News

ਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ

July 18, 2018 06:16 PM
General

ਏਸ਼ੀਆਈ ਖੇਡਾਂ ਲਈ ਭਾਰਤੀ  ਸਾਈਕਲਿੰਗ ਟੀਮ ਦਾ ਐਲਾਨ


ਅੱਜ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਅਤੇ ਇੰਡੀਅਨ ਓਲੰਪਿਕ ਭਾਰਤੀ ਓਲੰਪਿਕ ਸੰਘ ਨੇ ਅਗਲੇ ਮਹੀਨੇ ੧੮ ਅਗਸਤ ਤੋ ਜਕਾਰਤਾ ਵਿਖੇ ਹੋਣ ਵਾਲੀਆਂ ੧੮ਵੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਕਰ ਦਿੱਤਾ ਗਿਆ।ਇਸ ਟੀਮ ਵਿੱਚ ਮਨਜੀਤ ਸਿੰਘ, ਰਣਜੀਤ ਸਿੰਘ, ਮਨੋਹਰ ਲਾਲ, ਦਿਲਾਵਰ, ਰਾਜੂ ਬਤੀ,  ਬਾਈਕ ਸਿੰਘ, ਰਾਜਬੀਰ, ਅਨਿਸਚਿਤ, ਡੇਬੋਰਾ, ਅਲੀਨਾ ਰਾਜੀ, ਸੋਨਾਲੀ ਚੀਨੂੰ, ਮਨਾਰਾਮਾ ਦੇਵੀ,ਨਰਾਇਨ ਰਾਜੇਸ,æ ਈ ਚੌਬਾ ਦੇਵੀ, ਮੋਘਾ ਦੇਵੀ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਦੱਸਿਆ ਕਿ ਏਸ਼ੀਆਈ ਖੇਡਾਂ ਵਿੱਚ ਬੁਹਤ ਲੰਮੇ ਸਮੇਂ ਬਾਅਦ ਭਾਰਤੀ ਸਾਈਕਲਿੰਗ ਟੀਮ ਹਿੱਸਾ ਲੈ ਰਹੀ ਹੈ।ਇਸ ਟੀਮ ਵਿੱਚ ਸਾਰੇ ਸਾਈਕਲਿਸਟ  ਪਿਛਲੇ ਸਮੇਂ ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚੰਗਾ ਪ੍ਰਦਰਸ਼ਨ ਕਰ ਚੁੱਕੇ ਹਨ।ਇਸ ਮੌਕੇ ਭਾਰਤੀ ਸਾਈਕਲਿੰਗ ਟੀਮ ਨੂੰ ਪਰਮਿੰਦਰ ਸਿੰਘ ਢੀਂਡਸਾ ਪ੍ਰਧਾਨ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ,  ਜਗਰੂਪ ਸਿੰਘ ਜਰਖੜ (ਡਾਇਰੈਕਟਰ ਜਰਖੜ ਖੇਡਾਂ ) ਨਰਿੰਦਰਪਾਲ ਸਿੱਧੂ ਏਆਈਜੀ ਫਿਰੋਜ਼ਪੁਰ, ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ ਜਿਲ੍ਹਾ ਖੇਡ ਅਫਸਰ ਹਰਪਿੰਦਰ ਸਿੰਘ, ਸੁਖਜਿੰਦਰ ਸਿੰਘ ਪਟਵਾਰੀ, ਕਰਨਵੀਰ ਸਿੱਧੂ, ਅਮਨਦੀਪ ਸਿੰਘ ਕੋਚ ਪੰਜਾਬ ਪੁਲਿਸ ,ਸਤਨਾਮ ਸਿੰਘ ਮਾਨ ਭਾਰਤੀ ਰੇਲਵੇ ਅਤੇ ਹੋਰ ਸਾਈਕਲਿਸਟਾਂ ਨੇ ਭਾਰਤੀ ਟੀਮ ਨੂੰ ਸ਼ੁਭ ਇਛਾਵਾਂ ਦਿੱਤੀਆਂ। 

Have something to say? Post your comment

More News News

ਸਿੱਖਿਆ ਮੰਤਰੀ ਸੋਨੀ ਨੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਤੇ ਦਾਖ਼ਲਿਆਂ ਲਈ 'ਪੜ੍ਹੋ ਪੰਜਾਬ' ਗੀਤ ਜਾਰੀ ਕੀਤਾ ਪੰਜਾਬੀ ਟੈਲੀ ਫ਼ਿਲਮ "ਡੈੱਥ ਫਾਇਨਲੀ" ਦੀ ਸ਼ੂਟਿੰਗ ਸ਼ੁਰੂ --- ਛਿੰਦਾ ਧਾਲੀਵਾਲ ਕੁਰਾਈ ਵਾਲਾ ਪੰਜਾਬੀ ਟੈਲੀ ਫ਼ਿਲਮ "ਡੈੱਥ ਫਾਇਨਲੀ" ਦੀ ਸ਼ੂਟਿੰਗ ਸ਼ੁਰੂ --- ਛਿੰਦਾ ਧਾਲੀਵਾਲ ਕੁਰਾਈ ਵਾਲਾ ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ
-
-
-