Sunday, March 24, 2019
FOLLOW US ON

Article

ਮਨੁੱਖਸ ਦਾ ਵਿਦਿਆਰਥੀ// ਪ੍ਰਗਟ ਸਿੰਘ ਮਹਿਤਾ

August 07, 2018 05:40 PM
General

 ਸਾਡੇ ਸਮਾਜ ਦਾ ਹਰ ਮਨੁੱਖ ਸਦਾ ਵਿਦਿਆਰਥੀ ਹੀ ਰਹਿੰਦਾ ਹੈ। ਹਰ ਇਨਸਾਨ ਸਾਰੀ ਉਮਰ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਗਿਆਨ ਦਾ ਦਾਇਰਾ ਅਸੀਮਤ ਹੈ।ਸਿਆਣੇ ਕਹਿੰਦੇ ਹਨ, ‘ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ’ ਭਾਵ ਇਨਸਾਨ ਦੀਆਂ ਜੋ ਦੋ ਦੁਨਿਆਵੀ ਅੱਖਾਂ ਹਨ। ਉਨ੍ਹਾਂ ਨਾਲ ਮਨੁੱਖ ਆਪਣੇ ਵਿੱਦਿਆ ਰੂਪੀ ਤੀਜੇ ਨੇਤਰ ਦੀ ਪ੍ਰਾਪਤੀ ਕਰਦਾ ਹੈ। ਇਸ ਵਿੱਦਿਆ ਰੂਪੀ ਤੀਜੇ ਨੇਤਰ ਰਾਂਹੀਂ ਹੌਲੀ ਹੌਲੀ ਬਹੁਤ ਅੱਗੇ ਤੋਂ ਅੱਗੇ ਦਾ ਗਿਆਨ ਮਨੁੱਖ ਨੂੰ ਹੁੰਦਾ ਜਾਂਦਾ ਹੈ। ਹਰ ਪੜ੍ਹਿਆ ਲਿਖਿਆ ਆਦਮੀ ਵੱਖ ਵੱਖ ਲੇਖਕਾਂ ਦੀਆਂ ਪੁਸਤਕਾਂ ਪੜ੍ਹਦਾ ਹੈ ਤੇ ਗਿਆਨ ਪ੍ਰਾਪਤ ਕਰਦਾ ਹੈ।
 ਸਾਡੇ ਪੰਜਾਬ ਦੇ ਹਰ ਇਨਸਾਨ ਦਾ ਪਹਿਲਾ ਫਰਜ਼ ਹੈ ,ਆਪਣੀ ਮਾਤ ਭਾਸ਼ਾ ਦਾ ਅਸਲੋਂ ਗਿਆਨ ਪ੍ਰਾਪਤ ਕਰਨਾ ਅਤੇ ਪ੍ਰਾਪਤ ਗਿਆਨ ਵਿੱਚ ਸੁਧਾਰ ਕਰਨਾ ਜੋ ਉੱਚ ਕੋਟੀ ਦੇ ਵਿਦਵਾਨਾਂ ਦੀਆਂ ਲਿਖੀਆਂ ਪੁਸਤਕਾਂ ਪੜ੍ਹ ਕੇ ਕੀਤਾ ਜਾ ਸਕਦਾ ਹੈ।ਪੰਜਾਬੀ ਭਾਸ਼ਾ ਦੀ ਸ਼ੁੱਧਤਾ ਹੀ ਹਰ ਪੰਜਾਬੀ ਦੀਪਛਾਣ ਬਣਦੀ ਹੈ। ਹਰ ਇਨਸਾਨ ਦੀ ਬੋਲ ਚਾਲ ਤੋਂ ਪਤਾ ਚੱਲ ਜਾਂਦਾ ਹੈ ਕਿ ਇਹ ਕਿਸ ਕਿੱਤੇ ਨਾਲ ਸਬੰਧਤ ਹੈ।
 ਅੱਜ ਦੇ ਸਮੇਂ ਅੰਦਰ ਸਿੱਖਿਆ ਦਾ ਘੇਰਾ ਵਿਸ਼ਾਲ ਹੈ।ਅਸੀਂ ਸਭ ਤੋਂ ਪਹਿਲਾਂ ਆਪਣੀ ਆਦਰਨੀਯ ਮਾਂ ਤੋਂ ਸਿੱਖਦੇ ਹਾਂ, ਜੋ ਸਾਡਾ ਮੁੱਢਲਾ ਗੁਰੂ ਹੈ। ਫਿਰ ਸਮਾਜ ਤੋਂ ਸਿੱਖਦੇ ਹਾਂ, ਸਕੂਲ ‘ਚ ਅਧਿਆਪਕਾਂ ਤੋਂ ਸਿੱਖਦੇ ਹਾਂ, ਆਪਣੇ ਪਰਿਵਾਰ ਤੋਂ ਸਿੱਖਦੇ ਹਾਂ, ਨਵੀਆਂ ਕਿਤਾਬਾਂ ਤੋਂਸਿੱਖਦੇ ਹਾਂ, ਰੇਡੀਓ, ਟੀ ਵੀ ਕੰਪਿਊਟਰ ਤੋਂ ਵੀ ਸਿੱਖਦੇ ਹਾਂ,ਇਸ ਤਰ੍ਹਾਂ ਹਰ ਇਨਸਾਨ ਉਮਰ ਭਰ ਵਿਦਿਆਰਥੀ ਦੇ ਰੂਪ ਵਿੱਚ ਵਿਚਰਦਾ ਹੈ, ਆਪ ਸਿੱਖਦਾ ਹੈ ਤੇ ਆਪਣੇ ਤੋਂ ਛੋਟਿਆਂ ਨੂੰਸਿਖਾਉਂਦਾਹੈ। ਇਸ ਤਰ੍ਹਾਂ ਦੇ ਸਿੱਖਣ ਨੂੰ ਹੀ ਪ੍ਰਕਾਸ਼ ਦੀ ਕਿਰਨ ਦਾ ਪਸਰਨਾ ਕਹਿੰਦੇ ਹਨ ਜੋ ਮਨੁੱਖ ਨੂੰ ਅਗਿਆਨੀ ਤੋਂ ਅਸਲੋਂ ਮਨੁੱਖ ਬਣਾ ਦਿੰਦੀ ਹੈ।ਸਿੱਖਿਆ ਤੋਂ ਬਿਨਾਂ ਹਰ ਇਨਸਾਨ ਅਧੂਰਾ ਹੈ, ਜਿਵੇਂ ਕਿਸੇ ਨੇ ਕਿਹਾ ਹੈ:
 ਵਿੱਦਿਆ ਪੜ੍ਹਾਵੋ ਵੀਰੋ,ਵਿੱਦਿਆ ਹੀ ਸ਼ਾਨ ਹੈ।
 ਵਿੱਦਿਆ ਦੇ ਬਾਝੋਂ ਬੰਦਾ,ਪਸ਼ੂ ਦੇ ਸਮਾਨ ਹੈ।
 ਜੋ ਮਨੁੱਖ ਵਿੱਦਿਆ ਨੂੰ ਦਿਲੋਂ ਗ੍ਰਹਿਣ ਕਰਦਾ ਹੈ।ਉਸ ਨੂੰ ਮੁੜ ਮੁੜ ਵਿਦਿਆਰਥੀ ਰਹਿਣ ਨੂੰ ਜੀਅ ਕਰਦਾ ਹੈ। ਉਹ ਸਮਝਦਾ ਹੈ ਕਿ ਮੈਂ ਸਦਾ ਵਿਦਿਆਰਥੀ ਹੀ ਰਹਾਂ ਤੇ ਬੇਇੰਤਹਾ ਗਿਆਨ ਦੀ ਪ੍ਰਾਪਤੀ ਸਦਾ ਕਰਦਾ ਰਹਾਂ ।

 


 ਪ੍ਰਗਟ ਸਿੰਘ ਮਹਿਤਾ

Have something to say? Post your comment