Sunday, March 24, 2019
FOLLOW US ON

Article

(ਅਫ਼ਸੋਸ) ਬਲਤੇਜ ਸੰਧੂ

August 07, 2018 05:28 PM
General

ਸੇਠ ਮੰਗਤ ਰਾਮ ਦੀ ਪਿੰਡ ਵਿੱਚ ਕਰਿਆਨਾ ਸਟੋਰ ਦੀ ਦੁਕਾਨ ਬਹੁਤ ਮਸ਼ਹੂਰ ਹੋਣ ਕਰਕੇ ਹਰੇਕ ਪ੍ਰਕਾਰ ਦਾ ਕਰਿਆਨੇ ਦਾ ਸਮਾਨ ਪਿੰਡੋ ਹੀ ਮਿਲ ਜਾਂਦਾ ਸੀ। ਹੁਣ ਹਰ ਕੋਈ ਪਿੰਡ ਵਾਲਾ ਸ਼ਹਿਰ ਜਾਣ ਤੋ ਸਕੋਚ ਕਰਦਾ।ਦੂਸਰਾ ਕਾਰਨ ਸੀ ਕੇ ਮੰਗਤ ਰਾਮ ਵੇਲੇ ਕੁਵੇਲੇ ਉਧਾਰ ਸੁਧਾਰ ਵੀ ਲੋਕਾ ਨੂੰ ਸੌਦਾ ਪੱਤਾ ਦੇ ਛੱਡਦਾ।ਕਾਫੀ ਸਾਰੇ ਪਿੰਡ ਵਾਲੇ ਉਧਾਰ ਦੇ ਚੱਕਰ ਚ ਉਸ ਤੋ ਸੌਦਾ ਆਦਿ ਲੈ ਆਉਂਦੇ।ਤੇ ਉਹ ਆਪਣੀ ਮਨਮਰਜੀ ਦਾ ਰੇਟ ਲਾ ਲੈਂਦਾ।ਇਸ ਤਰਾ ਲੋਕਾਂ ਨਾਲ ਹੇਰਾਫੇਰੀਆਂ ਕਰਕੇ ਉਸ ਨੇ ਲੱਖਾ ਰੁਪਏ ਇਕੱਠੇ ਕਰ ਲਏ।ਲੋੜ ਵੇਲੇ ਮੰਗਤ ਰਾਮ ਤੋ ਵਿਆਜ ਤੇ ਲਏ ਪੈਸਿਆ ਦੇ ਕਰਕੇ ਉਹ ਹਮੇਸ਼ਾ ਕਿਸੇ ਨਾ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਵੱਧ ਵਿਆਜ ਲਾਉਦਾ।ਪੁੱਠੇ ਸਿੱਧੇ ਢੰਗ ਤਰੀਕਿਆ ਨਾਲ ਉਸ ਨੇ ਅਨਪੜ੍ਹ ਅਤੇ ਆਮ ਲੋਕਾ ਦੀ ਖੂਬ ਛਿੱਲ ਲਾਹੀ।ਇੰਝ ਉਸ ਨੇ ਕਾਫੀ ਸਾਰਾ ਪੈਸਾ ਇਕੱਠਾ ਕਰ ਲਿਆ।ਪੈਸਾ ਧੇਲਾ ਖੁੱਲਾ ਹੋਣ ਕਰਕੇ ਉਸ ਦਾ ਇਕਲੌਤਾ ਲੜਕਾ ਸੰਨੀ ਖੂਬ ਅਵਾਰਾ ਗਰਦੀ ਅਤੇ ਖੁੱਲਾ ਖਰਚਾ ਕਰਦਾ।ਗਲਤ ਸੰਗਤ ਵਿੱਚ ਬਹਿਣੀ ਉਠਣੀ ਹੋਣ ਕਰਕੇ ਉਹ ਨਸ਼ੇ ਦਾ ਆਦੀ ਵੀ ਹੋ ਗਿਆ।ਆਏ ਦਿਨ ਕੋਈ ਨਾ ਕੋਈ ਨਵਾ ਪੰਗਾ ਪਾਈ ਰੱਖਦਾ।ਮੰਗਤ ਰਾਮ ਉਸ ਦੀ ਪਤਨੀ ਤੇ ਰਿਸ਼ਤੇਦਾਰਾ ਨੇ ਰਲ ਮਿਲ ਕੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਆਪਣੀਆ ਆਦਤਾ ਤੋ ਬਾਜ ਨਾ ਆਇਆ।ਸੇਠ ਨੂੰ ਅੱਜ ਬਹੁਤ "ਅਫ਼ਸੋਸ"ਹੋਇਆ ਕੇ ਜਿਸ ਲਈ ਉਸ ਨੇ ਐਨਾ ਧੰਨ ਜੋੜਿਆ ਉਹ ਹੀ ਉਸ ਦੀ ਨਹੀ ਸੁਣਦਾ ਹੁਣ ਕੀ ਹੋਵੇਗਾ ਇਸ ਦਾ ਕੀ ਬਣੇਗਾ ਐਨਾ ਸੋਚ ਕੇ ਕਦੇ-ਕਦੇ ਮੰਗਤ ਰਾਮ ਧੁਰ ਅੰਦਰ ਤੱਕ ਕੰਬ ਜਾਂਦਾ। ਅਤੇ ਅੱਗੇ ਤੋ ਕੋਈ ਵੀ ਬੇਈਮਾਨੀ ਕਰਨ ਵਾਲਾ ਕੰਮ ਕਰਨ ਤੋ ਤੌਬਾ ਕਰਦਾ।ਤੇ ਹੋਰਾਂ ਨੂੰ ਵੀ ਬੇਈਮਾਨੀ ਜਾ ਹੇਰਾਫੇਰੀ ਨਾ ਕਰਨ ਦੀ ਸਲਾਹ ਦਿੰਦਾ ਤੇ ਕਹਿੰਦਾ ਜੋ ਮੇਰੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ।

                   ਬਲਤੇਜ ਸੰਧੂ
                   ਬੁਰਜ ਲੱਧਾ (ਬਠਿੰਡਾ)

Have something to say? Post your comment