17

August 2018
Poem

ਮਾਂ ਰੱਬ ਦਾ ਰੂਪ ਹੁੰਦੀ ਹੈ//ਪਰਮਜੀਤ ਕੌਰ ਸੋਢੀ

August 09, 2018 10:15 PM

ਮਾਂ ਰੱਬ ਦਾ ਰੂਪ ਹੁੰਦੀ ਹੈ

੧.ਮਾ ਬੱਚੇ ਲਈ ਰੱਬ ਦਾ ਰੂਪ ਹੁੰਦੀ ਹੀ।
ਮਾਂ ਬੱਚੇ ਲਈ ਸਭ ਸਵਰੂਪ ਹੁੰਦੀ ਹੈ।
ਮਾਂ ਬੱਚਿਆ ਲਈ ਜੋ ਜੋ ਕਰਦੀ ਹੈ ਸਦਭਵਨੂਪ ਹੁੰਦੀ ਹੈ।
ਇਸ ਲਈ ਤੇ ਮਾਂ ਬੱਚਿਆ ਲਈ ਰੱਬ.

੨.ਮਾਂ ਬੱਚੇ ਨੂੰ ਜਨਮ ਦੇਣ ਤੋ ਪਹਿਲਾ ਹੀ ਪਿਆਰ ਨਾਲ ਭਰਪੂਰ ਹੁੰਦੀ ਹੈ।
ਮਾਂ ਬੱਚੇ ਦੇ ਜਨਮ ਨਾਲ ਸਤਿਕਾਰਯੋਗ ਹੁੰਦੀ ਹੈ।
ਮਾਂ ਦਿੰਦੀ ਹੈ ਬੱਚੇ ਨੂੰ ਅੰਮ੍ਰਤਿਮਈ ਦੁੱਧ ਇਹੀ ਖੁਰਾਕ ਬੱਚੇ ਲਈ ਗੁਣਾ ਨਾਲ ਭਰਪੂਰ ਹੁੰਦੀ ਹੈ।
ਇਸ ਲਈ ਤਾਂ ਮਾਂ ਬੱਚਿਆ ਲਈ ਰੱਬ.

੩.ਮਾਂ ਬੱਚੇ ਨੂੰ ਜਨਮ ਬੜਾ ਔਖੀ ਹੋਕੇ ਦੇਵੇ ਪਰ ਬੱਚੇ ਨੂੰ ਵੇਖਦੇ ਹੀ ਆਪਣਾ ਦੁੱਖ ਭੁਲਾ ਦਿੰਦੀ ਹੈ।
ਮਾਂ ਦੇ ਜਿਗਰ ਦਾ ਟੁਕੜਾ ਹੈ ਬੱਚਾ ਇਸ ਲਈ ਤਾਂ ਇੰਨਾ ਪਿਆਰ ਦਿੰਦੀ ਹੈ।
ਇਸੇ ਲਈ ਤਾਂ ਮਾਂ ਬੱਚੇ ਲਈ ਰੱਬ.

੪. ਪਹਿਲੀ ਗੁਰੂ ਹੂੰਦੀ ਮਾਂ ਬੱਚੇ ਲਈ ਤਾਂ ਹੀ ਤੇ ਬੋਲਣਾ,ਖਾਣਾ ਪੀਣਾ ਸਿਖਾਉਦੀ ਹੂੰਦੀ ਹੈ।
ਨਿਰਾਸ਼ਾ ਵਿੱਚ ਵੀ ਆਸ ਦੀ ਕਿਰਨ ਲੱਗੇ ਮਾਂ ਆਪ ਰੋ ਵੀ ਬੱਚੇ ਨੂੰ ਹਸਾਉਦੀ ਹੁੰਦੀ ਹੈ।
ਇਸ ਲਈ ਤਾਂ ਮਾਂ ਬੱਚਿਆ ਲਈ ਰੱਬ

੫.ਮਾਂ ਬੱਚੇ ਨੂੰ ਜਵਾਨ ਹੁੰਦਾ ਵੇਖ ਮਿਰਚਾ ਵਾਰ ਕੇ ਅੱਗ ਚ ਜਲਾਉਦੀ ਹੁੰਦੀ ਹੈ।
ਕਿਤੇ ਨਜਰ ਨਾ ਲੱਗ ਜਾਵੇ ਮੇਰੀ ਮੱਥਾ ਚੁੰਮ ਕੇ ਬੱਚੇ ਨੂੰ ਸਣਾਉਦੀ ਹੁੰਦੀ ਹੈ।
ਇਸੇ ਲਈ ਤਾਂ ਮਾਂ ਬੱਚਿਆ ਲਈ ਰੱਬ.

੬.ਮਾਂ ਬੱਚੇ ਲਈ ਠੰਢੀ ਛਾਂ ਹੁੰਦੀ ਹੈ।
ਕੁਆਰੇ ਬੱਚੇ ਨੂੰ ਜਾਨ ਤੋ ਪਿਆਰੀ ਮਾਂ ਹੁੰਦੀ ਹੈ।
ਜਿਹੜੀ ਸਮਾਜ ਵਿੱਚ ਵਿਚਰਨਾ ਸਿਖਾਉਦੀ ਹੈ ਉਹ ਮਾਂ ਹੁੰਦੀ ਹੈ।
ਇਸ ਲਈ ਤਾਂ ਮਾਂ ਬੱਚਿਆ ਲਈ ਰੱਬ.

੭ਮਾਂ ਪੁੱਤ ਦਾ ਵਿਆਹ ਕਿਸੇ ਸੁਘੜ ਧੀ ਨਾਲ ਕਰਨਾ ਚੁੰਹਦੀ ਹੁੰਦੀ ਹੈ।
ਮਾਂ ਨੂੰਹ,ਪੁੱਤ ਨੂੰ ਆਪਣੇ ਨਾਲ ਰੱਖਣਾ ਚੁੰਹਦੀ ਹੁੰਦੀ ਹੈ।
ਪਰ ਹਵਾ ਜਮਾਨੇ ਦੀ ਵੇਖੌ ਬੁੱਢੀ ਮਾਂ ਕਿਸ ਦੇ ਹਿੱਸੇ ਆਉਦੀ ਹੁੰਦੀ ਹੈ।
ਮਾਂ ਕਰਦੀ ਹੈ ਸਫਰ ਜਵਾਨੀ ਤੋ ਬੁਢਾਪੇ ਤੱਕ ਦਾ ਪੁੱਤ ਨੂੰ ਵੇਖ,ਵੇਖ ਕੇ।
ਪਰ ਬੁਢਾਪੇ ਵਿੱਚ ਨੂੰਹਾ ਪੁੱਤਾ ਤੋ ਦੂਰ ਬੈਠੀ ਮਾਂ ਫਿਰ ਵੀ ਪੁੱਤ ,ਪੋਤਰਿਆ ਦੇ ਸ਼ਗਨ ਮਨਾਉਦੀ ਹੁੰਦੀ ਹੈ।
ਇਸ ਲਈ ਤਾਂ ਮਾਂ ਬੱਚਿਆ ਲਈ ਰੱਬ ਦਾ ਰੂਪ ਕਹਾਉਦੀ ਹੁੰਦੀ ਹੈ।

ਪਰਮਜੀਤ ਕੌਰ ਸੋਢੀ
 ਭਗਤਾ ਭਾਈ ਕਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech