News

ਸਿੱਖ਼ਸ ਫਾਰ ਜਸਟਿਸ ਵੱਲੋਂ ਕਰਵਾਏ ਜਾ ਰਹੇ ਰੈਫਰੰਡਮ 2020 ਲਈ

August 06, 2018 06:19 PM
General

ਸਿੱਖ਼ਸ ਫਾਰ ਜਸਟਿਸ ਵੱਲੋਂ ਕਰਵਾਏ ਜਾ ਰਹੇ ਰੈਫਰੰਡਮ 2020 ਲਈ


ਲੰਡਨ ਐਲਾਂਨਨਾਂਮੇ ਲਈ ਯੂਰਪ ਭਰ ਦੀ ਸੰਗਤ ਹੁੰਮ ਹੁਮਾਂ ਕੇ ਪਹੁੰਚੇ : ਯੂਰਪੀਨ ਸਿੱਖ ਆਗੂ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਗਲੇ ਐਤਵਾਰ 12 ਅਗਸਤ ਨੂੰ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਮਸ਼ਹੂਰ ਟਰੈਫਲ ਸੁਕਾਇਰ ਵਿਖੇ ਰੈਫਰੰਡਮ 2020 ਦੇ ਐਲਾਂਨਨਾਮੇ ਅਤੇ ਰੂਪ ਰੇਖਾ ਦੇ ਕੀਤੇ ਜਾਣ ਵਾਲੇ ਵੱਡੇ ਐਲਾਂਨ ਵਿੱਚ ਯੂਰਪ ਭਰ ਦੀ ਸਿੱਖ ਸੰਗਤ ਨੂੰ ਹੁੰਮ ਹੁੰਮਾਂ ਕੇ ਪਹੁੰਚਣਾ ਚਾਹੀਦਾਂ ਹੈ ਤਾਂ ਕਿ ਇਸ ਇਤਿਹਾਸਕ ਕਾਫਲੇ ਦਾ ਹਿੱਸਾ ਬਣੀਏ ਜੋ ਕੌਂਮ ਦੀ ਅਜ਼ਾਦੀ ਲਈ ਅਹਿਮ ਕਦਮ ਹੈ।
ਯੂਰਪੀਨ ਸਿੱਖ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਪ੍ਰਤਾਪ ਸਿੰਘ ਜਰਮਨੀ, ਭਾਈ ਪ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸੁਰਜੀਤ ਸਿੰਘ ਸੁੱਖਾ ਸਵਿੱਟਜ਼ਰਲੈਂਡ, ਭਾਈ ਮਨਜੀਤ ਸਿੰਘ ਹੇਲਰਾਂ ਇੰਗਲੈਂਡ, ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਜਗਮੋਹਣ ਸਿੰਘ ਮੰਡ ਹੋਰਾਂ ਨੇ ਜਾਰੀ ਸਾਂਝੇਂ ਬਿਆਨ ਵਿੱਚ ਸਮੂਹ ਸਿੱਖ ਕੌਂਮ ਨੂੰ ਬੇਨਤੀ ਕੀਤੀ ਹੈ ਕਿ ਹੈ ਇਹ ਕੌਂਮ ਦੀ ਅਜ਼ਾਦੀ ਦਾ ਮਾਮਲਾ ਹੈ ਇਸ ਕਰਕੇ ਕਿਸੇ ਵਾਦ-ਵਿਵਾਦ ਦਾ ਹਿੱਸਾ ਬਣਨ ਦੀ ਬਜਾਏ ਕੌਂਮੀ ਅਜ਼ਾਦੀ ਲਈ ਸੰਘਰਸ਼ ਕਰ ਰਹੀਆਂ ਧਿਰਾਂ ਦਾ ਸਾਥ ਦੇਈਏ। ਉਪਰੋਕਤ ਆਗੂਆਂ ਵੱਲੋਂ ਬਿਆਨ ਜਾਰੀ ਕਰਦਿਆਂ ਭਾਈ ਗੁਰਦਿਆਲ ਸਿੰਘ ਢਕਾਣਸੂ ਹੋਰਾਂ ਨੇ ਆਖਿਆ ਕਿ ਯੂਰਪ ਦੀ ਸੰਗਤ 12 ਅਗਸਤ ਨੂੰ ਲੰਡਨ ਜਾ ਰਹੀ ਹੈ ਤੇ ਜੇ ਸੰਗਤ ਵਿੱਚੋਂ ਜੇ ਕਿਸੇ ਨੂੰ ਵਹੀਕਲ ਦੀ ਦਿੱਕਤ ਹੈ ਤਾਂ ਉਹ ਸਾਡੇ ਨਾਲ +32484693341 ਨੰਬਰ ਤੇ ਸੰਪਰਕ ਕਰ ਸਕਦਾ ਹੈ।

Have something to say? Post your comment