News

ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।

July 12, 2018 04:52 PM
General

ਬੱਚਿਆਂ ਦਾ ਡੇਗੂ ਤੌ ਰੱਖੌ  ਬਚਾਅ–ਡਾਂ ਰੰਧਾਵਾ।


ਬਲਜਿੰਦਰ ਸਿੰਘ ਰੰਧਾਵਾ,ਚੌਕ ਮਹਿਤਾ-ਹਰ ਸਾਲ ਭਾਰਤ 'ਚ ਡੇਗੂ ਬੁਖਾਰ ਨਾਲ ਬੱਚੇ ਮੌਤ
ਦੇ ਮੂੰਹ 'ਚ ਚਲੇ ਜਾਦੇ ਹਨ।ਇਹ ਸ਼ਬਦ ਬੱਚਿਆ ਦੇ ਸਪੈਸ਼ਲਿਸਟ ਡਾਕਟਰ ਮੈਡਮ ਸਪ੍ਰਿਯਾ
ਰੰਧਾਵਾ ਨੇ ਗੁਰਸੇਰ ਕਲੀਨਿਕ ਨਜਦੀਕ ਗੁਰਦੁਆਰਾ ਗੁਰੁ ਕੀ ਬੇਰ ਸਾਹਿਬ ਅੱਡਾ
ਬੋਪਾਰਾਏ (ਮੱਤੇਵਾਲ) ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਹੇ।ਉਨਾਂ ਦੱਸਿਆ ਕਿ
ਡੇਗੂ ਏਡੀਜ ਅਜੀਪਟੀ ਨਾਮਕ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਮੱਛਰ ਦੇ ਕੱਟਣ ਦੇ ੩ ਤੌ
੧੪ ਦਿਨਾਂ ਦੇ ਅਦੰਰ ਡੇਗੂ ਬੁਖਾਰ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਦੇ ਹਨ,ਜਿਵੇ ਕਿ ਤੇਜ
ਬੁਖਾਰ,ਸਿਰ ਦਰਦ,ਅੱਖਾਂ ਵਿੱਚ ਦਰਦ,ਚਮੜੀ ਤੇ ਲਾਲ ਨਿਸ਼ਾਨ,ਸਰੀਰ ਵਿੱਚ ਦਰਦ ਆਦਿ।ਡੇਗੂ
ਦੀ ਰੋਕਥਾਮ ਹੀ ਇਸ਼ਦਾ ਇਲਾਜ ਹੈ।ਡੇਗੂ ਤੌ ਬਚਾਉ ਲਈ ਘਰ ਦੇ ਅੰਦਰ ਅਤੇ ਬਾਹਰ ਪਾਣੀ
ਜਮਾਂ ਨਾ ਹੋਣ ਦਿਉ,ਕੁਲਰ ਦਾ ਪਾਣੀ ਰੋਜਾਨਾ ਬਦਲੌ ,ਰਾਤ ਨੂੰ ਮੱਛਰਦਾਨੀਆ ਦਾ
ਇਸਤੇਮਾਲ ਕਰੌ ਅਤੇ ਘਰ ਵਿੱਚ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰੋ।

Have something to say? Post your comment