Wednesday, March 27, 2019
FOLLOW US ON

News

ਸਾਉਣ ਦੇ ਮਹੀਨੇ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੀਆਂ ਦੇ ਮੇਲੇ ਦੌਰਾਨ ਮੁਟਿਆਰਾਂ ਨੇ ਲਗਾਈਆਂ ਰੌਣਕਾਂ

August 07, 2018 05:44 PM
General

ਸਾਉਣ ਦੇ ਮਹੀਨੇ 'ਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੀਆਂ ਦੇ ਮੇਲੇ ਦੌਰਾਨ ਮੁਟਿਆਰਾਂ ਨੇ ਲਗਾਈਆਂ ਰੌਣਕਾਂ


ਇਲਾਕੇ ਭਰ ਤੋਂ ਹਰ ਵਰਗ ਦੀਆਂ ਮੁਟਿਆਰਾਂ ਨੇ ਸ਼ਿਰਕਤ ਕਰਕੇ ਮੇਲੇ ਨੂੰ ਬਣਾਇਆ ਯਾਦਗਾਰੀ।


ਸ੍ਰੀ ਅਨੰਦਪੁਰ ਸਾਹਿਬ, 7 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਸ਼ਾਉਣ ਮਹੀਨੇ 'ਚ ਕੁੜੀਆਂ ਚਿੜੀਆਂ ਵੱਲੋਂ ਤੀਆਂ ਦਾ ਤਿਓਹਾਰ ਮਨਾਉਣ ਦੇ ਲਈ ਆਪਣੇ ਸੁਹਰੇ ਘਰ ਤੋਂ ਪੇਕਿਆਂ ਦੇ ਘਰ ਆ ਕੇ ਚਾਅ ਤੇ ਖੁਸ਼ੀ ਦਾ ਇਜ਼ਹਾਰ ਪੀਘਾਂ ਪਾ ਕੇ, ਮਹਿੰਦੀ ਲਗਾ ਕੇ ਅਤੇ ਗਿੱਧਾ ਆਦਿ ਪਾ ਕੇ ਕੀਤਾ ਜਾਂਦਾ ਹੈ। ਇਸੇ ਪੰਜਾਬੀ ਸੱਭਿਆਚਾਰ ਤੇ ਅਮੀਰ ਵਿਰਸੇ ਨੂੰ ਜਿਊਂਦਾ ਰੱਖਣ ਦੇ ਲਈ ਪੰਜਾਬੀ ਵਿਰਸਾ ਮਹਿਲਾ ਸੁਸਾਇਟੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਇੱਥੇ ਤੀਆਂ ਦੇ ਮੇਲੇ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਇਲਾਕੇ ਭਰ ਦੀਆਂ ਮੁਟਿਆਰਾਂ ਨੇ ਸ਼ਿਰਕਤ ਕੀਤੀ।
 ਪੰਜਾਬੀ ਵਿਰਸਾ ਮਹਿਲਾ ਸੁਸਾਇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੇ ਗਏ ਤੀਆਂ ਦੇ ਮੇਲੇ ਦੇ ਪ੍ਰਬੰਧ ਦੌਰਾਨ ਸੈਂਕੜੇ ਔਰਤਾਂ ਨੇ ਮੇਲੇ ਦੌਰਾਨ ਸ਼ਿਰਕਤ ਕਰਕੇ ਇਸ ਤਿਓਹਾਰ ਨੂੰ ਮਨਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਮੇਲੇ ਦੇ ਪ੍ਰਬੰਧਕਾਂ ਪਰਮਜੀਤ ਕੋਰ, ਕੁਲਵਿੰਦਰ ਕੌਰ, ਰਣਜੀਤ ਕੌਰ, ਤਰਨਜੀਤ ਕੌਰ ਆਦਿ ਨੇ ਦੱਸਿਆ ਕਿ ਉਨਾਂ ਦਾ ਇਸ ਮੇਲੇ ਨੂੰ ਮਨਾਉਣ ਦੇ ਲਈ ਮਕਸਦ ਇੱਕੋ ਸੀ ਕਿ ਵਿਸਰਦੇ ਜਾ ਰਹੇ ਪੰਜਾਬੀ ਸੱਭਿਅਚਾਰ ਦੀ ਉਹ ਜਾਚ ਸਮੁੱਚੀ ਪੰਜਾਬੀਅਤ ਦੇ ਵਿੱਚ ਜਿਊਂਦੀ ਰੱਖੀ ਜਾ ਸਕੇ ਜਿਸ ਨਾਲ ਆਉਣ ਵਾਲੀ ਪੀੜੀ ਇਸ ਨੂੰ ਸਹਿਜੇ ਹੀ ਅਪਣਾ ਸਕੇ। ਇਸ ਮੌਕੇ ਉਨਾਂ ਦੱਸਿਆ ਕਿ ਅੱਜ ਪੀਂਘਾ ਪਾ ਕੇ, ਚਰਖੇ ਕੱਤ ਕੇ , ਜਾਗੋ ਕੱਢ ਕੇ, ਮਧਾਣੀਆਂ ਆਦਿ ਰਿੜਕ ਕੇ ਹੂ ਬ ਹੂ ਉਹੀ ਦ੍ਰਿਸ਼ ਪੇਸ਼ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ, ਜੋ ਸਾਡੇ ਵੱਡੇ ਵਡੇਰੇ ਕਰਦੇ ਹੁੰਦੇ ਸਨ।
 ਇਸ ਮੌਕੇ ਸੁਰਿੰਦਰ ਕੌਰ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਰਣਜੀਤ ਕੌਰ ਬੇਲਾ, ਸਰਬਜੀਤ ਕੌਰ, ਅੰਮ੍ਰਿਤ ਕੌਰ, ਬਲਵਿੰਦਰ ਕੌਰ, ਜੋਬਨਪ੍ਰੀਤ ਕੌਰ, ਹਰਲੀਨ ਕੌਰ, ਦਮਨਪ੍ਰੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਟਿਆਰਾਂ ਹਾਜ਼ਰ ਸਨ।

Have something to say? Post your comment

More News News

ਸਾਬਕਾ ਪੁਲਿਸ ਮੁੱਖੀ ਸੁਮੇਧ ਸੈਣੀ ਅਤੇ ਆਈ ਜੀਪਰਮਰਾਜ ਉਮਰਾਨੰਗਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬਵਿਖੇ ਟੇਕਿਆ ਮੱਥਾ ਪੰਜਾਬ ਰਾਜ ਖੇਡਾਂ ਔਰਤਾਂ ਅੰਡਰ-25 ਦੇ ਵੇਟ ਲਿਫਟਿੰਗ 34 ਕਿਲੋ ਵਰਗ 'ਚ ਮੁਕਤਸਰ ਦੀ ਧੀ ਨੇ ਮਾਰੀ ਬਾਜ਼ੀ ਅਕਾਲੀ ਦੱਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਹੋਏ ਨਤਮਸਤਕ। ਐਨ ਆਰ ਆਈ ਦੇ ਬੇਟੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ,ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ । ਸਵੇਰੇ ਕਸਰਤ ਕਰਕੇ ਮਨੁੱਖ ਦੀਮਾਗੀ ਟੈਨਸ਼ਨਾ ਤੋ ਰਹਿ ਸਕਦਾ ਦੂਰ :ਡਾ ਵਰੁਣ ਮਿੱਤਲ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ
-
-
-