17

August 2018
Punjabi

200 ਕਿਲੋ ਲਾਹਣ, 9 ਬੋਤਲਾਂ ਸ਼ਰਾਬ ਤੇ ਚਾਲੂ ਭੱਠੀ ਬਰਾਮਦ

July 20, 2018 06:38 PM

200 ਕਿਲੋ ਲਾਹਣ, 9 ਬੋਤਲਾਂ ਸ਼ਰਾਬ ਤੇ ਚਾਲੂ ਭੱਠੀ ਬਰਾਮਦ

ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ

ਭਿੱਖੀਵਿੰਡ 20 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਜਿਲ੍ਹਾ ਤਰਨ ਤਾਰਨ ਦੇ ਮੁਖੀ
ਦਰਸ਼ਨ ਸਿੰਘ ਮਾਨ ਤੇ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਦੀਆਂ
ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਪੁਲਿਸ ਥਾਣਾ ਭਿੱਖੀਵਿੰਡ ਨੇ ਮੁਖਬਰ ਦੀ ਇਤਲਾਹ ‘ਤੇ
ਪਿੰਡ ਭਗਵਾਨਪੁਰਾ ਵਿਖੇ ਘਰ ਵਿਚ ਛਾਪਾ ਮਾਰ ਕੇ ਚਾਲੂ ਭੱਠੀ, 200 ਕਿਲੋਗ੍ਰਾਮ ਲਾਹਣ
ਤੇ 9 ਬੋਤਲਾਂ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ
ਦਿੰਦਿਆਂ ਐਸ.ਐਚ.ੳ ਭਿੱਖੀਵਿੰਡ ਮਨਜਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਹਰਪਾਲ ਸਿੰਘ
ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਪਿੰਡ ਮਾੜੀਨੋਆਬਾਦ ਨੂੰ ਜਾ ਰਹੇ ਸਨ ਤਾਂ ਮੁਖਬਰ ਨੇ
ਇਤਲਾਹ ਦਿੱਤੀ ਕਿ ਪਿੰਡ ਭਗਵਾਨਪੁਰਾ ਵਿਖੇ ਰਣਜੀਤ ਸਿੰਘ ਪੁੱਤਰ ਪਾਲ ਸਿੰਘ ਆਪਣੇ ਘਰ
ਵਿਚ ਲਖਵਿੰਦਰ ਸਿੰਘ ਪੁੱਤਰ ਗੋਰਾ ਸਿੰਘ, ਬੰਸਾ ਸਿੰਘ ਪੁੱਤਰ ਮੰਗਾ ਸਿੰਘ ਨਾਲ ਮਿਲ ਕੇ
ਨਜਾਇਜ ਸ਼ਰਾਬ ਦਾ ਧੰਦਾ ਕਰਦੇ ਹਨ, ਜਿਸ ‘ਤੇ ਪੁਲਿਸ ਪਾਰਟੀ ਨੇ ਰਣਜੀਤ ਸਿੰਘ ਦੇ ਘਰ
ਵਿਚ ਛਾਪਾ ਮਾਰ ਕੇ 200 ਕਿਲੋਗ੍ਰਾਮ ਲਾਹਣ, 9 ਬੋਤਲਾਂ ਸ਼ਰਾਬ ਤੇ ਇਕ ਚਾਲੂ ਭੱਠੀ
ਬਰਾਮਦ ਹੋਈ। ਐਸ.ਐਚ.ੳ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਰਣਜੀਤ
ਸਿੰਘ, ਲਖਵਿੰਦਰ ਸਿੰਘ, ਬੰਸਾ ਸਿੰਘ ਖਿਲਾਫ ਧਾਰਾ 61-1-14 ਐਕਸਾਈਜ ਐਕਟ ਅਧੀਨ ਕੇਸ
ਦਰਜ ਕਰਕੇ ਦੋਸ਼ੀਆਂ ਨੂੰ ਫੜਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech