25

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Punjabi

ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਪੰਜਾਬ ਟੀਮ ਨੇ ਮਾਰੀਆਂ ਮੱਲਾਂ

August 06, 2018 06:40 PM


ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਪੰਜਾਬ ਟੀਮ ਨੇ ਮਾਰੀਆਂ ਮੱਲਾਂ


ਸ਼ਾਹਕੋਟ/ਮਲਸੀਆਂ, 6 ਅਗਸਤ (ਏ.ਐੱਸ. ਸਚਦੇਵਾ) ਚੰਡੀਗੜ੍ਹ ਵਿਖੇ ਬੀਤੇ ਦਿਨੀਂ ਹੋਈ ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਪੰਜਾਬ ਦੀ ਟੀਮ ਦੇ 16 ਖਿਡਾਰੀਆਂ ਨੇ ਭਾਗ ਲਿਆ ਸੀ, ਜਿਨਾਂ ਵਿੱਚੋ 5 ਨੇ ਗੋਲਡ, 4 ਨੇ ਸਿਲਵਰ ਅਤੇ 7 ਖਿਡਾਰੀਆਂ ਨੇ ਬਰਾਊਜ਼ ਮੈਡਲ ਹਾਸਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਟੇਟ ਸਵਾਤੇ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕਿ ਨੈਸ਼ਨਲ ਸਵਾਤੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ 19 ਸਟੇਟਾਂ ਦੇ ਲਗਭਗ 350 ਖਿਡਾਰੀਆਂ ਨੇ ਭਾਗ ਲਿਆ ਸੀ, ਜਿਸ ਵਿੱਚ ਪੰਜਾਬ ਟੀਮ ਦੇ 16 ਖਿਡਾਰੀਆਂ ਵਿੱਚੋਂ 5 ਨੇ ਗੋਲਡ, 4 ਨੇ ਸਿਲਵਰ ਅਤੇ 7 ਖਿਡਾਰੀਆਂ ਨੇ ਬਰਾਊਜ਼ ਮੈਡਲ ਹਾਸਲ ਕੀਤੇ। ਉਨਾਂ ਬੱਚਿਆਂ ਅਤੇ ਉਹਨਾ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਵੱਧ ਤੋ ਵੱਧ ਹਿੱਸਾ ਦਿਵਾਉਣ ਤਾਂ ਜੋ ਬੱਚੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਸਕਣ। ਉਨਾਂ ਕਿਹਾ ਇਸ ਕਾਮਯਾਬੀ ਦਾ ਸਿਹਰਾ ਗੁਰਦੇਵ ਵਰਮਾ ਸਵਾਤੇ ਜਰਨਲ ਸਕੱਤਰ ਟੀਮ ਕੋਚ ਕੋਮਲਪ੍ਰੀਤ ਤੇ ਵਾਈਸ ਸੈਕਟਰੀ ਹਰਪ੍ਰੀਤ ਸਿੰਘ ਨਡਾਲਾ ਦੇ ਸਿਰ ਜਾਂਦਾ ਹੈ, ਜਿਨਾਂ ਨੇ ਬੱਚਿਆਂ ਨੂੰ ਸਖ਼ਤ ਮਿਹਨਤ ਨਾਲ ਇਸ ਮੰਜਿਲ ਤੱਕ ਪਹੁੰਚਣ ਵਿੱਚ ਹਰ ਤਰਾਂ ਨਾਲ ਸਹਿਯੋਗ ਦਿੱਤਾ। ਇਸ ਮੌਕੇ ਵਿਕਰਮ ਪਾਸੀ ਯੂ.ਐੱਸ.ਏ., ਦੀਪਕ ਸੋਹਤਾ, ਵਿਸ਼ਾਲ ਸੋਬਤੀ ਇਟਲੀ, ਧਰਮਵੀਰ ਅਰੋੜਾ ਪ੍ਰਧਾਨ ਜੈ ਸ਼੍ਰੀ ਰਾਮ ਕਲੱਬ ਸ਼ਾਹਕੋਟ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ ਤੇ ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech