11 ਅਗਸਤ ਨੂੰ ਪਟਿਆਲਾ ਦੇ ਰੋਸ ਮੁਜਾਹਰੇ ‘ਚ ਪਹੰੁਚਣ ਦੀ ਕੀਤੀ ਅਪੀਲ
ਕੱਚੇ ਮੁਲਾਜਮਾਂ ਤੇ ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਨੂੰ ਰੈਗੂਲਰ
ਕਰਨ ਦੀ ਕੀਤੀ ਮੰਗ
ਭਿੱਖੀਵਿੰਡ 20 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸੁਬਾਰਡੀਨੇਟ ਸਰਵਿਸਜ
ਫੈਡਰੇਸ਼ਨ ਰਜਿ:ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ
ਮਾੜੀਗੋੜ ਸਿੰਘ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਦਫਤਰ ਭਿੱਖੀਵਿੰਡ ਵਿਖੇ ਹੋਈ, ਜਿਸ ਵਿਚ
ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਨੇ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ
ਫੈਡਰੇਸ਼ਨ ਦੇ ਜਿਲ੍ਹਾ ਮੀਤ ਪ੍ਰਧਾਨ ਨਿਰਮਲ ਸਿੰਘ ਮਾੜੀਗੋੜ ਸਿੰਘ ਨੇ ਪੰਜਾਬ ਸਰਕਾਰ
ਤੋਂ ਮੰਗ ਕੀਤੀ ਕਿ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ
ਕੀਤਾ ਜਾਵੇ ਅਤੇ ਆਸ਼ਾ ਵਰਕਰ ਤੇ ਮਿਡ ਡੇ ਮੀਲ ਮੁਲਾਜਮਾਂ ਦੇ ਤਨਖਾਹਾਂ ਵਿਚ ਵਾਧਾ ਕੀਤਾ
ਜਾਵੇ। ਉਹਨਾਂ ਨੇ 11 ਅਗਸਤ ਨੂੰ ਪਟਿਆਲਾ ਵਿਖੇ ਹੋ ਰਹੇ ਰੋਸ ਮੁਜਾਹਰੇ ਵਿਚ ਵੱਧ-ਚੜ੍ਹ
ਕੇ ਜਾਣ ਲਈ ਪ੍ਰੇਰਿਤ ਕੀਤਾ ਅਤੇ 24 ਜੁਲਾਈ ਨੂੰ ਪੰਜਾਬ ਤੇ ਯੂ.ਟੀ ਮੁਲਾਜਮ ਸੰਘਰਸ਼ ਦੇ
ਦਿਸ਼ਾ-ਨਿਰਦੇਸ਼ ਅਨੁਸਾਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਮੁਲਾਜਮਾਂ ਨੂੰ ਤਰਨ
ਤਾਰਨ ਪਹੰੁਚਣ ਦੀ ਅਪੀਲ ਕੀਤੀ। ਆਸ਼ਾ ਵਰਕਰ ਆਗੂ ਚਰਨਜੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ
ਸੇਵਾ ਕੇਂਦਰਾਂ ਨੂੰ ਬੰਦ ਕਰਨ ਦੀ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ। ਮਿਡ ਡੇ ਮੀਲ ਆਗੂ
ਸ਼ਰਨਜੀਤ ਕੌਰ ਡੱਲ ਨੇ ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ ਮੁਲਾਜਮਾਂ ਨੂੰ ਬਹਾਲ ਕਰਨ
ਦੀ ਮੰਗ ਕੀਤੀ।
ਇਸ ਮੀਟਿੰਗ ਵਿਚ ਸੀਨੀਅਰ ਆਗੂ ਸੁਖਦੇਵ ਸਿੰਘ, ਗੁਰਚੰਦ ਸਿੰਘ, ਨਵਰੰਗ, ਬਲਵੰਤ ਸਿੰਘ,
ਸਫਾਈ ਸੇਵਕ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ, ਗਜਿੰਦਰ ਕੌਰ, ਸਮਿੱਤਰਾ,
ਮਨਪ੍ਰੀਤ ਕੌਰ, ਪ੍ਰਗਟ ਸਿੰਘ, ਸਿੱਖਿਆ ਵਿਭਾਗ ਤੋਂ ਪ੍ਰਗਟ ਸਿੰਘ ਆਦਿ ਆਗੂ ਹਾਜਰ ਸਨ।