Poem

• ਭੁੱਖ • ਬੇਅੰਤ ਸਿਵੀਆਂ

August 07, 2018 05:34 PM
General

ਮੈਨੂੰ ਕੋਈ ਫਰਕ ਨਹੀ ਪੈਦਾ
ਕਿ ਮੈ ਕੀ ਖਾਨਾ ਤੇ ਕੀ ਪੀਨਾ

ਮੈਨੂੰ ਤਾ
ਫਰਕ ਪੈਦਾ
ਲੋਕ ਕੀ ਸੋਚਦੇ ਨੇ
ਕੀ ਪੜਦੇ ਨੇ

ਪਰ ਜਦੋ ਦੇਖਦਾ
ਗਊ ਤੇ ਸੂਅਰ ਮਾਸ਼ ਬਦਲੇ
ਇਨਸਾਨੀਅਤ ਦਾ ਕਤਲ
ਤਦ ਮੈਨੂੰ ਮੇਰੇ ਸ਼ਾਕਾਹਾਰੀ ਹੋਣ ਤੇ
ਨਫਰਤ ਹੁੰਦੀ  ਹੈ
ਤੇ ਮਨ ਲੋਚਦਾ ਮੁੜ ਮਾਸ਼ਾਹਾਰੀ ਹੋਣ ਨੂੰ
ਤੇ
ਇਹਨਾ ਕਾਤਲਾਂ ਦਾ ਕੱਚਾ ਮਾਸ ਖਾਣ ਨੂੰ !!!!
                ਬੇਅੰਤ ਸਿਵੀਆਂ

Have something to say? Post your comment