Sunday, March 24, 2019
FOLLOW US ON

Article

ਪੀ .ਜ਼ੀ //ਭੁਪਿੰਦਰ ਕੌਰ ਸਾਢੋਰਾ

July 19, 2018 07:02 PM
General

  ਪੀ .ਜ਼ੀ 
ਕੁਲਵੰਤ ਸਿੰਘ  ਸਵੇਰੇ -ਸਵੇਰੇ ਕਿਧਰ ਜਾ ਰਿਹਾ ਹੈ। "ਕੁਲਵੰਤ  ਸਿੰਘ  ਦੇ ਦੋਸਤ ਰਵਿੰਦਰ ਸਿੰਘ  ਨੇ ਹਸਦਿਆਂ ਹੋਇਆ  ਕਿਹਾ। ਯਾਰ ਕੋਈ ਛੋਟਾ ਜਿਹਾ  ਮਕਾਨ ਦੇਖਣ ਚੱਲਿਆ। ਕੁਲਵੰਤ ਸਿੰਘ  ਨੇ  ਕਿਹਾ। ਮਕਾਨ ਤੂੰ ਕੀ  ਕਰਨਾ  ਤੇਰੇ ਕੋਲ  ਦੋ ਵੱਡੀਆਂ ਕੋਠੀਆਂ  ਨੇ। "  ਕੁਲਵੰਤ  ਸਿੰਘ  ਕੁਝ ਉਦਾਸ ਹੁੰਦੇ ਕਹਿਣ ਲੱਗਾ ਤੇਰੀ ਭਰਜਾਈ  ਦੇ ਸਵਰਗ ਸਿਧਾਰਨ ਤੇ ਬਾਦ ਮੈਂ ਦੋਨਾ ਮੁੰਡਿਆਂ ਦੇ ਨਾਮ ਕੋਠੀਆਂ ਲਗਵਾ ਦਿੱਤੀਆਂ ਪਰ ਤੇਰੀ ਭਰਜਾਈ ਦੇ ਕਹਿਣ ਮੁਤਾਬਿਕ  ਮੈਂ ਆਪਣੇ  ਹੱਥ ਕੱਟ ਕੇ ਨਹੀਂ  ਦਿੱਤੇ। ਮੈਂ ਸੱਤ ਲੱਖ  ਆਪਣੇ ਨਾਮ  ਹੀ ਰਹਿਣ ਦਿੱਤੇ। "ਚੰਗਾ ਕੀਤਾ  ਕੁਲਵੰਤ ਸਿੰਘ। "ਰਵਿੰਦਰ ਸਿੰਘ  ਨੇ  ਕਿਹਾ। ਮੈਂ  ਕਲ ਸ਼ਾਮ ਨੂੰ  ਗੁਰਦੁਆਰੇ ਗਿਆ  ਘਰ ਵਾਪਸ ਆਇਆ  ਤਾਂ  ਕੋਠੀ ਦੇ ਮੇਨ ਗੇਟ ਤੇ  ਤਾਲਾ ਲੱਗਿਆ ਸੀ। ਮੈਂ  ਕਈ ਘੰਟੇ ਬਾਹਰ ਖੜਿਆ ਰਿਹਾ ਪਰ ਕੋਈ ਘਰ ਨਾ ਆਇਆ। ਫੋਨ ਮਿਲਦਾ ਰਿਹਾ  ਫੋਨ  ਵੀ ਸਵਿਚ ਆਫ ਆ ਰਿਹਾ  ਸੀ। ਮੈਨੂੰ ਗੁਆਂਢੀ  ਆਪਣੇ  ਘਰੇ ਲੈਂ  ਗਏ  ।ਮੈਂ ਉਨ੍ਹਾਂ  ਦੇ ਘਰ ਸੁੱਤਾ। ""ਤੂੰ ਦੂਜੇ ਮੁੰਡੇ ਵੱਲ ਚਲਾ ਜਾਂਦਾ। "ਰਵਿੰਦਰ ਸਿੰਘ ਨੇ ਕਿਹਾ  ਉਸਨੇ  ਵੀ ਕਈ  ਵਾਰ  ਇਵੇਂ ਕੀਤਾ।  ਰੋਜ-ਰੋਜ ਦੀ ਕਿਚ ਕਿਸ ਨਾਲੋਂ ਮੈਂ  ਸੋਚਿਆ ਇਕ ਕਮਰਾ ਲੈ  ਲਵਾ।  ਰਵਿੰਦਰ ਸਿੰਘ  ਨੇ ਕਿਹਾ"ਯਾਰਾ,ਤੇਰਾ ਦੋਸਤ ਤੇਰੇ ਵਾਂਗ  ਅਮੀਰ ਨਹੀਂ  ਪਹਤੂੰ ਬਾਹਰ ਵਾਲੀ ਬੈਠਕ ਵਿੱਚ ਖੁਸ਼ੀ ਨਾਲ  ਰਹਿ ਸਕਦਾ। ਆਪਣੀ  ਭਰਜਾਈ  ਦੇ ਹੱਥ  ਦਾ ਸਵਾਦ ਖਾਣਾ ਖਾਈ। ਯਾਰਾ ਇਕ ਗੱਲ ਪੱਕੀ  ਮੈਂ  ਕਿਰਾਇਆ  ਤੇ ਰੋਟੀ ਦਾ ਸਾਰਾ ਖਰਚ  ਦਿਉ। ਕੁਲਵੰਤ ਸਿੰਘ  ਨੇ ਕਿਹਾ। ਰਵਿੰਦਰ ਸਿੰਘ ਨੇ ਹੱਸਦੇ ਹੋਏ ਕਿਹਾ  ਤੇਰੀ ਮਰਜੀ। ਤੈਨੂੰ ਪਿੰਡ ਵਿੱਚ  ਪੀ.ਜ਼ੀ ਮਿਲ ਗਿਆ। ਕੁਝ ਦਿਨਾਂ ਵਿੱਚ  ਕੁਲਵੰਤ ਸਿੰਘ  ਦੇ ਉਦਾਸ ਚਿਹਰੇ  ਤੇ ਖੁਸ਼ੀ ਆ ਗਈ ਤੇ ਸਿਹਤ ਸੋਹਣੀ ਹੋ ਗਈ  ।

Have something to say? Post your comment