FOLLOW US ON

News

ਪੰਜਾਬ ਨੂੰ ਨਸਾਂ ਮੁਕਤ ਕਰਨ ਲਈ ਸਰਕਾਰ ਤਰਕਸੀਲ ਸੁਸਾਇਟੀ ਦੇ ਮਾਨਸਿਕ ਮਾਹਰਾਂ ਦੀ ਮੱਦਦ ਲਵੇ-- ਸਾਥੀ ਸੁਖਦੇਵ ਖੀਵਾ

July 20, 2018 06:54 PM
General

ਪੰਜਾਬ ਨੂੰ ਨਸਾਂ ਮੁਕਤ ਕਰਨ ਲਈ ਸਰਕਾਰ ਤਰਕਸੀਲ ਸੁਸਾਇਟੀ ਦੇ ਮਾਨਸਿਕ ਮਾਹਰਾਂ ਦੀ ਮੱਦਦ ਲਵੇ-- ਸਾਥੀ ਸੁਖਦੇਵ ਖੀਵਾ

ਸਾਹਕੋਟ (ਲਖਵੀਰ ਸਾਹਬੀ)  :- ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਚਲਾਈ ਜਾ ਰਹੀ ਮੁਹਿੰਮ ਨਸਾਂ ਮੁਕਤ ਪੰਜਾਬ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਸਾਂ ਛੁਡਾਉ ਕੈਂਦਰਾਂ ਵਿੱਚ ਮੈਡੀਕਲ ਮਾਹਰ ਅਤੇ ਮਾਨਸਿਕ ਮਾਹਰ ਡਾਕਟਰਾਂ ਦੀ ਜਰੂਰਤ ਹੈ ਤਾਂ ਜੋ ਨਸਾਂ ਛੱਡਣ ਆ ਰਹੇ ਨੌਜੁਆਨਾਂ ਦੇ ਸਰੀਰ ਦੀ ਪੂਰੀ ਤਰਾਂ ਜਾਂਚ ਕੀਤੀ ਜਾਵੇ ਤਾਂ ਕਿ ਲੋੜ ਅਨੂਸਾਰ ਉਹਨਾ ਦੇ ਸਰੀਰ ਵਿੱਚੋਂ ਨਸੇ ਦੇ ਕਿਟਾਣੂਆ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਮਾਨਸਿਕ ਮਾਹਰ ਡਾਕਟਰ ਉਹਨਾ ਦੇ ਦਿਮਾਗ ਵਿੱਚੋਂ ਆਪਣੇ ਤਜਰਬੇ ਅਨੂਸਾਰ ਨਸੇ ਦੀ ਲੱਤ ਨੂੰ ਬਾਹਰ ਕੱਢ ਸਕਦੇ ਹਨ ਅਤੇ ਉਹਨਾ ਇਹ ਵੀ ਕਿਹਾ ਕਿ ਸਰਕਾਰ ਦੇ ਸਖ਼ਤੀ ਕਰਨ ਕਰਕੇ ਪੰਜਾਬ ਵਿੱਚੋਂ ਨਸਿਆ ਦੀ ਵਿਕਰੀ ਨੂੰ ਬੰਦ ਤਾਂ ਨਹੀ ਕਿਹਾ ਜਾ ਸਕਦਾ ਪਰ ਮਹਿੰਗਾ ਵਿਕ ਰਿਹਾ ਹੈ ਪੰਜਾਬ ਅੰਦਰ ਨਸਾਂ, ਜਿਸ ਕਾਰਨ ਗਰੀਬ ਲੋਕਾਂ ਦੇ ਬੱਚਿਆ ਨੂੰ ਮਹਿੰਗਾ ਨਸਾਂ (ਚਿੱਟਾ) ਨਾ ਮਿਲਣ ਕਰਕੇ ਨੌਜੁਆਨ ਮਰ ਰਹੇ ਹਨ ਅਤੇ ਜਿਹੜੇ ਖਾਂਦੇ-ਪੀਂਦੇ ਘਰ ਦੇ ਬੱਚੇ ਇਸ ਨਸੇ ਦੀ ਦਲਦਲ ਵਿੱਚੇ ਫ਼ੱਸੇ ਹੋਏ ਹਨ ਉਹ ਮਹਿੰਗਾ ਨਸਾਂ ਖ਼ਰੀਦ ਤਾਂ ਲੈਂਦੇ ਹਨ ਪਰ ਉਹਨਾਂ ਨੂੰ ਡੋਜ਼ ਦਾ ਨਾ ਪਤਾ ਹੋਣ ਕਰਕੇ ਓਵਰ-ਡੋਜ਼ ਨਾਲ ਮਰ ਰਹੇ ਹਨ ਅਤੇ ਉਹਨਾਂ ਇਹ ਵੀ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਸਮਾਜ-ਸੇਵੀ ਸ਼ੰਸ਼ਥਾ ਤਰਕਸੀਲ ਸੁਸਾਇਟੀ ਦੇ ਮਾਨਸਿਕ ਮਾਹਰਾਂ ਦੀਆ ਸੇਵਾਵਾ ਨਾਲ ਪੰਜਾਬ ਨੂੰ ਨਸਾਂ ਮੁਕਤ ਕਰਨ ਵਿੱਚ ਸਹਾਈ ਹੋ ਸਕਦੀ ਹੈ ਕਿਉਂਕਿ ਜੋ ਭੂਤਾ ਪਰੈਤਾਂ ਤੋਂ ਪੀੜਤ ਲੋਕਾਂ ਨੂੰ ਬਿੰਨਾਂ ਕਿਸੇ ਦਵਾਈ ਤੋਂ ਉਹਨਾਂ ਦੇ ਮਾਨਸਿਕ ਵਿੱਚ ਬੈਠੇ ਭੂਤਾਂ ਪਰੈਤਾਂ ਦੇ ਡਰ ਤੋਂ ਮੁਕਤ ਕਰ ਸਕਦੇ ਹਨ ਅਤੇ ਨਸਿਆ ਤੋਂ ਪੀੜਤ ਨੌਜੁਆਨਾਂ ਦੇ ਦਿਮਾਗ ਵਿੱਚੋਂ ਨਸਿਆ ਦੇ ਬੈਠੇ ਵਹਿਮ (ਡਰ) ਨੂੰ ਜਿਵੇਂ ਕਿ ਉਹ ਲੋਕ ਸਮਝਦੇ ਹਨ ਕਿ ਅਸੀ ਨਸਿਆ ਤੋਂ ਬਗੈਰ ਤਾਂ ਬੱਚ ਹੀ ਨਹੀ ਸਕਦੇ ਅਤੇ ਉਹਨਾ ਦਿਮਾਗ ਵਿੱਚੋਂ ਇਹੋ ਜਿਹੇ ਡਰ ਨੂੰ ਦੂਰ ਕਰਨਾ ਕੋਈ ਵੱਡੀ ਗੱਲ੍ਹ ਨਹੀ ਕਿਉਕਿ ਦੁਨੀਆ ਅੰਦਰ ਭੂਤ-ਚੁੜੇਲਾਂ ਦਾ ਡਰ ਸੱਭ ਤੋਂ ਵੱਡਾ ਰੋਗ ਹੈ ਅਤੇ ਜੇ ਪੰਜਾਬ ਸਰਕਾਰ ਸੱਚੇ ਮਨ ਨਾਲ ਪੰਜਾਬ ਨੂੰ ਨਸਾਂ ਮੁਕਤ ਕਰਨਾ ਚਾਹੁੰਦੀ ਹੈ ਜਾਂ ਪੰਜਾਬ ਦੀ ਜੁਵਾਨੀ ਨੂੰ ਨਸਿਆ ਦੀ ਦਲਦਲ ਵਿੱਚੋਂ ਗਰਕਣ ਤੋਂ ਬਚਾਉਣਾ ਚਾਹੁੰਦੀ ਹੈ ਤਾਂ ਨਸਾਂ ਛੁਡਾਉ ਕੈਂਦਰਾ ਵਿੱਚ ਮੈਡੀਕਲ ਮਾਹਰ ਅਤੇ ਮਾਨਸਿਕ ਮਾਹਰਾਂ ਦਾ ਹੋਣਾ ਜਰੂਰੀ ਹੈ ਅਤੇ ਤਰਕਸੀਲ ਸੁਸਾਇਟੀ ਦੇ ਮਾਨਸਿਕ ਮਾਹਰਾ ਦੀਆ ਸੇਵਾਵਾ ਨਾਲ ਪੰਜਾਬ ਨੂੰ ਨਸਾਂ ਮੁਕਤ ਬਣਾਇਆ ਜਾ ਸਕਦਾ ਹੈ

Have something to say? Post your comment

More News News

ਗੀਤ :: ਦਵਿੰਦਰ ਰਾਜਾ -ਝਿੱਕਾ ਮਿੰਨੀ ਕਹਾਣੀ '' ਨਵੀਂ ਜਿੰਦਗੀ ਦੀ ਤਲਾਸ਼ ਅੱਜ ਦੇ ਪਟਿਆਲਾ ਇੰਨਸਾਫ਼ ਮਾਰਚ ਵਿੱਚ ਵੱਧ-ਚੜ ਹਿੱਸਾ ਲੈਣ ਪੰਜਾਬੀ: ਕੋਰ ਕਮੇਟੀ ਲੋਕ ਇਨਸਾਫ਼ ਪਾਰਟੀ ਯੂਰਪ ਸੁਖਮਿੰਦਰ ਧੰਜਲ ਦੇ ਨਿਰਦੇਸ਼ਨਾਂ ਵਾਲੀ ਅਤੇ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਕੀ ਪੁਲਿਸ ਪ੍ਰਸ਼ਾਸ਼ਨ ਰੋਕ ਸਕੇਗਾ ਅਸਮਾਨੀ ਹਮਲੇ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਕਥਾ ਆਰੰਭ ਮੈ ਪਿੰਡ ਦੇ ਵਿਕਾਸ ਵਿੱਚ ਕੋਈ ਵੀ ਕਸਰ ਬਾਕੀ ਨਹੀ ਛੱਡਾਗਾਂ:ਚਮਕੌਰ ਧਾਲੀਵਾਲ ਪੰਚਾਇਤੀ ਚੋਣਾਂ ਸਬੰਧੀ ਸ਼ਾਹਕੋਟ ਵਿਖੇ ਚੋਣ ਅਮਲੇ ਨੂੰ ਦਿੱਤੀ ਪਹਿਲੀ ਸਿਖਲਾਈ 60 ਸਾਲਾਂ ਤੋਂ ਸਰਪੰਚੀ ਲਈ ਰਿਜ਼ਰਵੇਸ਼ਨ ਦੀ ਮੰਗ ਕਰ ਰਹੇ ਦੀਦਾਰਗੜ੍ਹ ਵਿਚ ਜਨਰਲ ਰਾਖਵੇਂਕਰਨ ਦਾ ਰੇੜਕਾ ਜਾਰੀ ਨੰਨ੍ਹੇ ਹੱਥਾਂ ਵਿੱਚ ਕਲਮ ' ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ਨੂੰ ਦੇਵੇਗੀ ਸਹਿਯੋਗ
-
-
-