Article

ਰੱਖੜ ਪੁੰਨਿਆਂ //ਪ੍ਰਗਟ ਸਿੰਘ ਮਹਿਤਾ

August 09, 2018 10:31 PM
General

ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਣ ਵਾਲਾ ਤਿਉਹਾਰ ‘ ਰੱਖੜੀ ‘ ਭੈਣ ਭਰਾਵਾਂ ਦੇ ਪਵਿੱਤਰ ਪਿਆਰ ਨੂੰ ਸਮਰਪਿਤ ਹੈ।ਇਹ ਦਿਨ ਰੱਖੜ ਪੁੰਨਿਆਂ ਦੇ ਨਾਂ ਨਾਲ ਵੀ ਮਸ਼ਹੂਰ ਹੈ ।
ਰੱਖੜੀ ਦਾ ਤਿਉਹਾਰ ਸਾਡੇ ਦੇਸ਼ ਵਿੱਚ ਮਨਾਏ ਜਾਂਦੇ ਤਿਉਹਾਰਾਂ ਵਿੱਚੋਂ ਇੱਕ ਹੈ।ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਸਜਾਉਂਦੀਆਂ ਹਨ ।ਭੈਣਾਂ ਆਪਣੇ ਭਰਾਵਾਂ ਦੀ ਕਾਮਯਾਬੀ ਦੀ ਕਾਮਨਾ ਕਰਦੀਆਂ ਹਨ ਬਦਲੇ ਵਿੱਚ ਭਰਾ ਵੀ ਭੈਣ ਦੀ ਰੱਖਿਆ ਕਰਨ ਦਾ ਜ਼ਿੰਮਾ ਆਪਣੇ ਸਿਰ ਲੈਂਦਾ ਹੈ ਅਤੇ ਭੈਣ ਨੂੰ ਬਦਲੇ ਵਿੱਚ ਕੋਈ ਉਪਹਾਰ ਜਾਂ ਨਕਦੀਵੀ ਦਿੰਦਾ ਹੈ।ਭੈਣਾਂ ਵੀਰ ਦਾ ਮੂੰਹ ਮਿੱਠਾ ਕਰਵਾਉਂਦੀਆਂ ਹਨ ਅਤੇ ਭਰਾ ਦੇ ਗੁੱਟ ਤੇ ਰੱਖੜੀ ਸਜਾਉਂਦੀਆਂ ਹਨ।ਭੈਣਾਂ ਤੋਂ ਦੂਰ ਬੈਠੇ ਭਰਾਵਾਂ ਲਈ ਵੀ ਭੈਣਾਂ ਰੱਖੜੀਆਂ ਡਾਕ ਰਾਹੀਂ ਭੇਜਦੀਆਂ ਹਨ। ਸਰਹੱਦ ਤੇ ਬੈਠੇ ਸਾਡੇ ਬਹਾਦਰ ਫੌਜੀ ਵੀਰਾਂ ਲਈ ਵੀ ਕਈ ਭੈਣਾਂ ਰੱਖੜੀ ਭੇਜਦੀਆਂ ਹਨ ਅਤੇ ਉਨ੍ਹਾਂ ਦੀ ਕਾਮਯਾਬੀ ਜਾਂ ਜਿੱਤ ਲਈ ਦੁਆਵਾਂ ਦਿੰਦੀਆਂ ਹਨ। ਅੱਜ ਕੱਲ੍ਹ ਇੰਟਰਨੈੱਟ ਰਾਹੀਂ ਵੀ ਬਹੁਤ ਜਗ੍ਹਾ ਰੱਖੜੀ ਭੇਜੀ ਜਾਂਦੀ ਹੈ ਜੋ ਅੱਜ ਦੀ ਨਵੀਂ ਤਕਨੀਕ ਰਾਹੀਂ ਹੋਰ ਵੀ ਸੌਖਾ ਹੋ ਗਿਆ ਹੈ।
ਜੇਕਰ ਰੱਖੜੀ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਕਹਿੰਦੇ ਹਨ ਜਦੋਂ ਆਰੀਆ ਲੋਕ ਭਾਰਤ ਆਏ ਤਾਂ ਉਨ੍ਹਾਂ ਸਮਿਆਂ ਚ ਰਾਜਪੂਤ ਲੋਕ ਆਪਣੇ ਮੱਥੇ ਤੇ ਕੁੰਮ-ਕੁੰਮ ਦਾ ਟਿੱਕਾ ਲਗਾ ਕੇ ਅਤੇ ਗੁੱਟ ਤੇ ਰੇਸ਼ਮੀ ਧਾਗਾ ਬੰਨ੍ਹ ਕੇ ਯੁੱਧ ਵਿਚ ਫਤਿਹ ਪਾਉਣ ਲਈ ਜਾਇਆ ਕਰਦੇ ਸਨ।ਇਹ ਸਾਰੀ ਰੀਤ ਭੈਣਾਂ ਵੱਲੋਂ ਨਿਭਾਈ ਜਾਂਦੀ ਰਹੀ ਹੈ।
ਰੱਖੜੀ ਦੇ ਤਿਉਹਾਰ ਨਾਲ ਸਬੰਧਤ ਮੇਵਾੜ ਦੀ ਰਾਣੀ ਕਰਮਵਤੀ ਦੀ ਕਹਾਣੀ ਵੀ ਮਸ਼ਹੂਰ ਹੈ।ਕਹਿੰਦੇ ਹਨ ਮੇਵਾੜ ਦੀ ਰਾਣੀ ਕਰਮਵਤੀ ਨੇ ਬਹਾਦਰ ਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗਲ ਬਾਦਸ਼ਾਹ ਹੰਮਾਯੂਨੂੰਰੱਖੜੀ ਭੇਜੀ ਜਿਸ ਰਾਹੀਂ ਉਹ ਆਪਣੇ ਰਾਜ ਭਾਗ ਦੀ ਰੱਖਿਆ ਕਰਨੀ ਚਾਹੁੰਦੀ ਸੀ।ਹੰਮਾਯੂ ਮੁਸਲਮਾਨ ਹੁੰਦਿਆਂ ਹੋਇਆਂ ਵੀ ਕਰਮਵਤੀ ਦੀ ਰੱਖੜੀ ਦੀ ਲਾਜ ਰੱਖੀ ਅਤੇ ਬਦਲੇ ਵਿੱਚ ਉਸ ਦੇ ਰਾਜ ਦੀ ਰਕਸ਼ਾ ਕੀਤੀ ਅਤੇ ਆਪਣਾ ਭਰਾ ਹੋਣ ਦਾ ਅਸਲੋਂ ਫਰਜ਼ ਨਿਭਾਇਆ।
ਮਹਾਂਭਾਰਤ ਵਿੱਚ ਜਦੋਂ ਸ਼ਿਸ਼ੂਪਾਲ ਸ਼੍ਰੀ ਕ੍ਰਿਸ਼ਨ ਜੀ ਦੁਆਰਾ ਸੁਦਰਸ਼ਨ ਚੱਕਰ ਨਾਲ ਮਾਰਿਆ ਗਿਆ ਤਾਂ ਕ੍ਰਿਸ਼ਨ ਜੀ ਦੀ ਉਂਗਲ ਤੇ ਲੱਗੇ ਕੱਟ ਤੇ ਦਰੋਪਤੀ ਨੇ ਆਪਣੀ ਚੁੰਨੀਦਾ ਲੜ ਫਾੜ ਕੇ ਬੰਨ੍ਹ ਦਿੱਤਾ ਸੀ। ਇਹ ਦਿਨ ਪੂਰਨਮਾਸ਼ੀ ਦਾ ਦਿਨ ਸੀ।ਬਦਲੇ ਵਿੱਚ ਕ੍ਰਿਸ਼ਨ ਜੀ ਨੇ ਚੀਰ ਹਰਨ ਸਮੇਂ ਦਰੋਪਤੀ ਦੀ ਸਾੜੀ ਦਾ ਕੱਪੜਾ ਵਧਾ ਕੇ ਉਸ ਦੀ ਲਾਜ ਰੱਖੀ ਸੀ ।
ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਵੀ ਭੈਣ ਭਰਾ ਦੇ ਪਿਆਰ ਦਾ ਅਸਲੋਂ ਪ੍ਰਤੀਕ ਰਿਹਾ ਹੈ ਜੋ ਭੈਣ ਭਰਾ ਨੂੰ ਸਾਲ ਵਿੱਚ ਇੱਕ ਦਿਨ ਜ਼ਰੂਰ ਇਕੱਠੇ ਹੋਣ ਅਤੇ ਮਿਲਣ ਨੂੰ ਸੰਕੇਤ ਕਰਦਾ ਹੈ।

ਪ੍ਰਗਟ ਸਿੰਘ ਮਹਿਤਾ

Have something to say? Post your comment