19

October 2018
Punjabi

ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।

July 19, 2018 07:23 PM

ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।
 ਆਉਣ ਵਾਲੀਆ ਪੰਚਾਇਤੀ ਚੋਣਾ ਅੰਦਰ ਔਰਤਾ ਹੋਵੇਗੀ ਵਿਸੇਸ ਭੂਮਿਕਾ, ਜਿਲੇ ਅੰਦਰ 51 ਮੈਂਬਰੀ ਕਮੇਟੀ ਦਾ ਕੀਤਾ ਜਾਵੇਗਾ ਗਠਨ -: ਬੀਬੀ ਕੁਲਵਿੰਦਰ ਕੌਰ।

ਸ੍ਰੀ ਅਨੰਦਪੁਰ ਸਾਹਿਬ 19 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜਿਲਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਵਿਰਕ ਵਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਹਾਜਰੀ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜਿਲਾ ਇਕਾਈ ਵਲੋਂ ਵਿਸੇਸ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਜਿਲੇ ਅੰਦਰ ਪੰਚਾਇਤੀ ਚੋਣਾ ਨੂੰ ਲੈ ਕੇ ਵਿਚਾਰ ਵਟਾਦਰਾ ਵੀ ਕੀਤਾ ਗਿਆ। ਬੀਬੀ ਵਿਰਕ ਨੇ ਕਿਹਾ ਕਿ ਆਉਣ ਵਾਲੀਆ ਪੰਚਾਇਤੀ ਚੋਣਾ ਅੰਦਰ ਔਰਤਾ ਦੀ ਵਿਸੇਸ ਭੂਮਿਕਾ ਹੋਵੇਗੀ ਅਤੇ ਨਾਲ ਹੀ ਜਿਲੇ ਅੰਦਰ 51 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਕਿ ਜਿਲੇ ਦੇ ਪਿੰਡਾ ਅੰਦਰ ਜਾ ਕੇ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕਰੇਗੀ। ਇਸ ਮੋਕੇ ਜਿਲਾ ਰੂਪਨਗਰ ਦੀ ਸਮੁੱਚੀ ਇਕਾਈ ਸਾਮਿਲ ਸੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech