Friday, April 26, 2019
FOLLOW US ON

News

ਭਾਰਤ ਦੇ ਅਖੌਤੀ ਅਜਾਦੀ ਦੇ ਦਿਹਾੜੇ ਨਬਰਬਾਦੀ ਦਿਵਸ ਵਜੋਂ ਮਨਾਇਆ ਜਾਵੇ-ਯੂਨਾਈਟਿਡ ਖਾਲਸਾ ਦਲ ਯੂ,ਕੇ

August 09, 2018 10:09 PM
General

ਭਾਰਤ ਦੇ ਅਖੌਤੀ ਅਜਾਦੀ ਦੇ ਦਿਹਾੜੇ ਨਬਰਬਾਦੀ ਦਿਵਸ ਵਜੋਂ ਮਨਾਇਆ ਜਾਵੇ-ਯੂਨਾਈਟਿਡ ਖਾਲਸਾ ਦਲ ਯੂ,ਕੇ


" ਕੌਮੀ ਅਜਾਦੀ ਦੇ ਹੱਕ ਵਿੱਚ ਅਵਾਜ ਬੁਲੰਦ ਕਰਦਿਆਂ ਦੁਨੀਆਂ ਭਾਰਤੀ ਸ਼ਰਾਫਤਖਾਨਿਆਂ ਮੂਹਰੇ ਕਰਨ ਦਾ ਸੱਦਾ"


ਲੰਡਨ- ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ,ਭਾਂਈ ਅਮਰੀਕ ਸਿੰਘ ਅਜਨਾਲਾ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ ਬਰਗਾੜੀ ਵਿੱਚ ਅਰੰਭ ਕੀਤਾ ਗਿਆ ਅਤੇ ਨਿਰੰਤਰ ਜਾਰੀ ਇਨਸਾਫ ਮੋਰਚੇ ਵਿੱਚ ਸ਼ਮੂਲੀਅਤ ਕਰਨ ਦਾ ਹਰ ਸਿੱਖ ਦਾ ਫਰਜ਼ ਹੈ । ਭਾਰਤ ਵਿੱਚ ਸਿੱਖਾਂ ਨਾਲ  ਵਿਤਕਰਾ ਲਗਾਤਾਰ ਜਾਰੀ ਹੈ ਅਤੇ  ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਰੁਕ ਨਹੀਂ ਰਹੀ । ਬੇਅਦਬੀ ਦੇ ਦੋਸ਼ੀਆਂ ਨੂੰ ਪੁਲਿਸ ਹਵਾਲੇ ਕਰਨ ਦੀ ਦੀ ਬਜਾਏ ਸਿੱਖਾਂ ਦੀਆਂ ਨੱਬੇ ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਅਜ਼ਾਦ ਹੋਏ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਧੱਕਾ ਅਤੇ ਵਿਤਕਰਾ ਲਗਾਤਾਰ ਜਾਰੀ ਹੈ। ਭਾਰਤੀ  ਫੌਜ ਵਲੋਂ  ਜੂਨ 1984 ਦਾ ਖੂਨੀ ਘੱਲੂਘਾਰਾ ,ਨਵੰਬਰ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਸਿੱਖ ਨੌਜਵਾਨਾਂ ਦੀਆਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਅਣਗਿਣਤ ਸ਼ਹਾਦਤਾਂ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ  ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਕਿ ਅੱਜ 15 ਅਗਸਤ ਬੁੱਧਵਾਰ ਨੂੰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨਰ ( ਭਾਰਤੀ ਅੰਬੈਸੀ ) ਦੇ ਮੂਹਰੇ  ਕੌਂਸਲ ਆਫ ਖਾਲਿਸਤਾਨ ਸਮੇਤ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਬਰਤਾਨਵੀ ਸਿੱਖ ਜਥੇਬੰਦੀਆਂ  ਵਲੋਂ ਹਰ ਸਾਲ ਦੀ ਤਰਾਂ  ਰੋਸ ਮੁਜਾਹਰਾ ਕੀਤਾ ਜਾਵੇਗਾ ।  ਮੁਜਾਹਰੇ ਦੌਰਾਨ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਅਵਾਜ਼ ਬੁਲੰਦ ਕੀਤੀ ਜਾਵੇਗੀ । ਨਿਆਂਇਕ ਹਿਰਾਸਤ ਦੌਰਾਨ  ਕੌਮੀ ਯੋਧੇ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਸਾਸ਼ਿ ਅਧੀਨ ਸ਼ਹੀਦ ਕਰਨ ਤੋਂ ਬਾਅਦ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਹਿਫਾਜਤ ਲਈ ਪੂਰੀ ਸਿੱਖ ਕੌਮ ਚਿੰਤਤ ਹੈ ।  ਜਾਣਬੁੱਝ ਕੇ ਉਹਨਾਂ ਦੇ ਢੁੱਕਵੇਂ ਇਲਾਜ ਨਹੀ ਕਰਵਾਏ ਜਾ ਰਹੇ । ਜਦਕਿ  ਪ੍ਰਗਿੱਆ ਠਗਕੁਰ ਵਰਗੀ ਭਗਵੇਂ ਅੱਤਵਾਦੀ ਦਾ ਜੇਹਲ ਵਿੱਚ ਢਿੱਡ ਦੁਖੇ ਜਾਂ ਉਹ ਛਿੱਕਾਂ ਮਾਰੇ ਤਾਂ ਹਿੰਦੂਤਵੀ ਮੀਡੀਆ ਬਰੇਕਿੰਗ ਨਿਊਜ਼ਾਂ ਬਣਾ ਪੇਸ਼ ਕਰਦਾ ਹੈ ਅਤੇ ਸਾਰਾ ਪ੍ਰਸਾਸ਼ਨ ਇਲਾਜ ਲਈ ਪੱਬਾਂ ਭਾਰ ਹੋ ਜਾਂਦਾ ਹੈ । ਮੁਜਾਹਰੇ ਦੌਰਾਨ ਕਸ਼ਮੀਰ ਵਿੱਚ ਭਾਰਤੀ ਫੌਜ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਅਤੇ ਪੰਜਾਬ ਪੁਲਿਸ ਵਲੋਂ ਨਿਰਦੋਸ਼ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਖਿਲਾਫ ਅਵਾਜ਼ ਉਠਾਈ ਜਾਵੇਗੀ ।ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ   ਸਿੱਖ ਕੌਮ ਨੂੰ ਸੱਦਾ  ਗਿਆ ਹੈ ਕਿ ਆਪਣੀ ਜ਼ਮੀਰ ਦੀ ਅਵਾਜ਼ ਸੁਣਦੇ ਹੋਏ ਭਾਰਤ ਦੇ ਅਖੌਤੀ ਅਜ਼ਾਦੀ ਦਿਨ ਦਾ ਮੁਕੰਮਲ ਬਾਈਕਾਟ ਕਰਦਿਆਂ ਇਸ ਦਿਨ ਦੁਨੀਆਂ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣ ।ਇਸ ਦਿਨ ਹਰ ਸਿੱਖ ਨੂੰ ਇਹ ਮਹਿਸੂਸ ਕਰਨ ਦੀ ਜਰੂਰਤ ਹੈ ਕਿ ਅਸੀਂ ਭਾਰਤ ਵਿੱਚ ਗੁਲਾਮ ਹਾਂ ਅਤੇ ਇਸ ਗੁਲਾਮੀਂ ਨੂੰ ਗਲੋਂ ਲਾਹੁਣਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ,ਸ੍ਰੀ ਦਰਬਾਰ ਸਾਹਿਬ ,ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਰੱਖਣ ਵਾਲੇ ਅਤੇ ਡੇਢ ਲੱਖ ਦੇ ਕਰੀਬ ਸ਼ਹੀਦ ਹੋਏ ਸਿੱਖਾਂ ਦਾ ਦਰਦ ਮਹਿਸੂਸ ਕਰਨ ਵਾਲੇ ਸਿੱਖਾਂ ਨੂੰ ਅਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਲ ਹੋ ਕੇ ਕੌਮੀ ਸ਼ਹੀਦਾਂ ਨਾਲ ਧ੍ਰੋਹ ਕਮਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।  ਭਾਰਤੀ ਅਜ਼ਾਦੀ ਦਾ ਦਿਨ ਸਿੱਖਾਂ ਵਾਸਤੇ ਬਰਬਾਦੀ ਦਾ ਦਿਨ ਹੈ। ਪਿਛਲੇ 71 ਸਾਲਾਂ ਵਿੱਚ ਜਿੰਨੇ ਜ਼ੁਲਮ ਸਿੱਖਾਂ ਤੇ ਤੇ ਇਸ ਅਖੌਤੀ ਅਜਾਦ ਦੇਸ਼ ਵਿੱਚ ਸਿੱਖਾਂ ਤੇ ਹੋਏ ਹਨ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਸਿੱਖ ਇਸ ਨੂੰ ਆਪਣਾ ਦੇਸ਼ ਨਾ ਸਮਝਣ ਲਈ ਮਜਬੂਰ ਹਨ । ਭਾਰਤ ਵਿੱਚ ਸਿੱਖਾਂ ਦੇ 70 ਸਾਲਾਂ ਦੌਰਾਨ ਹੋਏ ਸਰਕਾਰੀ ਜ਼ੁਲਮਾਂ ਦੇ ਮੁਕਾਬਲੇ ਅਬਦਾਲੀ,ਮੀਰ ਮੰਨੂ,ਜ਼ਕਰੀਏ ,ਹਿਟਲਰ ਵਰਗਿਆਂ ਦੇ ਜ਼ੁਲਮ ਵੀ ਬੌਣੇ ਨਜ਼ਰ ਆ ਰਹੇ ਹਨ ।ਇਸ ਦਿਨ ਨੂੰ ਕਾਲੇ ਦਿਨ ਵਜੋ ਮਨਾਉਂਦਿਆਂਸਿੱਖ ਜਥੇਬੰਦੀਆਂ ਵਲੋਂ ਲੰਡਨ ਸਥਿਤ ਹਿੰਦੋਤਸਾਨੀ ਐਬੰਸੀ ਦੇ ਮੂਹਰੇ ਇੱਕ ਵਜੇ ਤੋਂ ਤਿੰਨ ਵਜੇ ਤੱਕ ਰੋਸ ਮੁਜਾਹਰਾ ਕੀਤਾ ਜਾਵੇਗਾ । ਇੰਗਲੈਂਡ ਵਿੱਚ ਵਸਦੇ ਸਿੱਖਾਂ ਨੂੰ ਵਧ ਚੜ ਕੇ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ  ਹੈ । ਖਾਲਿਸਤਾਨ ਦੀ ਜੰਗੇ ਅਜਾਦੀ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜੇਹਲਾਂ ਵਿੱਚ ਬੰਦ ਸਿੰਘਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰੀਏ । ਇਹਨਾਂ 70  ਸਾਲਾਂ ਦੌਰਾਨ ਸਿੱਖਾਂ ਤੇ ਜਿੱਥੇ ਸਰੀਰਕ ਤੌਰ ਜੁਲਮਾਂ ਦਾ ਕਹਿਰ ਹੋਇਆ ਹੋਇਆ ਹੈ ਉੱਥੇ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਤਰਾਂ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਹਨ । ਸਿੱਖੀ ਦੇ ਸੁਨਿਹਰੀ ਸਿਧਾਂਤਾਂ ਤੇ ਬ੍ਰਾਹਮਣਵਾਦੀ ਅਤੇ ਨਾਸਤਕਪੁਣੇ ਦਾ ਰੰਗ ਚਾੜਨ ਲਈ ਸਿੱਖ ਵਿਰੋਧੀ ਲਾਬੀ ਪੂਰੀ ਤਰਾਂ ਨਾਲ ਸਰਗਰਮ ਹੈ । ਇਸ ਹਿੰਦੂਤਵੀ ਲਾਬੀ ਵਲੋਂ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀਆਂ ਕੋਸ਼ਿਸਾਂ ਅੰਗਰੇਜਾਂ ਵਲੋਂ ਇਹਨਾਂ ਤੇ ਵਰਤੀ ਗਈ " ਪਾੜੋ ਅਤੇ ਰਾਜ ਕਰੋ" ਦੀ ਨੀਤੀ ਦਾ ਹਿੱਸਾ ਹੈ ।ਅੱਜ ਕੌਮੀ ਅਜ਼ਾਦੀ ਲਈ ਸੰਘਰਸ਼ ਕਰਨਾ  ਹਰ ਸਿੱਖ ਲਈ ਬਹੁਤ ਜਰੂਰੀ ਹੈ । ਕਿਉਂ ਕਿ  ਸਮੁੱਚੀਆਂ ਮੁਸ਼ਕਲਾਂ ,ਸਮੂਹ ਸਮੱਸਿਆਵਾਂ ਦਾ ਇੱਕੋ ਇੱਕ ਸਥਾਈ ਹੱਲ  ਖਾਲਿਸਤਾਨ ਹੀ ਹੈ । ਖਾਲਿਸਤਾਨ ਸਿੱਖਾਂ ਦਾ  ਕੌਮੀ ਨਿਸ਼ਾਨਾ ਹੈ ,ਇਸ ਕਰਕੇ ਇਸ ਦੀ ਪੂਰਤੀ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਯਤਨ ਕਰਨ ਦੀ ਬੇਹੱਦ ਜਰੂਰਤ ਹੈ।

Have something to say? Post your comment

More News News

ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਬਾਜਵਾ ਅਤੇ ਢਿੱਲੋਂ ਦਾ ਕੀਤਾ ਵਿਸ਼ੇਸ਼ ਸਨਮਾਨ । ਬੇਮੌਸਮੀ ਬਰਸਾਂਤ ਤੋਂ ਫਸਲਾਂ ਨੂੰ ਢੱਕਣ ਲਈ ਆੜਤੀਆਂ ਯੋਗ ਪ੍ਰਬੰਧ ਨਹੀ -ਅਕਲੀਆ ਘੁੰਮਣ ਨਹਿਰੀ ਬੰਦੀ ਅਤੇ ਬਿਜਲੀ ਦੇ ਕੱਟਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ ਲਾਇਨਜ ਕਲੱਬ ਮੁਕਤਸਰ ਅਨਮੋਲ ਵਲੋ ਬੇਟੀ ਰਮਨੀਤ ਬਰਾੜ ਨੂੰ ਕੀਤਾ ਸਨਮਾਨਿਤ ਜ਼ੀ ਖ਼ਾਨ ਤੇ ਅਫ਼ਸਾਨਾ ਖ਼ਾਨ ਦਾ ਨਵੇਂ ਗੀਤ " ਚੰਡੀਗੵੜ ਸ਼ਹਿਰ " ਰਿਲੀਜ਼ ,ਗੀਤ ਦੀਆਂ ਧੁੰਮਾ ਚਾਰੇ ਪਾਸੇ ਮਨਿੰਦਰ ਬੁੱਟਰ ਦੇ ਗੀਤ " ਯਮਲਾ" ਨੂੰ ਦਰਸ਼ਕਾ ਦਾ ਮਿਲ ਰਿਹਾ ਭਰਪੂਰ ਹੁੰਗਾਰਾ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਗਈ ਹੈ -- ਰੰਗਾ ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ ਚਾਈਲਡ ਹੈਲਪ ਲਾਈਨ ਵੱਲੋਂ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਬੀਬਾ ਹਰਸਿਮਰਤ ਕੌਰ ਮੈੰਬਰ ਪਾਰਲੀਮੈਂਟ ਬਾਦਲ ਨੂੰ ਬਠਿੰਡਾ ਸੀਟ ਤੋ ਉਮੀਦਵਾਰ ਐਲਾਣਨ ਤੋ ਬਆਦ ਪਾਰਟੀ ਦੇ ਵਰਕਰਾ ਚ੍ ਖੁਸੀ ਦੀ ਲਹਿਰ ਦੇਖਣ ਨੂੰ ਮਿਲੀ
-
-
-