News

ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ।

July 12, 2018 04:44 PM
General

ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ।


ਕਾਲਜ ਸਟਾਫ਼ ਵੱਲੋਂ ਨਵੇਂ ਵਿਦਿਆਰਥੀਆਂ ਦੀ ਕਾਂਊਸਲਿੰਗ ਕਰਕੇ ਉਨਾਂ ਨੂੰ ਹਰ ਤਰਾਂ ਦੀ ਦਿੱਤੀ ਜਾ ਰਹੀ ਹੈ ਮੱਦਦ।


ਸ੍ਰੀ ਅਨੰਦਪੁਰ ਸਾਹਿਬ, 12 ਜੁਲਾਈ(ਦਵਿੰਦਰਪਾਲ ਸਿੰਘ/ਅਂੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਸੀਵਰ ਸਿੰਘ ਨੇ ਦੱਸਿਆ ਕਿ ਵਿੱਦਿਅਕ ਵਰੇ 2018-19 ਲਈ ਕਾਲਜ ਵਿੱਚ ਦਾਖ਼ਲਾ ਲੈਣ ਲਈ ਵਿਦਿਆਰਥੀ ਭਾਰੀ ਗਿਣਤੀ ਵਿੱਚ ਕਾਲਜ ਵਿੱਚ ਆ ਰਹੇ ਹਨ ਅਤੇ ਉਨਾਂ ਦੇ ਦਾਖ਼ਲੇ ਮੈਰਿਟ ਦੇ ਆਧਾਰ ਤੇ ਕੀਤੇ ਜਾ ਰਹੇ ਹਨ। ਉਨਾਂ ਜਾਣਕਾਰੀ ਦਿੱਤੀ ਕਿ ਕਾਲਜ ਵਿੱਚ 12 ਪੋਸਟ ਗ੍ਰੈਜੁਏਟ ਕੋਰਸ, 13 ਅੰਡਰ ਗ੍ਰੈਜੁਏਟ ਕੋਰਸ, 2 ਵੋਕੇਸ਼ਨਲ ਕੋਰਸ  ਅਤੇ  ਇੱਕ ਡਿਪਲੋਮਾ ਕੋਰਸ ਸਫ਼ਲਤਾ ਪੂਰਵਕ ਚੱਲ ਰਹੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਡਾ. ਜਸਵੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦਾ ਐਗਰੀਕਲਚਰ ਵਿਸ਼ੇ ਵੱਲ ਰੁਝਾਨ ਦੇਖਦੇ ਹੋਏ ਇਸ ਵਿੱਦਿਅਕ ਵਰੇ ਤੋਂ ਪਹਿਲਾ ਚੱਲ ਰਹੇ ਬੀ.ਐਸ.ਸੀ. ਐਗਰੀਕਲਰਚਰ ਦੇ ਕੋਰਸ ਨਾਲ ਡਿਪਲੋਮਾ ਇਨ ਐਗਰੀਕਲਚਰ ਦਾ ਨਵਾਂ ਕੋਰਸ ਸ਼ੁਰੂ ਕੀਤਾ ਗਿਆ ਹੈ। ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਦੀ ਸੁਵਿਧਾ ਲਈ ਕਾਲਜ ਵਿੱਚ ਸ਼ਪੈਸ਼ਲ ਐਡਮਿਸ਼ਨ ਕਾਊਂਟਰ ਲਗਾਏ ਗਏ ਹਨ ਜਿੱਥੇ ਕਾਲਜ ਸਟਾਫ਼ ਵੱਲੋਂ ਨਵੇਂ ਵਿਦਿਆਰਥੀਆਂ ਦੀ ਕਾਂਊਸਲਿੰਗ ਕਰਕੇ ਉਨਾਂ ਨੂੰ ਹਰ ਤਰਾਂ ਦੀ ਮੱਦਦ ਦਿੱਤੀ ਜਾ ਰਹੀ ਹੈ। 

Have something to say? Post your comment