Article

ਕਮੀਆਂ ਲੱਭਣਾਂ //ਪਰਮ ਜੀਤ 'ਰਾਮਗੜੀਆ'

July 20, 2018 07:07 PM
General


 ਕਮੀਆਂ ਲੱਭਣਾਂ

ਪਿਆਰੇ ਦੋਸਤੋ ਮੇਰੇ ਅੱਜ ਦੇ ਮਹਿਜ਼ ੳਪਰੋਕਤ ਦੋ ਸ਼ਬਦ ਹੀ ਅੱਜ ਦਾ ਮੁੱਖ ਵਿਸ਼ਾ ਹਨ, ਹਾਂ ਜੀ "ਕਮੀਆਂ ਲੱਭਣਾਂ"
ਰੋਜ਼ਾਨਾਂ ਦੀ ਤੇਜ਼ ਰਫ਼ਤਾਰ ਅਤੇ ਭੱਜ- ਨੱਠ ਵਾਲੀ ਇਸ ਜ਼ਿੰਦਗੀ ਦੇ ਵਿੱਚ ਵੀ ਉਨਾਂ ਵਿਹਲੜ ਲੋਕਾਂ ਦੀ ਅੱਜ ਵੀ ਕਮੀ ਨਹੀਂ , ਜਿੰਨਾਂ ਨੂੰ ਸਿਰਫ਼ ਤੇ ਸਿਰਫ਼ "ਕਮੀਆਂ ਲੱਭਣ" 'ਚ ਹੀ ਮੁਹਾਰਿਤ ਹਾਸਿਲ ਹੁੰਦੀ ਹੈ ... ਤੇ ਉਹ ਆਪਣੇ ਇਸ ਕਾਰਨਾਮੇ ਨੂੰ ਹਰ ਜਗਾ ਅੰਜ਼ਾਮ ਦੇਣੋ ਨੀਂ ਟਲਦੇ।
ਖੈਰ..!

 


ਇੱਥੇ ਇਹ ਵੀ ਵਰਨਣਯੋਗ ਪਹਿਲੂ ਹੈ ਕਿ ਸਾਰਥਿਕ ਕਮੀਂ ਲੱਭਣ ਜਾਂ ਕੱਢਣ ਨਾਲ ਓਸ ਨਾਲ ਜੁੜੇ ਪਹਿਲੂ, ਕੰਮ-ਕਾਜ਼ ਜਾਂ ਵਰਤਾਰੇ 'ਚ ਨਿਖ਼ਾਰ ਆਉਂਦੈ , ਐਪਰ ਜੇਕਰ ਕਿਸੇ ਪੂਰੇ ਦੇ ਪੂਰੇ ਇੱਕ ਚੰਗੇ ਵਿਸ਼ੇ/ਕਾਰਜ਼ ਨੂੰ ਜਿਸਨੂੰ ਸਬੰਧਿਤ ਨੇ ਪੂਰੇ ਤਨੋਂ-ਮਨੋਂ ਤੇ ਆਪਣੀ ਸਮਰੱਥਾ ਅਨੁਸਾਰ ਪੂਰਾ ਜ਼ੋਰ ਲਗਾ ਕੇ ਨਿਰਮਾਣ ਕੀਤਾ ਹੁੰਦੈ ਤੇ ਉਸ ਸਾਰਥਿਕ ਵਿਸ਼ੇ ਜਾਂ ਕੰਮ ਨੂੰ ਅੱਖੋਂ-ਪਰੌਖੇ ਕਰ ਉਹਦੇ ਵਿਚੋਂ ਮਹਿਜ਼ ਕੋਈ ਅਜਿਹੀ ਬੇ-ਤੁਕੀ ਨੁਕਤਾਚੀਨੀ ਕਰਕੇ ਆਪਣੇ ਆਪ 'ਚ ਦੂਸਰਿਆਂ ਸਾਹਮਣੇ ਵਿਦਵਾਨ ਕਹਾਉਣਾ ਜਾਂ...ਫੌਕੀ ਵਾਹ -ਵਾਹ ਦੀ ਇੱਛਾ ਜਿਤਾਉਣ ਦੀ ਖ਼ਾਤਿਰ ਦਰੁੱਸਤ ਵ ਸਹੀ ਕੰਮ 'ਚ ਵੀ "ਕਮੀ ਲੱਭਣ" ਦੀ ਤਾਕ ਵਿੱਚ ਪਿਛੇ ਨਾ ਹਟਣਾ ਕੋਈ ਚੰਗਾ ਕਾਰਜ਼ ਨਹੀਂ ਹੈ। ਇਸ ਨਾਲ ਅਕਸਰ ਹੀ ਕਈ ਵਾਰ ਨੇੜੵੇ ਦੇ ਸਬੰਧਾਂ ਵਿੱਚ ਵੀ ਖਟਾਸ ਪੈਦਾ ਹੋ ਜਾਂਦੀ ਹੈ।

 


ਜੇਕਰ ਆਪਾਂ ਆਪਣੇ ਪਿਛਲੇ ਇਤਿਹਾਸ ਤੇ ਝਾਤ ਮਾਰੀਏ ਤਾਂ ਆਪਣੇ ਗੁਰੂਆਂ-ਪੀਰਾਂ ਤੇ ਪੈਗੰਬਰਾਂ ਨੂੰ ਵੀ ਓਸ ਸਮੇਂ ਦੋਰਾਨ ਅਜਿਹੀ ਸ਼ੈ੍ਣੀ ਦੇ ਲੋਕਾਂ ਨੇ ਨਹੀਂ ਬਖ਼ਸਿਆ। ਉਦੋਂ ਵੀ ਰੱਜ ਕੇ ਬੇ-ਤੁਕੀਆਂ ਕਮੀਆਂ ਲੱਭਣ ਦੀ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਸਨ ਜਿਸਤੋਂ ਆਪ ਸਭ ਜ਼ਹੀਨ ਦੋਸਤ ਭਲੀ-ਭਾਂਤ ਵਾਕਿਫ਼ ਹੋ।

 


ਦੋਸਤੋ ਜੇਕਰ ਆਪਾਂ ਅੱਜ 'ਸ਼ੋਸ਼ਲ ਮੀਡੀਆ' ਦੀ ਗੱਲ ਕਰੀਏ ਇਸ ਪਲੇਟਫਾਰਮ ਤੇ ਵੀ ਉਨਾਂ ਲੋਕਾਂ ਦੀ ਘਾਟ ਨਹੀਂ ਹੈ। ਭਾਵ "ਕਮੀਆਂ ਲੱਭਣ" ਵਾਲਿਆਂ ਦੀ ਇੱਥੇ ਵੀ ਬਹੁਤ ਭਰਮਾਰ ਹੈ। ਫੇਸਬੁੱਕ ਤੇ ਬਹੁਤ ਕੁੁਝ ਦੇਖਣ ਨੂੰ ਮਿਲਦੈ !!

 


"ਚੰਗਾ ਤੇ ਉਸਾਰੂ ਵੀ - ਘਟੀਆ ਤੇ ਨਿੰਦਣਯੋਗ ਵੀ"
ਇੱਥੇ ਘਟੀਆ ਜਾਂ ਨਿੰਦਣਯੋਗ ਨੂੰ ਬੇਸ਼ੱਕ ਮਾੜਾ ਕਹਿਣਾ ਬਣਦਾ ਹੈ ਉਸਦੀਆਂ ਕਮੀਆਂ ਨੂੰ ਉਜਾਗਰ ਕਰਨਾ ਵੀ ਬਣਦੈ...ਐਪਰ ਕਿਸੇ ਚੰਗੀ ਤੇ ਉਸਾਰੂ ਪੋਸਟ ਤੇ ਉਂਗਲ ਕਰਨਾ/ਧਰਨਾ ਠੀਕ ਨਹੀਂ ਹੈ। ਕਿਸੇ ਦਾ ਮਨੋਬਲ ਡੇਗ , ਆਪਣਾ ਉਸਾਰਣਾ ਕੋਈ ਸਿਆਣਪ ਵਾਲਾ ਵਰਤਾਰਾ ਨਹੀਂ।
ਦੋਸਤੋ ਆਪ ਸਭ ਸਾਥੀ ਸੂਝਵਾਨ ਹੋ ਤੇ ਇਸ ਪੋਸਟ ਜ਼ਰੀਏ ਨਾਚੀਜ਼ ਦਾ ਇਸ਼ਾਰਾ ਵੀ ਸਮਝ, ਗਏ ਹੋਵੋਗੇ? ਸੋ ਹੁਣ ਇਜਾਜਤ ਚਾਹੁੰਦਾ ਹਾਂ। ਜੇਕਰ ਲਿਖਣ ਵਿਚ ਕੋਈ ਗਲਤੀ / ਕਮੀਂ ਰਹਿ ਗਈ ਹੋਵੇ ਤਾਂ ਮਾਜ਼ਰਿਤ ਜੀਓ


ਤੁਹਾਡਾ ਆਪਣਾ

ਦਾਸ ... ਪਰਮ ਜੀਤ 'ਰਾਮਗੜੀਆ'

Have something to say? Post your comment