FOLLOW US ON

Poem

ਜੋ ਜਾਗ ਸਕੇ ਨਾ //ਮਹਿੰਦਰ ਸਿੰਘ ਮਾਨ

August 06, 2018 06:29 PM
General

ਜੋ ਜਾਗ ਸਕੇ ਨਾ ਸੁਣ ਕੇ 'ਵਾਜ਼ਾਂ ਢੋਲਦੀਆਂ,
ਉਹ ਲੁਟਾ ਬੈਠੇ ਸਭ ਚੀਜ਼ਾਂ ਆਪਣੇ ਕੋਲ ਦੀਆਂ।

ਆਪਣੀ ਹਾਰ ਉਦੋਂ ਹੁੰਦੀ ਲੱਗਦੀ ਹੈ ਮੈਨੂੰ,
ਦੇਖ ਕੇ ਬਾਜ਼ਾਂ ਨੂੰ ਜਦ ਚਿੜੀਆਂ ਨੇ ਡੋਲਦੀਆਂ।

ਕੋਈ ਰਾਹੀ ਵੀ ਕੋਲ ਇਨ੍ਹਾਂ ਦੇ ਖੜਿਆ ਨਾ,
ਟੁੱਟੀਆਂ ਸੜਕਾਂ ਕਿਸ ਦੇ ਅੱਗੇ ਦੁੱਖ ਫੋਲਦੀਆਂ।

ਪੁੱਤਾਂ ਦੇ ਬੁੱਲ੍ਹਾਂ ਤੇ ਉਨ੍ਹਾਂ ਦੇ ਨਾਂ ਰਹਿਣ ਸਦਾ,
ਜੋ ਮਾਵਾਂ ਉਹਨਾਂ ਲਈ ਜ਼ਿੰਦਾਂ ਨੇ ਰੋਲਦੀਆਂ।

ਪੜ੍ਹਦੇ ਨੇ ਲੋਕ ਬੜੇ ਚਾਵਾਂ ਨਾਲ ਉਨ੍ਹਾਂ ਨੂੰ,
ਜੋ ਅਖਬਾਰਾਂ ਝੂਠੇ ਦਾ ਪੋਲ ਨੇ ਖੋਲ੍ਹਦੀਆਂ।

ਖੰਜ਼ਰ ਬਣ ਕੇ ਠੱਗਾਂ ਦੀ ਹਿੱਕ 'ਚ ਲਹਿ ਜਾਵਣ,
ਮੇਰੀਆਂ ਜੋ ਗ਼ਜ਼ਲਾਂ ਸੱਚੋ ਸੱਚ ਨੇ ਬੋਲਦੀਆਂ ।

Have something to say? Post your comment