Wednesday, March 27, 2019
FOLLOW US ON

News

ਐਸ.ਸੀ/ਐਸ.ਟੀ. ਐਕਟ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਪਲਟ ਕੇ ਮੋਦੀ ਸਰਕਾਰ ਨੇ ਜਨਰਲ ਸਮਾਜ ਨਾਲ ਕੀਤਾ ਅਨਿਆ-ਵਿਜੇ ਸ਼ਰਮਾ

August 08, 2018 08:31 PM
General

ਐਸ.ਸੀ/ਐਸ.ਟੀ. ਐਕਟ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਪਲਟ ਕੇ ਮੋਦੀ ਸਰਕਾਰ ਨੇ ਜਨਰਲ ਸਮਾਜ ਨਾਲ ਕੀਤਾ ਅਨਿਆ-ਵਿਜੇ ਸ਼ਰਮਾ


2019 ਦੀਆਂ ਲੋਕਸਭਾ ਚੋਣਾਂ 'ਚ ਜਨਰਲ ਸਮਾਜ ਦੇਵੇਗਾ ਜਵਾਬ


ਫਗਵਾੜਾ 8 ਅਗਸਤ (ਚੇਤਨ ਸ਼ਰਮਾ) ਜਨਰਲ ਸਮਾਜ ਮੰਚ ਦੀ ਅੱਜ ਇਕ ਹੰਗਾਮੀ ਮੀਟਿੰਗ ਫਗਵਾੜਾ ਵਿਖੇ ਹੋਈ ਜਿਸਦੀ ਪ੍ਰਧਾਨਗੀ ਫਗਵਾੜਾ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਨੇ ਕੀਤੀ। ਮੀਟਿੰਗ ਵਿਚ ਮੰਚ ਦੇ ਸੂਬਾ ਪ੍ਰਧਾਨ ਸ੍ਰ. ਫਤਿਹ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿਚ ਸਮੂਹ ਹਾਜਰ ਮੈਂਬਰਾਂ ਨੇ ਮੋਦੀ ਸਰਕਾਰ ਵਲੋਂ ਸੰਸਦ ਵਿਚ ਬਿਲ ਲਿਆ ਕੇ ਮਾਣਯੋਗ ਸੁਪਰੀਮ ਕੋਰਟ ਵਲੋਂ ਐਸ.ਸੀ./ਐਸ.ਟੀ. ਐਕਟ ਬਾਰੇ ਦਿੱਤੇ ਫੈਸਲੇ ਨੂੰ ਬਦਲਣ ਦੀ ਸਖਤ ਸ਼ਬਦਾਂ ਵਿਚ ਨਖੇਦੀ ਕੀਤੀ। ਐਡਵੋਕੇਟ ਵਿਜੇ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਉਕਤ ਕਾਨੂੰਨ ਦੀ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਬਿਲਕੁਲ ਸਹੀ ਫੈਸਲਾ ਕੀਤਾ ਸੀ ਪਰ ਮੋਦੀ ਸਰਕਾਰ ਨੇ 2019 ਦੀਆਂ ਲੋਕਸਭਾ ਚੋਣਾਂ ਵਿਚ ਦਲਿਤਾਂ ਦੀਆਂ ਵੋਟਾਂ ਹਥਿਆਉਣ ਦੇ ਮਕਸਦ ਨਾਲ ਬਿਲ ਪਾਸ ਕਰਾਇਆ ਹੈ ਜੋ ਕਿ ਜਨਰਲ ਵਰਗ ਦੇ ਲੋਕਾਂ ਨਾਲ ਬਹੁਤ ਵੱਡੀ ਧੱਕੇਸ਼ਾਹੀ ਹੈ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਐਸ.ਸੀ./ਐਸ.ਟੀ. ਐਕਟ ਅਖੌਤੀ ਦਲਿਤ ਆਗੂਆਂ ਲਈ ਜਨਰਲ ਸਮਾਜ ਦੇ ਲੋਕਾਂ ਨੂੰ ਬਲੈਕਮੇਲ ਕਰਨ ਦਾ ਮੁੱਖ ਜਰੀਆ ਹੈ ਕਿਉਂਕਿ ਇਸ ਐਕਟ ਤਹਿਤ ਬਿਨਾਂ ਦਲੀਲ ਤੇ ਬਿਨਾ ਅਪੀਲ ਸ਼ੱਕੀ ਦੋਸ਼ੀ ਨੂੰ ਗਿਰਫਤਾਰ ਕੀਤਾ ਜਾਂਦਾ ਹੈ ਜਦਕਿ ਸੁਪਰੀਮ ਕੋਰਟ ਨੇ ਗਿਰਫਤਾਰੀ ਤੋਂ ਪਹਿਲਾਂ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਤੋਂ ਕਰਵਾਉਣ ਦੀ ਡਾਇਰੈਕਸ਼ਨ ਦਿੱਤੀ ਸੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਚ ਦੇ ਜਨਰਲ ਸਕੱਤਰ ਅਸ਼ੋਕ ਸੇਠੀ ਨੇ ਕਿਹਾ ਕਿ ਜਨਰਲ ਸਮਾਜ ਕਿਸੇ ਦੋਸ਼ੀ ਦੀ ਵਕਾਲਤ ਨਹੀਂ ਕਰਦਾ ਪਰ ਕਿਸੇ ਨਿਰਦੋਸ਼ ਨਾਲ ਧੱਕੇਸ਼ਾਹੀ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਨਰਲ ਸਮਾਜ ਨੇ ਪਿਛਲੀਆਂ ਵਿਧਾਨਸਭਾ ਚੋਣਾਂ ਵਿਚ ਖੁੱਲ  ਕੇ ਭਾਰਤੀ ਜਨਤਾ ਪਾਰਟੀ ਅਤੇ ਐਨ.ਡੀ.ਏ. ਦੀਆਂ ਭਾਈਵਾਲ ਪਾਰਟੀਆਂ ਦਾ ਸਮਰਥਨ ਪੂਰੇ ਦੇਸ਼ ਵਿਚ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਨੂੰ 56 ਇੰਚ ਦਾ ਸੀਨਾ ਦਿਖਾਉਣ ਦੀ ਗੱਲ ਕੀਤੀ ਸੀ ਪਰ ਅਫਸੋਸ ਕਿ ਆਪਣੇ ਹੀ ਦੇਸ਼ ਵਿਚ ਸੱਤਾ ਦੇ ਦਲਾਲਾਂ ਅਤੇ ਬਲੈਕਮੇਲਰਾਂ ਅੱਗੇ ਮੋਦੀ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ ਜਿਸ ਤੋਂ ਬਾਅਦ ਜਨਰਲ ਸਮਾਜ ਦੁਬਾਰਾ ਫੈਸਲਾ ਕਰੇਗਾ ਕਿ ਅਗਲੀਆਂ ਲੋਕਸਭਾ ਚੋਣਾਂ ਵਿਚ ਕਿਸ ਪਾਰਟੀ ਨੂੰ ਸਮਰਥਨ ਦੇਣਾ ਹੈ। ਇਸ ਮੌਕੇ ਤੇਜਸਵੀ ਭਾਰਦਵਾਜ, ਨਰੇਸ਼ ਭਾਰਦਵਾਜ, ਸੁਦੇਸ਼ ਸ਼ਰਮਾ, ਅਸ਼ੋਕ ਡੀਲਕਸ, ਤਿਲਕਰਾਜ ਕਲੂਚਾ, ਸੁਖਬੀਰ ਸਿੰਘ, ਸੰਜੇ ਚੈਲ, ਰਜਿੰਦਰ ਕੁਮਾਰ ਪਾਲਾ, ਹਰਜਿੰਦਰ ਸਿੰਘ ਵਿਰਕ, ਅਵਤਾਰ ਸਿੰਘ ਮੰਡ, ਰਾਮ ਕੁਮਾਰ ਚੱਢਾ, ਸੁਨੀਲ ਚਮ, ਕੁਲਵਿੰਦਰ ਸਿੰਘ ਕਿੰਦਾ, ਸਤਨਾਮ ਸਿੰਘ ਅਰਸ਼ੀ, ਜੋਗਾ ਸਿੰਘ ਜੋਹਲ, ਦਲਜੀਤ ਸਿੰਘ ਚਾਨਾ, ਵਿਮਲ ਵਰਮਾਨੀ, ਮੋਹਨ ਸਿੰਘ ਸਾਂਈ, ਸੁਸ਼ੀਲ ਮੈਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਨਰਲ ਸਮਾਜ ਹਾਜਰ ਸਨ।

Have something to say? Post your comment

More News News

ਸਾਬਕਾ ਪੁਲਿਸ ਮੁੱਖੀ ਸੁਮੇਧ ਸੈਣੀ ਅਤੇ ਆਈ ਜੀਪਰਮਰਾਜ ਉਮਰਾਨੰਗਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬਵਿਖੇ ਟੇਕਿਆ ਮੱਥਾ ਪੰਜਾਬ ਰਾਜ ਖੇਡਾਂ ਔਰਤਾਂ ਅੰਡਰ-25 ਦੇ ਵੇਟ ਲਿਫਟਿੰਗ 34 ਕਿਲੋ ਵਰਗ 'ਚ ਮੁਕਤਸਰ ਦੀ ਧੀ ਨੇ ਮਾਰੀ ਬਾਜ਼ੀ ਅਕਾਲੀ ਦੱਲ ਟਕਸਾਲੀ ਦੇ ਉਮੀਦਵਾਰ ਬੀਰਦਵਿੰਦਰ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਹੋਏ ਨਤਮਸਤਕ। ਐਨ ਆਰ ਆਈ ਦੇ ਬੇਟੇ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ,ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ । ਸਵੇਰੇ ਕਸਰਤ ਕਰਕੇ ਮਨੁੱਖ ਦੀਮਾਗੀ ਟੈਨਸ਼ਨਾ ਤੋ ਰਹਿ ਸਕਦਾ ਦੂਰ :ਡਾ ਵਰੁਣ ਮਿੱਤਲ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਬੁਢਲਾਡਾ ਵਿਖੇ ਛੇ ਸੜਕਾਂ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ : ਡੀਸੀ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ ਤਿੰਨ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਦੀ ਰਿਵਿਊ ਮੀਟਿੰਗ ਦਾ ਚੌਥਾ ਗੇੜ
-
-
-