25

September 2018
ਆਲ ਇੰਡੀਆ ਰੇਡੀਓ ਵੱਲੋਂ ਅੰਮ੍ਰਿਤਸਰ ਤੋਂ ਨਵੇਂ ਐਫ ਐਮ ਚੈਨਲ 'ਦੇਸ਼ ਪੰਜਾਬ' ਦੀ ਸ਼ੁਰੂਆਤਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ
Poem

ਕਵਿਤਾ '' ਗਰੀਬ ਔਰਤ ਦੇ ਸੁਪਨੇ '' ਹਾਕਮ ਸਿੰਘ ਮੀਤ ਬੌਂਦਲੀ

August 07, 2018 05:27 PM

ਗਰੀਬ ਔਰਤ ਦੇ ਸੁਪਨੇ ਅਧੂਰੇ ਹੁੰਦੇ ਨੇ,
ਉਹ ਇੱਕ ਦਰਦ ਲੈਕੇ ਜੰਮਦੀ ਐ।
ਸਾਰੀ ਉਮਰ ਮਜ਼ਦੂਰੀ ਕਰਦਿਆਂ ਲੰਘ,
ਜਾਂਦੀ ਐ ।

ਜਿਸ ਨੂੰ ਤੁਸੀਂ ਪਹਿਚਾਣ ਨਹੀਂ ਸਕਦੇ,
ਇਹ ਦਰਦ ਉਸਦੇ ਚਿਹਰੇ ਤੇ ਝਲਕ ਦਾ ,
ਅੱਖਾਂ ਪਾਣੀ ਨਾਲ ਭਰੀਆਂ ਹੁੰਦੀਆਂ ਨੇ ।

ਉਸਦੇ ਜਿਸਮ ਤੇ ਦਰਦਾਂ ਦੇ ਜਖਮ ਬਹੁਤ,
ਹੀ ਗਹਿਰੇ ਹੁੰਦੇ ਨੇ ਉਹ ਕਦੇ ਦੱਸਦੀ ਨੀ ,
ਆਪਣੇ ਸ਼ੀਨੇ ਵਿੱਚ ਲੁਕਾਂਉਦੀ ਐ।

 ਉਹਦੇ ਸੁਪਨੇ ਇੰਝ ਬਣ ਕੇ ਰਹਿ ਜਾਂਦੇ ਨੇ,
ਜਿਵੇਂ ਸਮੁੰਦਰ ਦੀ ਛੱਲਾਂ ਨਾਲ ਕਿਨਾਰੇ,
ਖੁਰ ਜਾਂਦੇ ਨੇ ।
ਇੱਕ ਰੇਤ ਦੀ ਤਰ੍ਹਾਂ ਵਿਖਰ ਜਾਂਦੇ ਨੇ।

ਜਿੰਦਗੀ ਦੇ ਹਰ ਮੋੜ ਦਰਦ ਸਹਿੰਦੀ ਏ,
ਆਪਣੇ ਸੁਪਨਿਆਂ ਦੀ ਆਸ ਰੱਖਦੀ ਐ ।
ਕਦੇ ਹਿੰਮਤ ਨਹੀਂ ਹਾਰ ਦੀ ਇੱਕ ਗਰੀਬ,
 ਔਰਤ ।

ਹਾਕਮ ਮੀਤ ਦੇ ਘਰ ਦੀਆਂ ਖੁਸ਼ੀਆਂ,
ਪੂਰੀਆਂ ਕਰਦੀ ਐ ।
ਆਪਣੇ ਜਖਮਾਂ ਨੂੰ ਕਦੇ ਕੋਸਦੀ ਨਹੀਂ ,
ਘਰ ਨੂੰ ਸੁਵਾਰਗ ਬਣਾਉਣ ਵਾਲੀ ਵੀ,
ਇੱਕ ਔਰਤ ਐ ।

              ਹਾਕਮ ਸਿੰਘ ਮੀਤ ਬੌਂਦਲੀ
                  ਮੰਡੀ ਗੋਬਿੰਦਗੜ੍ਹ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech