Article

'ਦਰ ਤੇਰੇ ਤੇ ਨੱਚਦਾ ਆਵਾਂ' ਲੈ ਕੇ ਹਾਜ਼ਰ ਐ ਬੂਟਾ ਅਰਮਾਨ //ਜਸਕਰਨ ਲੰਡੇ

August 08, 2018 09:02 PM
General

'ਦਰ ਤੇਰੇ ਤੇ ਨੱਚਦਾ ਆਵਾਂ' ਲੈ ਕੇ ਹਾਜ਼ਰ ਐ ਬੂਟਾ ਅਰਮਾਨ

ਬੂਟਾ ਅਰਮਾਨ ਤੀਹ ਸਾਲ ਪਹਿਲਾਂ ਮਾਤਾ ਸਵ ਵਿਦਿਆ ਰਾਣੀ ਤੇ ਪਿਤਾ ਸਵ ਰਾਮ ਗੋਪਾਲ ਸ਼ਰਮਾਂ ਦੇ ਘਰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਕਲ੍ਹਾਂ ਚ ਪੈਦਾ ਹੋਇਆ। ਬੂਟਾ ਅਰਮਾਨ ਉਸ ਸਖ਼ਸ਼ ਦਾ ਨਾਂਅ ਹੈ ਜਿਸ ਦੇ ਅਰਮਾਨਾ ਤੇ ਪਾਣੀ ਅੱਠਵੀ ਕਲਾਸ ਵਿੱਚ ਪੜ੍ਹਦੇ ਹੀ ਮਾਂ ਦੇ ਵਿਛੋੜੇ ਨੇ ਫੇਰ ਦਿੱਤਾ। ਇਸ ਸੱਟ ਨੇ ਬੂਟੇ ਨੂੰ ਝੰਜੋੜ ਕੇ ਰੱਖ ਦਿੱਤਾ। ਹੁਣ ਬੂਟਾ ਕਿਤਾਬਾਂ 'ਚ ਮਾਂ ਦੀ ਮੰਮਤਾ ਲੱਭਦਾ ਲੱਭਦਾ ਕਦੋਂ ਸਾਹਿਤ ਨਾਲ ਜੁੜ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਾ। ਕਿਤਾਬਾਂ ਪੜ੍ਹਦਾ ਪੜ੍ਹਦਾ ਬੂਟਾ ਕਹਾਣੀਆ ਲਿਖਣ ਲੱਗ ਗਿਆ। ਇਸ ਦੀ ਪਹਿਲੀ ਕਹਾਣੀ(ਪਾਪ) ਉਸ ਸਮੇਂ ਦੇ ਮਸ਼ਹੂਰ ਸਾਹਿਤਕ ਅਖ਼ਬਾਰ ਸਮਰਾਟ ਵਿੱਚ ਉਸ ਸਮੇਂ ਆਈ ਜਦੋਂ ਬੂਟਾ ਦਸਵੀਂ ਜਮਾਤ ਵਿੱਚ ਦਾਖਲ ਹੋਇਆ ਹੀ ਸੀ। ਉਸ ਕਹਾਣੀ ਨੇ ਬੂਟੇ ਨੂੰ ਐਨਾਂ ਸਕੂਨ ਦਿੱਤਾ ਕਿ ਉਹ ਪੱਕਾ ਹੀ ਸਹਿਤ ਨਾਲ ਜੁੜ ਗਿਆ। ਇਹ ਕਹਾਣੀ ਪੜ੍ਹ ਕੇ ਪਿੰਡ ਦੇ ਲੇਖਕਾਂ ਬੂਟਾ ਪੈਰਿਸ ਤੇ ਮਿੰਟਾ ਪੰਜਗਰਾਈ,ਨੇ ਇਹਦੇ ਨਾਲ ਮੇਲ ਕੀਤਾ ਤੇ ਇਹਦਾ ਹੌਸਲਾ ਵਧਾਇਆ ਤੇ ਲੇਖਣ ਦੀ ਕਲਾ ਨੂੰ ਨਿਖਾਰਨ ਵਿੱਚ ਬੂਟੇ ਦੀ ਮੱਦਦ ਕੀਤੀ।
ਦੂਜੀ ਵੱਡੀ ਸੱਟ ਬੂਟੇ ਪਿਤਾ ਸ਼੍ਰੀ ਰਾਮ ਗੋਪਾਲ ਸ਼ਰਮਾਂ ਦੀ ਅਚਾਨਕ ਆਈ ਮੌਤ ਨੇ ਮਾਰੀ।ਹੁਣ ਬੂਟੇ ਤੇ ਘਰ ਦੀ ਸਾਰੀ ਜੁੰਮੇਵਾਰੀ ਆਣ ਪਈ। ਬੂਟੇ ਨੇ ਨੋਕਰੀ ਦੀ ਭਾਲ ਵਿਚ ਦਰ ਦਰ ਧੱਕੇ ਖਾ ਜਦੋਂ ਸ਼ਾਮੀ ਘਰ ਬੈਠਣਾ ਤਾਂ ਕਲਮ ਦਾ ਸਹਾਰਾ ਲੈਣਾ ਤੇ ਆਪਣੇ ਦੁੱਖਾ ਨੂੰ ਕਹਾਣੀ ਵਿੱਚ ਬਿਆਨ ਕਰਦੇ ਰਹਿਣਾ। ਇਸ ਦੀਆਂ ਕਹਾਣੀਆਂ ਬਾਲ ਗੀਤ ,ਕਵਿਤਾਂ, ਪੰਜਾਬ ਦੇ ਅਖ਼ਬਾਰ ਪੰਜਾਬੀ ਟ੍ਰਿਬਿਊਨ, ਅਜੀਤ, ਦੇਸ਼ ਸੇਵਕ, ਸਪੋਕਸਮੈਨ,ਪੰਜਾਬੀ ਜਾਗਰਣ, ਨਵਾ ਜੁਮਾਨਾ ਆਦਿ ਵਿੱਚ ਛਪਣ ਲੱਗੇ। ਬੂਟੇ ਨੇ ਸਿਰਨਾਵਿਆਂ ਦੀ ਤਲਾਸ਼,ਤੇ ਕਲਮਾਂ ਦੇ ਸਿਰਨਾਵੇ ਸ਼੍ਰੋਮਣੀ ਲਿਖਾਰੀ ਸਭਾ ਮੋਹਾਲੀ ਦੇ ਸਾਹਿਯੋਗ ਨਾਲ ਦੋ ਕਿਤਾਬਾ ਸਾਹਿਤ ਦੀ ਝੋਲੀ ਪਾਈਆ। ਬੂਟੇ ਨੂੰ ਵੱਖ ਵੱਖ ਥਾਵਾਂ ਤੋਂ ਬੇਸ਼ੱਕ ਇਨਾਮ ਮਿਲੇ ਪਰ ਬੂਟੇ ਲਈ ਸਭ ਤੋਂ ਖੁਸ਼ੀ ਦੇ ਪਲ ਉਹ ਸਨ ਜਦੋਂ ਬੂਟੇ ਦੀ ਬਾਲ ਕਵਿਤਾ ਨੂੰ ਸੀ.ਬੀ.ਐਸ.ਸੀ.ਬੋਰੜ ਨੇ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਸ਼ਾਮਲ ਕਰ ਲਿਆ ਸੀ। ਸਾਹਿਤ ਦਾ ਸ਼ੌਕ ਹੀ ਉਸ ਨੂੰ ਗੀਤਕਾਰੀ ਤੇ ਗਇਕੀ ਵੱਲ ਲੈ ਗਿਆ। ਬੂਟਾ ਗੀਤਕਾਰਾਂ ਦੀ ਕਤਾਰ ਵਿੱਚ ਉਸ ਸਮੇਂ ਮਸ਼ਹੂਰ ਹੋਇਆ। ਜਦੋਂ ਉਹਦਾ ਗੀਤ ਮਸ਼ਹੂਰ ਗਾਇਕ ਹਰਿੰਦਰ ਸੰਧੂ ਤੇ ਸੁਦੇਸ਼ ਕੁਮਾਰੀ ਦੀ ਅਵਾਜ਼ ਵਿੱਚ(ਲਾਡਲਾ ਦਿਉਰ)ਘਰ ਘਰ ਵੱਜਣ ਲੱਗਾ। ਇਸ ਗੀਤ ਤੋਂ ਮਿਲੇ ਭਰਭੂਰ ਹੁੰਗਾਰੇ ਸਦਕੇ ਬੂਟਾ ਗੀਤਕਾਰ ਤੋਂ ਗਾਇਕੀ ਵੱਲ ਹੋ ਗਿਆ। ਹੁਣ  ਬੂਟਾ (ਵਾਇਸ ਆਫ ਪੰਜਾਬ)ਦਰਸ਼ਨਜੀਤ ਕੋਲੋ ਗਾਇਕੀ, ਹਰਮੋਨੀਅਮ, ਤੇ ਸਟੇਜ ਦੇ ਗੁਰ ਸਿੱਖਣ ਲੱਗਾ। ਇਸ ਦਾ ਪਹਿਲਾਂ ਗੀਤ ਮਣਕੂ ਇੰਟਰਟੇਨਮੈਂਟ ਕੰਪਨੀ ਰਾਹੀ "ਗੀਤ ਵਰਸਿਜ ਸਰਕਾਰ"ਮਾਰਕੀਟ ਵਿੱਚ ਆਇਆ। ਜਿਸ ਨੂੰ ਦਰਸ਼ਕਾਂ ਨੇ ਚੰਗਾ ਹੁੰਗਾਰਾ ਦਿੱਤਾ। ਹੁਣ ਬੂਟੇ ਦੀ ਅਵਾਜ਼ ਵਿੱਚ ਇੱਕ ਵਾਰ ਫਿਰ ਮਣਕੂ ਇੰਟਰਟੇਨਮੈਂਟ ਕੰਪਨੀ ਰਾਹੀ ਮਾਤਾ ਦੀ ਭੇਂਟ(ਦਰ ਤੇਰੇ ਤੇ ਨਚਦਾ ਆਵਾਂ)ਲੈ ਕੇ ਸਰੋਤਿਆ ਦੀ ਕਚਿਹਰੀ ਵਿੱਚ ਹਾਜ਼ਰ ਹੈ। ਜਿਸ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅੱਜ ਕੱਲ ਬੂਟਾ ਅਰਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ, ਬੇਟੇ ਅੰਦਾਜ਼ ਅਰਮਾਨ,ਤੇ ਬੇਟੀ ਵੈਸ਼ਨਵੀ ਨਾਲ ਆਪਣੇ ਪਿੰਡ ਪੰਜਗਰਾਈ ਕਲਾ ਵਿੱਚ ਜਿੰਦਗੀ ਦੇ ਭਰਭੂਰ ਰੰਗ ਮਾਣ ਰਿਹਾ ਹੈ। ਸ਼ਾਲਾ ਇਹ ਹੋਰ ਤਰੱਕੀਆ ਮਾਣੇ।

  ਪਤਾ ਜਸਕਰਨ ਲੰਡੇ

Have something to say? Post your comment