Article

ਵੇਲੇ ਦੀ ਨਿਮਾਜ਼ ਕੁਵੇਲੇ ਦੀਆਂ ਟੱਕਰਾਂ//ਪ੍ਰਭਜੋਤ ਕੌਰ ਢਿੱਲੋਂ

August 08, 2018 08:54 PM
General

ਵੇਲੇ ਦੀ ਨਿਮਾਜ਼ ਕੁਵੇਲੇ ਦੀਆਂ ਟੱਕਰਾਂ

ਸਿਆਣਿਆਂ ਦੇ ਕਹੇ ਬੋਲ,ਉਨ੍ਹਾਂ ਦੀ ਜ਼ਿੰਦਗੀ ਦੇ ਤੁਜ਼ਰਬੇ ਹਨ।ਇੰਜ ਹੀ ਬਹੁਤ ਵਾਰ ਕਿਹਾ ਜਾਂਦਾ ਹੈ,ਵੇਲੇ ਦੀ ਨਿਮਾਜ਼ ਕੁਵੇਲੇ ਦੀਆਂ ਟੱਕਰਾ,ਮਤਲਬ ਹਰ ਕੰਮ ਨੂੰ ਸਮੇਂ ਸਿਰ ਕਰ ਲਿਆ ਜਾਵੇ ਤਾਂ ਨਤੀਜੇ ਵਧੀਆ ਨਿਕਲਦੇ ਹਨ।ਜਦੋਂ ਦੇਰ ਨਾਲ ਕੀਤਾ ਜਾਵੇ ਤਾਂ ਉਸਦਾ ਫਾਇਦਾ ਕੋਈ ਨਹੀਂ ਹੁੰਦਾ।ਕਈ ਵਾਰ ਅਜਿਹੇ ਨੁਕਸਾਨ ਹੋ ਜਾਂਦੇ ਹਨ ਜਿੰਨਾ ਦੀ ਭਰਪਾਈ ਕਰਨੀ ਮੁਸ਼ਕਿਲ ਹੋ ਜਾਂਦੀ ਹੈ।ਸਮਾਜ ਵਿੱਚ ਬਹੁਤ ਸਾਰੀਆਂ ਸਮਸਿਆਵਾਂ ਨੇ ਇਸ ਤਰ੍ਹਾਂ ਲੋਕਾਂ ਨੂੰ ਜਕੜ ਲਿਆ ਹੈ ਕਿ ਹੁਣ ਇੰਨਾ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ।ਸਮਾਜ ਵਿੱਚ ਹਰ ਸਮਸਿਆ ਕਿਵੇਂ ਅਤੇ ਕਿਉਂ ਫੈਲੀ ਉਸ ਤੇ ਨਜ਼ਰ ਮਾਰਦੇ ਹਾਂ ਅਤੇ ਫੇਰ ਏਹ ਕਿਉਂ ਤੇ ਕਿਵੇਂ ਇਸ ਹੱਦ ਤੱਕ ਵਧੀਆ,ਉਸਦੀ ਵੀ ਗੱਲ ਕਰਾਂਗੇ।ਸੱਭ ਤੋਂ ਪਹਿਲੀ ਹੈ ਕਿਸਾਨਾਂ ਦੀ ਖੁਦਕੁਸ਼ੀ ਅਤੇ ਸਮਾਜ ਵਿੱਚ ਹਰ ਵਰਗ ਅਤੇ ਸ਼੍ਰੇਣੀ ਵਿੱਚ ਵੱਧ ਰਹੀਆਂ ਖੁਦਕੁਸ਼ੀਆਂ।ਨਸ਼ਿਆਂ ਨੇ ਸਮਾਜ ਖੋਖਲਾ ਕਰ ਦਿੱਤਾ ਅਤੇ ਮੌਤਾਂ ਨੇ ਹਰ ਇੱਕ ਨੂੰ ਝੰਜੋੜਕੇ ਰੱਖ ਦਿੱਤਾ। ਉਸਤੋਂ ਬਾਦ ਹੈ ਮਾਪਿਆਂ ਦੀ ਹੋ ਰਹੀ ਦੁਰਦਸ਼ਾ।ਦਹੇਜ ਦੇ ਕਾਨੂੰਨ ਦੀ ਹੋ ਰਹੀ ਦੁਰਵਰਤੋਂ ਅਤੇ ਇਸ ਦਾ ਪੈ ਰਿਹਾ ਸਮਾਜ ਤੇ ਪਰਿਵਾਰਾਂ ਤੇ ਬੁਰਾ ਪ੍ਰਭਾਵ।
ਸੱਭ ਤੋਂ ਪਹਿਲਾਂ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਦੀ ਗੱਲ ਕਰਦੇ ਹਾਂ।ਇਹ ਸਿਲਸਿਲਾ ਜਦੋਂ ਸ਼ੁਰੂ ਹੋਇਆ ਤਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ।ਇਸ ਉਪਰ ਕਦੇ ਕਦਾਈਂ ਕੋਈ ਬੋਲਦਾ,ਵਧੇਰੇ ਕਰਕੇ ਇਹ ਅਖ਼ਬਾਰ ਦੀ ਸੁਰਖੀ ਹੀ ਸੀ।ਇਸ ਦੇ ਨਾਲ ਸਿਲਸਿਲਾ ਸ਼ੁਰੂ ਹੋ ਗਿਆ ਮਜ਼ਦੂਰ ਵਰਗ ਦਾ।ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਹੜੀ ਸਰਕਾਰ ਅਸੀਂ ਚੁਣਕੇ ਭੇਜੀ ਸੀ,ਉਸਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ।ਕਿਸਾਨਾਂ ਨੂੰ ਕੁਦਰਤੀ ਕਰੋਪੀ ਨੇ ਝੰਭਕੇ ਰੱਖ ਦਿੱਤਾ।ਮੁਆਵਜ਼ੇ ਦੇ ਤੌਰ ਤੇ ਲੋਕ ਨੇ ਜੋ ਚੈਕ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਵਿਖਾਏ,ਉਹ ਉਨ੍ਹਾਂ ਨਾਲ ਮਜ਼ਾਕ ਹੀ ਸੀ।ਡੁਪਲੀਕੇਟ ਸਪਰੇ ਨੇ ਫਸਲ ਤਬਾਹ ਕਰ ਦਿੱਤੀ।ਇਹ ਸਿਲਸਿਲਾ ਬੇਤਿਹਾਸ਼ਾ ਵੱਧ ਗਿਆ।ਲੋਕ ਕਰਜ਼ਾਈ ਹੋ ਗਏ।ਇਥੇ ਫਾਲਤੂ ਖਰਚੇ ਦੀ ਗੱਲ ਵੀ ਕਹੀ ਜਾਂਦੀ ਹੈ।ਇਹ ਵੀ ਕਿਧਰੇ ਕਾਰਨ ਹੋ ਸਕਦਾ ਹੈ।ਪਰ ਜਦੋਂ ਲਗਾਤਾਰ ਫਸਲ ਤਬਾਹ ਹੋ ਜਾਏ,ਖਰਚੇ ਵਧ ਜਾਣ ਤਾਂ ਰੋਜ਼ ਦੀ ਜ਼ਿੰਦਗੀ ਚਲਾਉਣ ਵਾਸਤੇ ਪੈਸੇ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ।ਇਸ ਵੱਲ ਸ਼ੁਰੂ ਵਿੱਚ ਹੀ ਸਰਕਾਰਾਂ ਅਤੇ ਵਿਭਾਗ ਧਿਆਨ ਦਿੰਦੇ ਅਤੇ ਇਸ ਦਾ ਕੋਈ ਹਲ ਕੱਢਦੇ ਤਾਂ ਇੰਨੀਆਂ ਜਾਨਾਂ ਨਾ ਜਾਂਦੀਆਂ।ਹੁਣ ਚੁੱਕੇ ਕਦਮ ਕਾਫੀ ਨਹੀਂ ਹਨ।ਸੱਚ ਹੈ ਵੇਲੇ ਦੀ ਨਿਮਾਜ਼,ਕੁਵੇਲੇ ਦੀਆਂ ਟੱਕਰਾਂ।


ਸਮਾਜ ਵਿੱਚ ਖੁਦਕਸ਼ੀਆਂ ਦਾ ਰੁਝਾਨ ਹੀ ਹੋ ਗਿਆ ਹੈ।ਸਕੂਲ ਵਿੱਚ ਬੱਚੇ ਨੂੰ ਝਿੜਕਿਆ,ਮਾਪਿਆਂ ਨੇ ਕਿਸੇ ਗੱਲ ਤੋਂ ਮਾਪਿਆਂ ਨੇ ਮਨ੍ਹਾ ਕੀਤਾ,ਬਸ ਖੁਦਕੁਸ਼ੀ ਕਰ ਲਈ।ਸਮਾਜ ਇੱਕ ਦਬਾਅ ਹੇਠਾਂ ਆ ਚੁੱਕਾ ਹੈ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਰਿਹਾ ਹੈ।ਸਹਿਣਸ਼ੀਲਤਾ ਦੀ ਘਾਟ ਹੋ ਰਹੀ ਹੈ।ਨੌਕਰੀਆਂ ਨਾ ਮਿਲਣ ਜਾਂ ਨੌਕਰੀਆਂ ਦਾ ਦਬਾਅ ਵੀ ਬਹੁਤ ਜ਼ਿਆਦਾ ਹੈ।ਇੱਕ ਹੋੜ ਲੱਗੀ ਹੋਈ ਹੈ ਵਿਖਾਵੇ ਦੀ,ਇੱਕ ਦੂਸਰੇ ਤੋਂ ਅੱਗੇ ਲੰਘਣ ਦੀ।ਇੱਕ ਗਾਣੇ ਦੀ ਲਾਈਨ ਯਾਦ ਆ ਗਈ,"ਇਸ ਸ਼ਹਿਰ ਮੇਂ ਹਰ ਕੋਈ ਪ੍ਰੇਸ਼ਾਨ ਸਾ ਹੈ"।ਇਸ ਬਾਰੇ ਵੀ ਖ਼ਬਰਾਂ ਆਉਂਦੀਆ ਰਹਿੰਦੀਆਂ ਹਨ।ਇਸਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।


ਨਸ਼ਿਆਂ ਬਾਰੇ ਬਹੁਤ ਸਾਰੇ ਸਰਵੇ ਹੋਏ।ਸਰਕਾਰੀ ਤੌਰ ਤੇ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ, ਪਰ ਉਨ੍ਹਾਂ ਉਪਰ ਗੰਭੀਰ ਹੋਏ ਹੀ ਨਹੀਂ।ਕਦੇ ਨਸ਼ਾ ਨਾ ਹੋਣ ਦੀ ਗੱਲ ਕੀਤੀ ਅਤੇ ਕਦੇ ਪੰਜਾਬ ਨੂੰ ਬਦਨਾਮ ਕਰਨ ਦੀ।ਪਾਰਟੀਆਂ ਦੇ ਬੁਲਾਰੇ ਚੈਨਲਾਂ ਤੇ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਵਿੱਚ ਲੱਗੇ ਰਹਿੰਦੇ।ਹੁਣ ਜਦੋਂ ਸੋਸ਼ਲ ਮੀਡੀਏ ਤੇ ਨੌਜਵਾਨਾਂ ਦੀਆਂ ਮੌਤਾਂ ਦੀਆਂ ਵਿਡੀਉ ਵਾਇਰਲ ਹੋਈਆਂ ਅਤੇ ਲੋਕਾਂ ਨੂੰ ਮਾਵਾਂ ਦੇ ਵੈਣਾਂ ਅਤੇ ਚੀਕਾਂ ਨੇ ਝੰਜੋੜਕੇ ਰੱਖ ਦਿੱਤਾ।ਲੋਕਾਂ ਨੇ ਵੀ ਰੋਸ ਵਿਖਾਇਆ।ਹੁਣ ਮਾੜਾ ਮੋਟਾ ਹਿੱਲੇ ਨੇ।ਕੋਈ ਨੇਤਾ ਡੋਪ ਟੈਸਟ ਕਰਾਉਣ ਜਾ ਰਿਹਾ ਹੈ ਅਤੇ ਕਦੇ ਕੋਈ ਵਿਧਾਇਕ।ਲੋਕਾਂ ਨੇ ਤਾਂ ਆਮ ਲੋਕਾਂ ਦੇ ਮਰਨ ਦੀ ਦੁਹਾਈ ਪਾਈ ਹੈ,ਉਸਦਾ ਹਲ ਕਰਨਾ ਵਧੇਰੇ ਜ਼ਰੂਰੀ ਹੈ।ਕਿੰਨੇ ਸਮੇਂ ਤੋਂ ਲੋਕ ਨਸ਼ਿਆਂ ਤੋਂ ਪ੍ਰੇਸ਼ਾਨ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਕਹਿ ਰਹੀਆਂ ਹਨ।ਹੁਣ ਮਾਵਾਂ ਦੇ ਪੁੱਤ ਮਰ ਗਏ, ਘਰਾਂ ਦੇ ਘਰ ਤਬਾਹ ਹੋ ਗਏ, ਨਿੱਕੇ ਨਿੱਕੇ ਬੱਚੇ ਯਤੀਮ ਹੋ ਗਏ, ਧੀਆਂ ਭੈਣਾਂ ਵਿਧਵਾ ਹੋ ਗਈਆਂ ਅਤੇ ਮਾਪਿਆਂ ਦੇ ਕਤਲ ਹੋ ਗਏ ਨਸ਼ੇ ਕਰਕੇ, ਹੁਣ ਜਦੋਂ ਇਸ ਨੇ ਤਬਾਹੀ ਮਚਾ ਦਿੱਤੀ ਅਤੇ ਲੋਕਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਤਾਂ ਕੁਝ ਕਰਨ ਦੀ ਸੋਚ ਰਹੇ ਨੇ।ਜੇਕਰ ਸ਼ੁਰੂ ਵਿੱਚ ਹੀ ਸਰਕਾਰਾਂ ਅਤੇ ਪ੍ਰਸ਼ਾਸਨ ਸੁਣ ਲੈਂਦਾ ਤਾਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੀ ਨਾ।ਨਸ਼ੇ ਤੇ ਠੱਲ ਪਾਉਣੀ ਸੌਖੀ ਹੁੰਦੀ ਅਤੇ ਹੋਰ ਸਮਸਿਆਵਾਂ ਵੀ ਖੜੀਆਂ ਨਾ ਹੁੰਦੀਆਂ।ਸਿਆਣਿਆਂ ਦੀ ਗੱਲ ਕਹੀ ਸੱਚ ਹੈ,ਵੇਲੇ ਦੀ ਨਿਮਾਜ਼-------।
ਇਸ ਵਕਤ ਮਾਪਿਆਂ ਨਾਲ ਹੋ ਰਹੀ ਬਦਸਲੂਕੀ ਅਤੇ ਉਨ੍ਹਾਂ ਨਾਲ ਕੀਤੇ ਜਾ ਰਹੇ ਬੁਰੇ ਵਿਵਹਾਰ ਦੀਆਂ ਖਬਰਾਂ ਅਤੇ ਵਿਡੀਉ ਵੀ ਸੋਸ਼ਲ ਮੀਡੀਏ ਉਪਰ ਵਾਇਰਲ ਹੋ ਰਹੀਆਂ ਹਨ।ਕੱਲ ਹੀ ਇੱਕ ਵਿਡੀਉ ਵੇਖੀ ਜਿਸ ਵਿੱਚ ਸ੍ਰੀ ਹਰਗੋਬਿੰਦ ਪੁਰ ਦੇ ਨੇੜਲੇ ਪਿੰਡ ਵਿੱਚ ਇੱਕ ਪਚਾਸੀ ਸਾਲ ਦੀ ਬਜ਼ੁਰਗ ਮਾਂ ਨੂੰ ਉਸਦਾ ਪੁੱਤ, ਨੂੰਹ ਅਤੇ ਪੋਤਾ,ਤਕਰੀਬਨ ਰੋਜ ਕੁੱਟਦੇ ਸਨ।ਪੰਚਾਇਤ ਨੇ ਪਹਿਲਾਂ ਵੀ ਸ਼ਕਾਇਤ ਕੀਤੀ ਪੁਲਿਸ ਸਟੇਸ਼ਨ ਪਰ ਕੋਈ ਕਾਰਵਾਈ ਨਹੀਂ ਹੋਈ।ਮੀਡੀਆ ਬੁਲਾਇਆ ਪਿੰਡ ਵਾਲਿਆਂ ਨੇ,ਪੰਚਾਇਤ ਨੇ ਪੁਲਿਸ ਨੂੰ ਵੀ ਬੁਲਾਇਆ।ਪੁਲਿਸ ਦੇ ਸਾਹਮਣੇ ਘਰ ਵਾਲਿਆਂ ਨੇ ਮੀਡੀਆ ਵਾਲੇ ਤੇ ਹਮਲਾ ਕੀਤਾ।ਪੁਲਿਸ ਚੁੱਪ ਚਾਪ ਵੇਖਦੀ ਰਹੀ।ਇਥੇ ਪੁਲਿਸ ਕਰਮਚਾਰੀ ਨੇ ਕੁਤਾਹੀ ਕੀਤੀ ਹੈ।ਸੀਨੀਅਰ ਸਿਟੀਜ਼ਨ ਦੇ ਉਪਰ ਕੋਈ ਹੱਥ ਕਿਉਂ ਚੁੱਕੇ?ਇਥੇ ਪ੍ਰਸ਼ਾਸਨ ਅਤੇ ਅਦਾਲਤ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।ਸੋਸ਼ਲ ਮੀਡੀਆ ਤੇ ਰੋਜ਼ ਇਵੇਂ ਦੀਆਂ ਵਿਡੀਉ ਵੇਖਣ ਨੂੰ ਮਿਲ ਰਹੀਆਂ ਹਨ।ਜਦੋਂ ਘਰ ਘਰ ਮਾਪਿਆਂ ਨੂੰ ਕੁੱਟਿਆ ਜਾਣ ਲੱਗਾ ਅਤੇ ਕਤਲ ਹੋਣ ਲੱਗੇ, ਫੇਰ ਕੋਈ ਉੱਠੇਗਾ,ਕੋਈ ਮੁਹਿੰਮ ਸ਼ੁਰੂ ਕਰੇਗਾ ਤਾਂ ਕਾਰਵਾਈ ਕਰਨ ਦਾ ਸੋਚਿਆ ਜਾਵੇਗਾ।ਜਿਸ ਤਰ੍ਹਾਂ ਦਾ ਸਰਵੇ ਪਿਛਲੇ ਦਿਨੀਂ ਸੀਨੀਅਰ ਸਿਟੀਜ਼ਨ ਦਾ ਅਖ਼ਬਾਰਾਂ ਵਿੱਚ ਪੜ੍ਹਿਆ, ਹਾਲਾਤ ਇਸ ਤੋਂ ਬੇਹੱਦ ਮਾੜੇ ਹਨ।ਇਹ ਨਾ ਹੋਏ ਇੱਕ ਹੋਰ ਵਰਗ ਖੁਦਕੁਸ਼ੀਆਂ ਦੇ ਰਾਹ ਤੁਰ ਪਵੇ।ਫੇਰ ਹਾਲਤ ਉਹ ਹੀ ਹੋਏਗੀ, ਵੇਲੇ ਦੀ ਨਿਮਾਜ਼ ਕੁਵੇਲੇ-------।"
ਇੱਕ ਹੋਰ ਮਸਲਾ ਹੈ ਦਹੇਜ ਵਿਰੁਧ ਬਣੇ ਕਾਨੂੰਨ ਦੇ ਦੁਰਉਪਯੋਗ ਦਾ।ਇਸ ਕਾਨੂੰਨ ਦੀ ਦੁਰਵਰਤੋਂ ਧੜੱਲੇ ਨਾਲ ਹੋ ਰਹੀ ਹੈ।ਘਰ ਵਿੱਚ ਕੋਈ ਵੀ ਗੱਲ ਹੋਵੇ,ਦਹੇਜ ਮੰਗਣ ਵਾਲੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਲੜਕੀ ਅਤੇ ਉਸਦੇ ਮਾਪੇ ਦਿੰਦੇ ਹਨ। ਇੱਕ ਵਾਰ ਉਸ ਸਮੇਂ ਲੱਗੀ ਐਸ ਐਸ ਪੀ ਨੇ ਕਿਹਾ ਕਿ ਉਸ ਜਿਲ੍ਹਾ ਵਿੱਚ ਕੁਝ ਲੜਕੀਆਂ ਦੇ ਤਿੰਨ ਤਿੰਨ ਵਿਆਹ ਹੋਏ ਨੇ,ਘੋਖ ਕੀਤੀ ਗਈ ਤਾਂ ਮਾਪੇ ਅਤੇ ਲੜਕੀਆਂ ਨੇ ਹਰ ਵਾਰ ਲੜਕੇ ਵਾਲਿਆਂ ਕੋਲੋਂ ਪੈਸੇ ਲਏ ਹਨ।ਜਿੰਨਾ ਨੇ ਦਹੇਜ ਕੁਝ ਵੀ ਨਹੀਂ ਦਿੱਤਾ ਹੁੰਦਾ ਉਹ ਵੀ ਲੱਖਾਂ ਰੁਪਏ ਮੰਗਦੇ ਹਨ।ਕਾਨੂੰਨ ਇਹ ਸੀ ਕਿ ਦਹੇਜ ਲੈਣ ਵਾਲਾ ਅਤੇ ਦੇਣ ਵਾਲਾ ਦੋਵੇਂ ਗੁਨਾਹਗਾਰ ਹਨ।ਪਰ ਲੜਕੀ ਵਾਲਿਆਂ ਉਪਰ ਕੇਸ ਦਰਜ ਹੁੰਦਾ ਹੀ ਨਹੀਂ।ਲੜਕੇ ਲੜਕੀ ਬਰਾਬਰ ਹਨ ਫਿਰ ਸਭ ਕੁਝ ਬਰਾਬਰ ਰੱਖੋ।ਲੜਕਿਆਂ ਦੀਆਂ ਖ਼ੁਦਕਸ਼ੀਆ ਲੜਕੀਆਂ ਨਾਲੋਂ ਵਧੇਰੇ ਹਨ ਪਰ ਕੋਈ ਕੁਝ ਨਹੀਂ ਸੁਣ ਰਿਹਾ।ਪਿੱਛਲੇ ਦਿਨੀਂ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਤੰਗ ਆਕੇ ਲੜਕਿਆਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ।ਇੱਕ ਜੋੜੇ ਨੇ(ਪਤੀ ਪਤਨੀ)ਨੇ ਰੇਲ ਗੱਡੀ ਹੇਠਾਂ ਆਕੇ ਖੁਦਕੁਸ਼ੀ ਕਰ ਲਈ।ਲੜਕੀ ਵਾਲੇ ਲੜਕੇ ਵਾਲਿਆਂ ਨੂੰ ਜ਼ੁਮੇਵਾਰ ਠਹਿਰਾ ਰਹੇ ਸਨ।ਇਸ ਬਲੈਕ ਮੇਲ ਕਰਕੇ ਲੜਕਾ ਵੀ ਮਾਪਿਆਂ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੰਦਾ ਹੈ।ਜੇਕਰ ਮਾਪਿਆਂ ਵੱਲ ਦੀ ਗੱਲ ਕਰਦਾ ਹੈ ਤਾਂ ਪਤਨੀ ਕੇਸਾਂ ਵਿੱਚ ਉਲਝਾ ਦਿੰਦੀ ਹੈ।ਇੱਕ ਤਰਫ਼ਾ ਕਾਨੂੰਨ ਵਰਤ ਕੇ ਸਮਾਜ ਅਤੇ ਪਰਿਵਾਰਾਂ ਨੂੰ ਤੋੜਿਆ ਜਾ ਰਿਹਾ ਹੈ।ਲੜਕੀ ਮਾਪਿਆਂ ਦੀ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰ ਹੈ।ਲੜਕੀ ਦੇ ਮਾਪੇ ਉਸਦਾ ਹਿੱਸਾ ਦੇਣ।ਲੜਕੀਆਂ ਪੜ੍ਹੀਆਂ ਲਿਖੀਆਂ ਹਨ।ਜਿਵੇਂ ਲੜਕਾ ਕਮਾ ਰਿਹਾ ਉਵੇਂ ਹੀ ਕਮਾ ਰਹੀਆਂ ਹਨ ਫਿਰ ਲੜਕੇ ਵਾਲੇ ਪੈਸੇ ਕਿਉਂ ਦੇਣ।ਵਿਆਹ ਦੇ ਖਰਚੇ ਲੜਕੇ ਉਪਰ ਪਾਏ ਜਾਂਦੇ ਹਨ।ਕਿਉਂ ਲੜਕੀ ਵਾਲਿਆਂ ਦੇ ਮਹਿਮਾਨ ਘਰਾਂ ਤੋਂ ਖਾਕੇ ਆਏ ਸੀ ਜਾਂ ਟਿਫ਼ਨ ਲੈਕੇ ਆਏ ਸੀ।ਜੇ ਲੜਕੀ ਸ਼ਕਾਇਤ ਕਰਦੀ ਹੈ ਤਾਂ ਲੜਕੇ ਦਾ ਸਾਰਾ ਪਰਿਵਾਰ ਖੱਜਲ ਕਰ ਦਿੱਤਾ ਜਾਂਦਾ ਹੈ।ਜੋ ਹਾਲਾਤ ਇਸ ਵਕਤ ਬਣੇ ਹੋਏ ਹਨ ਲੜਕੀਆਂ ਇਸ ਕਾਨੂੰਨ ਦੀ ਬੇਤਿਹਾਸ਼ਾ ਦੁਰਵਰਤੋਂ ਕਰ ਰਹੀਆਂ ਹਨ।ਇਸ ਵੱਲ ਵੀ ਹੁਣ ਤੋਂ ਹੀ ਕਾਨੂੰਨ ਬਣਾਉਣ ਵਾਲਿਆਂ ਅਤੇ ਅਦਾਲਤਾਂ ਨੂੰ ਸੋਚਣਾ ਚਾਹੀਦਾ ਹੈ।ਮਾਣਯੋਗ ਸਰਵ ਉੱਚ ਅਦਾਲਤ ਨੇ ਬਹੁਤ ਸਾਰੇ ਫ਼ੈਸਲੇ ਵੀ ਦਿੱਤੇ ਹਨ।ਲੜਕੇ ਅਤੇ ਉਨ੍ਹਾਂ ਦੇ ਮਾਪਿਆਂ ਦਾ ਜਿਉਣਾ ਬੇਹੱਦ ਔਖਾ ਹੋ ਗਿਆ ਹੈ।ਲੜਕੀਆਂ ਨੂੰ ਦਿੱਤੇ ਵਧੇਰੇ ਹੱਕ,ਕਿਧਰੇ ਮਾਪਿਆਂ ਨੂੰ ਘਰੋਂ ਬਾਹਰ ਕੱਢਣਾ,ਉਨ੍ਹਾਂ ਨੂੰ ਕੁੱਟਣ ਦਾ ਜੋ ਸਿਲਸਿਲਾ ਵੱਧ ਰਿਹਾ ਹੈ,ਵੀ ਕਾਰਨ ਹੋ ਸਕਦਾ ਹੈ।ਇਹ ਵੀ ਇੱਕ ਸਮਸਿਆ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ,ਇਸਨੂੰ ਸਮਾਂ ਰਹਿੰਦੇ ਕੰਟਰੋਲ ਕਰਨਾ ਹੀ ਬਿਹਤਰ ਹੈ।ਜਦੋਂ ਤਲਾਕ ਅਤੇ ਖ਼ੁਦਕਸ਼ੀਆਂ ਦੀ ਗਿਣਤੀ ਨਸ਼ੇ ਵਾਂਗ ਵੱਧ ਗਈ ਤਾਂ ਫੇਰ ਇਸਨੂੰ ਵੀ ਸੁਧਾਰਨਾ ਬਹੁਤ ਔਖਾ ਹੋ ਜਾਏਗਾ।ਸੱਚ ਹੈ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਵੇਲੇ ਦੀ ਨਿਮਾਜ਼ ਕੁਵੇਲੇ ਦੀਆਂ ਟੱਕਰਾਂ।

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment

More Article News

ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ ਪੰਜਾਬੀ ਨਾਵਲ ਦੇ ਪਿਤਾਮਾ: ਨਾਨਕ ਸਿੰਘ ~ ਪ੍ਰੋ. ਨਵ ਸੰਗੀਤ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ/ਅਰਵਿੰਦਰ ਸੰਧੂ ਫ਼ਿਲਮ 'ਮਿੰਦੋ ਤਸੀਲਦਾਰਨੀ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਬਣਿਆ ਦਰਸ਼ਕਾਂ ਦੀ ਪਸੰਦ/ਹਰਜਿੰਦਰ ਸਿੰਘ ਜਵੰਦਾ ਪੰਜਾਬੀ ਸਿਨੇਮਾ ਦੀ ਜਿੰਦ ਜਾਨ ਵਰਿੰਦਰ ਨੂੰ ਯਾਦ ਕਰਦਿਆਂ- ਮੰਗਤ ਗਰਗ ਸਿੱਖੀ ਨਹੀਂ ਸੂਰਮੇ ਹਾਰੀ... ~ ਪ੍ਰੋ. ਨਵ ਸੰਗੀਤ ਸਿੰਘ ਜ਼ਿੰਦਗੀਆਂ ਹੋਈਆਂ ਸਸਤੀਆਂ/ਪ੍ਰਭਜੋਤ ਕੌਰ ਢਿੱਲੋਂ
-
-
-