News

ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆ

July 19, 2018 07:21 PM
General

ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆ

ਭਿੱਖੀਵਿੰਡ 19 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਇਨਸਾਫ ਪਾਰਟੀ ਵੱਲੋਂ ਕਿਸ਼ਨ
ਸਿੰਘ ਪੱਖੋਕੇ ਨੂੰ ਜਿਲ੍ਹਾ ਤਰਨ ਤਾਰਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
ਨਵ-ਨਿਯੁਕਤ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ਨ ਸਿੰਘ ਪੱਖੋਕੇ ਨੂੰ ਸਨਮਾਨਿਤ ਕਰਦਿਆਂ
ਦਿਹਾਤੀ ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ ਨੇ ਆਖਿਆ ਕਿ ਵਿਧਾਇਕ ਸਿਮਰਜੀਤ ਸਿੰਘ
ਬੈਂਸ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪੰਜਾਬ ਦੀ ਜਨਤਾ ਲੋਕ ਇਨਸਾਫ ਪਾਰਟੀ ਨਾਲ ਵੱਡੀ
ਪੱਧਰ ‘ਤੇ ਜੁੜ ਰਹੀ ਹੈ ਅਤੇ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਪੂਰਾ ਮਾਣ-ਸਤਿਕਾਰ
ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸ਼ਨ ਸਿੰਘ ਪੱਖੋਕੇ ਹਰ ਵੇਲੇ ਪਾਰਟੀ ਨਾਲ ਮੋਢੇ
ਨਾਲ ਮੋਢਾ ਲਾ ਕੇ ਖੜਦੇ ਹਨ, ਭਾਵੇਂ ਕੋਈ ਵੀ ਧਰਨਾ ਜਾਂ ਰੈਲੀ ਹੋਵੇ ਕਿਸ਼ਨ ਸਿੰਘ ਨੇ
ਪਾਰਟੀ ਦਾ ਹਰ ਸਮੇਂ ਪੂਰਾ ਸਾਥ ਦਿੱਤਾ ਹੈ ਅਤੇ ਪਾਰਟੀ ਲਈ ਦਿਨ-ਰਾਤ ਕੀਤੀ ਗਈ ਮਿਹਨਤ
ਨੂੰ ਮੁੱਖ ਰੱਖਦਿਆਂ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮਾਝਾ
ਜੋਨ ਪ੍ਰਧਾਨ ਅਮਰੀਕ ਸਿੰਘ ਵਰਪਾਲ ਦੀ ਅਗਵਾਈ ਹੇਠ ਕਿਸ਼ਨ ਸਿੰਘ ਪੱਖੋਕੇ ਦੀ ਨਿਯੁਕਤੀ
ਕੀਤੀ ਗਈ ਹੈ। ਰਾਜਬੀਰ ਪੱਖੋਕੇ ਨੇ ਇਹ ਵੀ ਦੱਸਿਆ ਕਿ ਪਾਰਟੀ ਵੱਲੋਂ ਜਲਦ ਹੀ ਵਿਧਾਨ
ਸਭਾ ਹਲਕਾ ਪੱਟੀ ਵਿਚ ਵਿਸ਼ਾਲ ਮੀਟਿੰਗ ਕਰਕੇ ਵੱਡੀ ਗਿਣਤੀ ਵਿਚ ਇਨਸਾਫ ਪਸੰਦ ਲੋਕਾਂ
ਨੂੰ ਪਾਰਟੀ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਬਲਦੇਵ ਸਿੰਘ ਪੱਖੋਕੇ, ਗੁਰਪ੍ਰੀਤ
ਸਿੰਘ ਗੋਪੀ, ਸੁਖਚੈਨ ਸਿੰਘ, ਮੰਗਲ ਸਿੰਘ ਕਾਲਾ, ਹਰਪ੍ਰੀਤ ਸਿੰਘ ਦੇਉ, ਰਿੰਕੂ ਦੇਉ,
ਸੁਖਦੇਵ ਸਿੰਘ ਬਾਠ, ਦਵਿੰਦਰ ਸਿੰਘ ਕੰਗ, ਪਲਵਿੰਦਰ ਸਿੰਘ ਬਾਠ, ਰਾਜਵਿੰਦਰ ਸਿੰਘ ਰਾਜੂ
ਡੇਅਰੀ ਵਾਲਾ ਆਦਿ ਹਾਜਰ ਸਨ।

Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-