17

August 2018
Punjabi

ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤ

July 18, 2018 06:10 PM

ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤ

ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਮੁਫਤ ਪੜਾ ਰਹੇ ਨੇ ਮੈਡਮ ਦਲਜੀਤ ਕੌਰ

ਭਿੱਖੀਵਿੰਡ 18 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਸਰਕਾਰੀ ਐਲੀਮੈਂਟਰੀ ਸਕੂਲ਼ ਧੰੁਨ
ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਮਤੇ ‘ਤੇ ਪਿਛਲੇ ਕਈ ਸਾਲਾਂ ਤੋਂ ਸਕੂਲ
ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ ਕਰਵਾ ਰਹੇ ਮੈਡਮ ਦਲਜੀਤ ਕੌਰ ਪਤਨੀ ਕਾਰਜਕਾਰੀ ਮੁੱਖ
ਅਧਿਆਪਕ ਮਾਸਟਰ ਗੁਰਦੇਵ ਸਿੰਘ ਨਾਰਲੀ ਨੂੰ ਜਿਲ੍ਹਾ ਸਿੱਖਿਆ ਅਫਸਰ (ਐਲੀ) ਮੁਕੇਸ਼ ਜੋਸ਼ੀ
ਵੱਲੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਜਿਲ੍ਹਾ ਸਿੱਖਿਆ ਅਫਸਰ ਮੁਕੇਸ਼ ਜੋਸ਼ੀ ਨੇ
ਮੈਡਮ ਦਲਜੀਤ ਕੌਰ ਦੀ ਹੌਸਲਾਂ ਅਫਜਾਈ ਕਰਦਿਆਂ ਕਿਹਾ ਕਿ ਅੱਜ ਦੇ ਜਮਾਨੇ ਵਿਚ ਕੋਈ ਵੀ
ਵਿਅਕਤੀ ਬਿਨਾ ਪੈਸੇ ਤੋਂ ਕਿਸੇ ਨੂੰ ਪਾਣੀ ਦਾ ਗਿਲਾਸ ਵੀ ਫੜਾਉਣ ਨੂੰ ਤਿਆਰ ਨਹੀ ਹੈ,
ਪਰ ਦੂਜੇ ਪਾਸੇ ਉਸਾਰੂ ਸੋਚ ਦੀ ਮਾਲਕ ਮੈਡਮ ਦਲਜੀਤ ਕੌਰ ਆਪਣੇ ਪਤੀ ਕਾਰਜਕਾਰੀ ਮੁੱਖ
ਅਧਿਆਪਕ ਗੁਰਦੇਵ ਸਿੰਘ ਨਾਰਲੀ ਨਾਲ ਸਕੂਲ ਦੇ ਕੰਮਾਂ ਵਿਚ ਹੱਥ ਵਟਾਉਦੀ ਹੈ, ਉਥੇ ਸਕੂਲ
ਪੜ੍ਹਦੇ ਛੋਟੇ-ਛੋਟੇ ਬੱਚਿਆਂ ਨੂੰ ਮੁਫਤ ਪੜ੍ਹਾ ਰਹੀ ਹੈ ਤੇ ਲੋੜਵੰਦ ਬੱਚਿਆਂ ਨੂੰ
ਸਕੂਲ ਬੈਗ, ਕਾਪੀਆਂ, ਪੈਨਸਿਲਾਂ ਆਦਿ ਪੜ੍ਹਾਈ ਦਾ ਸਮਾਨ ਵੀ ਲੈ ਕੇ ਦਿੰਦੀ ਹੈ। ਇਸ
ਮੌਕੇ ਬਲਾਕ ਸਿੱਖਿਆ ਅਫਸਰ ਭਿੱਖੀਵਿੰਡ ਹਰਦੀਪ ਸਿੰਘ, ਬਲਾਕ ਸਿੱਖਿਆ ਅਫਸਰ ਚੋਹਲਾ
ਸਾਹਿਬ ਜਸਵਿੰਦਰ ਸਿੰਘ, ਬਲਾਕ ਸਿੱਖਿਆ ਅਫਸਰ ਤਰਨ ਤਾਰਨ ਪ੍ਰੇਮ ਕੁਮਾਰ, ਸੇਵਾਮੁਕਤ
ਪਿ੍ਰੰਸੀਪਲ ਲੱਖਾ ਸਿੰਘ ਨਾਰਲੀ ਨੇ ਵੀ ਮੈਡਮ ਦਲਜੀਤ ਕੌਰ ਦੇ ਉਪਰਾਲੇ ਦੀ ਸ਼ਲਾਘਾ
ਕਰਦਿਆਂ ਕਿਹਾ ਕਿ ਐਸੇ ਸਮਾਜਸੇਵਕ ਲੋਕਾਂ ਨੂੰ ਸਰਕਾਰ ਵੱਲੋਂ ਮਾਣ-ਸਨਮਾਨ ਮਿਲਣਾ
ਚਾਹੀਦਾ ਹੈ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech