News

ਗਾਇਕ ਹੈਪੀ ਸ਼ਹਿਬਾਜ਼ ਵਲੋਂ ਗਾਏ ਧਾਰਮਿਕ ਗੀਤ "ਸ਼ਿਵ ਭੋਲਿਆ ਕਾਂਵੜੀਏ ਤੇਰੇ" ਦਾ ਪੋਸਟਰ ਜ਼ਾਰੀ।

August 09, 2018 10:18 PM
General

ਗਾਇਕ ਹੈਪੀ ਸ਼ਹਿਬਾਜ਼ ਵਲੋਂ ਗਾਏ ਧਾਰਮਿਕ ਗੀਤ "ਸ਼ਿਵ ਭੋਲਿਆ ਕਾਂਵੜੀਏ ਤੇਰੇ" ਦਾ ਪੋਸਟਰ ਜ਼ਾਰੀ।

ਸ੍ਰੀ ਅਨੰਦਪੁਰ ਸਾਹਿਬ 9 ਅਗਸਤ (ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਲਾਕੇ ਦੇ ਉੱਭਰਦੇ ਹੋਏ ਗਾਇਕ ਹੈਪੀ ਸ਼ਹਿਬਾਜ਼ ਵਲੋਂ ਗਾਏ ਧਾਰਮਿਕ ਗੀਤ " ਸ਼ਿਵ ਭੋਲਿਆ ਕਾਂਵੜੀਏ ਤੇਰੇ" ਦਾ ਪੋਸਟਰ ਪੀਰ ਦਰਬਾਰ ਅਗੰਮਪੁਰ ਦੇ ਗੱਦੀ ਨਸ਼ੀਨ ਬਾਬਾ ਅਵਿਨਾਸ਼ ਜੀ ਵਲੋਂ ਜਾਰੀ ਕੀਤਾ ਗਿਆ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮਿਊਜ਼ਿਕ ਵਾਇਰਸ ਰਿਕਾਰਡਜ਼ ਕੰਪਨੀ ਦੇ ਮਾਲਿਕ ਪ੍ਰਸਿੱਧ ਗੀਤਕਾਰ ਜੱਗਾ ਨਿੱਕੂਵਾਲ ਅਤੇ ਐਂਕਰ ਸੰਦੀਪ ਭਾਰਦਵਾਜ ਨੇ ਦੱਸਿਆ ਕਿ ਗਾਇਕ ਹੈਪੀ ਸ਼ਹਿਬਾਜ਼ ਦੁਆਰਾ ਗਾਏ ਗਏ ਇਸ ਧਾਰਮਿਕ ਗੀਤ ਦੀ ਵੀਡੀਓ ਜਲਦ ਹੀ ਵੀਡੀਓ ਡਾਇਰੈਕਟਰ ਮਨੋਜ ਭਾਰਦਵਾਜ ਵਲੋਂ ਕੀਤਾ ਜਾ ਰਹੇ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਲਦ ਹੀ ਇਸਦਾ ਵੀਡੀਓ ਸ੍ਰੋਤਿਆਂ ਦੇ ਰੂਬਰੂ ਕੀਤਾ ਜਾਵੇਗਾ।ਇਸ ਮੌਕੇ ਤੇ ਮਨੋਜ ਭਾਰਦਵਾਜ, ਸ਼ੈਂਟੀ ਪਠਾਣ, ਸੌਰਵ ਸ਼ਰਮਾ, ਗੋਪਾਲ ਸ਼ਰਮਾ ਅਤੇ ਸੰਦੀਪ ਸਿੰਘ ਵੀ ਮੌਜੂਦ ਸਨ।

Have something to say? Post your comment