਂ, ਵਿਜੇ ਕੁਮਾਰ ਏ.ਐੱਸ.ਆਈ. ਸਾਂਝ ਕੇਂਦਰ, ਕੁਲਜੀਤ ਸਿੰਘ ਸਰਪੰਚ ਸਲੇਮਾਂ, ਤਰਲੋਕ ਮਸੀਹ, ਪਵਨ ਅਗਰਵਾਲ ਐੱਮ.ਸੀ, ਰਾਜ ਕੁਮਾਰ ਐੱਮ.ਸੀ., ਅਜੇ ਸ਼ਰਮਾ, ਰਾਜ ਕੁਮਾਰ ਰਾਜੂ, ਬਲਜਿੰਦਰ ਸਿੰਘ ਖਿੰਡਾ, ਖ਼ੁਸ਼ਦੀਪ ਸਿੰਘ ਧੰਜੂ, ਅੰਮ੍ਰਿਤ ਲਾਲ ਕਾਕਾ, ਕਮਲ ਨਾਹਰ ਐੱਮ.ਸੀ., ਬੂਟਾ ਸਿੰਘ ਕਲਸੀ, ਜੋਗਿੰਦਰ ਸਿੰਘ ਟਾਈਗਰ, ਬੈਜ ਨਾਥ ਅਗਰਵਾਲ, ਤਾਰਾ ਚੰਦ ਸਾਬਕਾ ਐੱਮ.ਸੀ, ਰਣਜੀਤ ਸਿੰਘ ਸਕੱਤਰ, ਮੰਗਾ ਮੱਟੂ ਆਦਿ ਹਾਜ਼ਰ ਸਨ। 

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech