ਅੱਜ ਗੱਲ ਸਮਝ ਨੀ ਆਉਂਦੀ,
ਲੋਕੀਂ ਜਲਦੀ ਹੀ ਜਾਣ ਜਾਣਗੇ।
ਧਰਤੀ ਤੋਂ ਜਿਸ ਦਿਨ ਸਾਰੇ,
ਰੁੱਖ ਕੱਟੇ ਵੱਢੇ ਜਾਣਗੇ।
ਆਕਸੀਜਨ ਜਦ ਮੁੱਲ ਪਊ ਲੈਣੀ,
ਛਾਂ ਜਦ ਬਿਲਕੁਲ ਵੀ ਨਾ ਰਹਿਣੀ।
ਬੀਤੇ ਵੇਲੇ ਨੂੰ ਫੇਰ ਬੈਠ ਕੇ,
ਸਾਰੇ ਹੀ ਪਛਤਾਉਣਗੇ।
ਧਰਤੀ ਤੋਂ ਜਿਸ ਦਿਨ ਸਾਰੇ,
ਰੁੱਖ ਕੱਟੇ ਵੱਢੇ ਜਾਣਗੇ।
ਫਰਨੀਚਰ ਨੂੰ ਕਿੱਥੋਂ ਲੱਕੜ ਆਊ?
ਪੰਛੀ ਕਿੱਥੇ ਆਲ੍ਹਣਾ ਪਾਊ?
ਜੜੀ ਬੂਟੀ ਸਭ ਮੁੱਕ ਜਦ ਜਾਊ,
ਕਈ ਮੌਤ ਦੇ ਮੂੰਹ ਵਿੱਚ ਜਾਣਗੇ।
ਧਰਤੀ ਤੋਂ ਜਿਸ ਦਿਨ ਸਾਰੇ,
ਰੁੱਖ ਕੱਟੇ ਵੱਢੇ ਜਾਣਗੇ।
ਹੜਾਂ ਦਾ ਫਿਰ ਖਤਰਾ ਹਊਗਾ,
ਮੀਂਹ ਧਰਤੀ ਤੇ ਨਹੀਂ ਪਊਗਾ।
ਇਨਸਾਨ ਫਿਰ ਕਿੱਦਾਂ ਰਹੂਗਾ?
ਇੱਕ ਦੂਜੇ ਦੀ ਜਾਨ ਦੇ ਦੁਸ਼ਮਣ,
ਲੋਕੀਂ ਫਿਰ ਬਣ ਜਾਣਗੇ।
ਧਰਤੀ ਤੋਂ ਜਿਸ ਦਿਨ ਸਾਰੇ,
ਰੁੱਖ ਕੱਟੇ ਵੱਢੇ ਜਾਣਗੇ।
ਪ੍ਰਜਾਤੀਆਂ ਕਈ ਅਲੋਪ ਹੋਣਗੀਆਂ,
ਇਨਸਾਨੀ ਗਲਤੀਆਂ ਨੂੰ ਰੋਣਗੀਆਂ।
ਫਸਲਾਂ ਬਿਲਕੁਲ ਨਹੀਂ ਹੋਣਗੀਆਂ,
ਸਾਡੇ ਧੀਆਂ ਪੁੱਤ ਫਿਰ ਰੋਟੀ ਕਿੱਥੋਂ ਖਾਣਗੇ?
ਧਰਤੀ ਤੋਂ ਜਿਸ ਦਿਨ ਸਾਰੇ,
ਰੁੱਖ ਕੱਟੇ ਵੱਢੇ ਜਾਣਗੇ।
ਹਰਿਆਲੀ ਇਥੋਂ ਮੁੱਕ ਜਾਉਗੀ,
ਧਰਤੀ ਬੰਜਰ ਨਜਰ ਆਉਗੀ।
ਜਦ ਤੱਕ ਸਾਡੇ ਸਮਝ ਆਉਗੀ,
ਖੇਤ ਇਹ ਚੁਗੇ ਜਾਣਗੇ।
ਧਰਤੀ ਤੋਂ ਜਿਸ ਦਿਨ ਸਾਰੇ,
ਰੁੱਖ ਕੱਟੇ ਵੱਢੇ ਜਾਣਗੇ।
ਵੇਲਾ ਹੱਥ ਫੇਰ ਨੀ ਆਉਣਾ,
ਕਿਸੇ ਨੇ ਸਾਨੂੰ ਨਾ ਸਮਝਾਉਣਾ।
ਸਾਰੇ ਰੁੱਖ ਕੱਟ ਕੇ ਦੱਸੋ,
ਕੀ ਲੋਕੀਂ ਪੈਸਾ ਖਾਣਗੇ?
ਚੰਗੇ ਰਹਿਣਗੇ ਉਹ ਮਨੁੱਖ
ਜੋ ਰੁੱਖਾਂ ਨੂੰ ਬਚਾਉਣਗੇ।
ਪ੍ਰਿੰਸ ਅਰੋੜਾ
ਮਲੌਦ (ਲੁਧਿਆਣਾ)