FOLLOW US ON

Poem

ਨਸ਼ਿਆਂ ਕੀ ਕਹਿਰ ਮਚਾਇਆ ਏ// ਸੁਰਿੰਦਰ ਕੌਰ

August 07, 2018 05:26 PM
General

ਨਸ਼ਿਆਂ ਕੀ ਕਹਿਰ ਮਚਾਇਆ ਏ
ਹਰ ਘਰ ਸੱਥਰ ਵਿਛਾਇਆ  ਏ।
  
ਮਾਂ ਵੀ ਵਿਧਵਾ,ਨੂੰਹ ਵੀ ਵਿਧਵਾ
ਧੀ ਦੀ ਚੁੰਨੀ ਵੀ ਰੰਗ ਵਟਾਇਆ ਏ।

ਕਰਜ਼ਾ ਲੈ ਲੈ ਕੇ ਨਸ਼ੇ ਪਏ ਕਰਦੇ ਹੋ।
ਨਾ ਬਚਿਆ ਕੋਲ ਸਰਮਾਇਆ ਏ।

ਨਾ ਪਿੱਛੇ ਲੱਗੋ ਇਹਨਾ ਲੀਡਰਾਂ ਦੇ।
ਜਿਹਨਾਂ ਖਾ ਖਾ ਪੇਟ ਵਧਾਇਆ ਏ।

ਇੱਕ ਮਰੇ ਤਾਂ ਸਿਵੇ ਨੇ ਚਾਰ ਬਲਦੇ।
ਮੈਨੂੰ ਤਾਂ ਇਹੀ ਸਮਝ ਆਇਆ ਏ


         ਸੁਰਿੰਦਰ ਕੌਰ

Have something to say? Post your comment