News

ਕਿਰਸਾਨੀ ਦੀ ਗੱਲ ਕਰਦਾ ਗੀਤ ਅੰਨਦਾਤਾ ਲੈ ਕੇ ਹਾਜ਼ਰ ਹੋਇਆ ਗਾਇਕ ਭਿੰਦਰ ਬੁੱਟਰ

July 12, 2018 04:40 PM
General

ਕਿਰਸਾਨੀ ਦੀ ਗੱਲ ਕਰਦਾ ਗੀਤ ਅੰਨਦਾਤਾ ਲੈ ਕੇ ਹਾਜ਼ਰ ਹੋਇਆ ਗਾਇਕ ਭਿੰਦਰ ਬੁੱਟਰ

 (ਗੁਰਭਿੰਦਰ ਸਿੰਘ)ਪੰਜਾਬੀ ਗਾਇਕੀ ਵਿੱਚ ਆਪਣੇ ਪਲੇਠੇ ਗੀਤ 'ਯਾਰਾਂ ਦੇ ਸਹਾਰੇ' ਨਾਲ ਸਰੋਤਿਆਂ ਦੇ ਸਨਮੁੱਖ ਹੋਣ ਵਾਲਾ ਗਾਇਕ ਭਿੰਦਰ ਬੁੱਟਰ, ਆਪਣੇ ਨਵੇਂ ਗੀਤ ਅੰਨਦਾਤਾ ਨਾਲ ਅੱਜ ਕੱਲ ਸ਼ੁਰਖੀਆਂ 'ਚ ਛਾਇਆ ਹੋਇਆ ਹੈ। 
 ਜਿਲਾ ਲੁਧਿਆਣਾ 'ਚ ਪੈਂਦੇ ਪਿੰਡ ਧੂਰਕੋਟ (ਰਾਏਕੋਟ) ਵਿਖੇ ਪਿਤਾ ਸ੍ਰ. ਗੁਰਬਚਨ ਸਿੰਘ ਬੁੱਟਰ ਦੇ ਗ੍ਰਹਿ ਅਤੇ ਮਾਤਾ ਅਮਰਜੀਤ ਕੌਰ ਬੁੱਟਰ ਦੀ ਕੁੱਖੋਂ ਜਨਮੇਂ ਗਾਇਕ ਭਿੰਦਰ ਬੁੱਟਰ ਨੂੰ ਸਕੂਲ 'ਚ ਪੜਦੇ ਸਮੇਂ ਰਚਨਾਵਾਂ, ਗੀਤ ਲਿਖਣ ਦਾ ਸ਼ੌਕ ਪੈ ਗਿਆ ਸੀ। ਜਿਸ ਕਰਕੇ ਭਿੰਦਰ ਸਕੂਲ 'ਚ ਲੱਗਦੀਆਂ ਬਾਲ ਸਭਾਵਾਂ 'ਚ ਆਪਣੀਆਂ ਲਿਖੀਆਂ ਰਚਨਾਵਾਂ ਨੂੰ ਗਾਉਂਦਾ ਹੁੰਦਾ ਸੀ।
 ਭਿੰਦਰ ਬੁੱਟਰ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਮਿਲੀ ਹੱਲਾਸ਼ੇਰੀ ਕਾਰਨ ਉਸ ਨੇ ਆਪਣੇ ਲਿਖਣ ਦੇ ਸ਼ੌਂਕ ਨੂੰ ਜਾਰੀ ਰੱਖਿਆ ਤੇ ਹੁਣ ਤੱਕ ਉਹ 500 ਦੇ ਕਰੀਬ ਗੀਤ ਲਿਖ ਚੁੱਕਾ ਹੈ ਅਤੇ ਦੋ ਗੀਤ ਰਿਕਾਰਡ ਵੀ ਹੋਏ ਹਨ। ਵੱਡੇ ਭਰਾ ਦਵਿੰਦਰ ਸਿੰਘ ਬੁੱਟਰ ਦੀ ਪ੍ਰੇਰਣਾ ਸਦਕਾ ਭਿੰਦਰ ਨੇ ਗਾਇਕੀ 'ਚ ਕਦਮ ਰੱਖਿਆ ਅਤੇ ਆਪਣਾ ਹੀ ਲਿਖਿਆ ਪਲੇਠਾ ਗੀਤ 'ਯਾਰਾਂ ਦੇ ਸਹਾਰੇ' ਨੂੰ ਰਿਕਾਰਡ ਕਰਵਾਇਆ ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ। ਜਿਸ ਨੂੰ ਦੇਖ ਦੇ ਹੋਏ ਗਾਇਕ ਭਿੰਦਰ ਬੁੱਟਰ ਆਪਣਾ ਦੂਸਰਾ ਗੀਤ 'ਅੰਨਦਾਤਾ' ਲੈ ਕੇ ਹਾਜ਼ਰ ਹੋਏ ਹਨ, ਜਿਸ ਵਿੱਚ ਉਨਾਂ ਕਿਸਾਨੀ, ਸਮਾਜ ਅਤੇ ਸਰਕਾਰ ਦੇ ਹਲਾਤਾਂ ਦੀ ਗੱਲ ਕੀਤੀ ਹੈ, ਇਸ ਗੀਤ ਨੂੰ ਕਲਮਬੱਧ ਉਨਾਂ ਖੁਦ ਕੀਤਾ ਹੈ ਅਤੇ ਮਿਊਜਿਕ ਸ਼ੁਨੀਲ ਵਰਮਾਂ ਦਾ ਹੈ ਅਤੇ ਜਸ ਰਿਕਾਰਡ ਕੰਪਨੀ ਅਤੇ ਜਸਵੀਰਪਾਲ ਸਿੰਘ ਵੱਲੋਂ ਮਾਰਕੀਟ ਵਿੱਚ ਲਿਆਦਾ ਗਿਆ ਹੈ। ਗਾਇਕ ਭਿੰਦਰ ਬੁੱਟਰ ਦਾ ਕਹਿਣਾ ਹੈ ਜਿੱਥੇ ਗਾਇਕੀ ਸਫਰ ਵਿੱਚ ਉਨਾਂ ਦੇ ਵੱਡੇ ਭਰਾ ਦਵਿੰਦਰ ਸਿੰਘ ਬੁੱਟਰ ਕੈਨੇਡਾ ਵੱਡਾ ਯੋਗਦਾਨ ਹੈ, ਉੱਥੇ ਮਿਊਜਿਕ ਡਾਇਰੈਕਟਰ ਲਾਡੀ ਗਿੱਲ, ਵੀਡੀਓ ਡਾਇਰੈਕਟਰ ਯੁੱਗ ਸੰਧੂ ਦਾ ਵੀ ਅਹਿਮ ਯੋਗਦਾਨ ਹੈ।
      ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਗਾਇਕ ਭਿੰਦਰ ਬੁੱਟਰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਅਤੇ ਇਸੇ ਤਰਾਂ ਸੱਭਿਆਚਾਰ ਰਹਿ ਕੇ ਆਪਣੀ ਗਾਇਕੀ ਰਾਹੀਂ ਮੰਨੋਰੰਜਨ ਕਰਦਾ ਰਹੇ।

Have something to say? Post your comment