Poem

ਝੌਪੜੀਆਂ ਵਾਲੇ // ਜਗਤਾਰ ਰਾਏਪੁਰੀਆ

August 09, 2018 10:34 PM
General

ਅਸੀਂ ਕਿਸਮਤਾਂ ਦੇ ਹਾਰੇ ਆਂ
ਦਿਨ ਸੜਕਾਂ ਤੇ ਹੀ ਗੁਜ਼ਾਰੇ ਆਂ
ਨਾ ਤਿੱਥ ਕੋਈ ਨਾ ਤਿਉਹਾਰ ਹੈ
ਬਸ ਰੋਟੀ ਦਾ ਇੰਤਜ਼ਾਰ ਹੈ

ਝੌਂਪੜੀ ਹੈ ਕਾਨਿਆਂ ਦੀ
ਚੁਕ ਕੇ ਨਿੱਤ ਤੁਰਦੇ ਆਂ
ਸਵੇਰ ਪੂਰਬ ਵੱਲ ਚੜਦੀ
ਸ਼ਾਮੀ ਪੱਛਮ ਤੋਂ ਮੁੜਦੇ ਆਂ

ਅੱਜ ਇੱਥੇ ਕੱਲ ਕਿਤੇ
ਪਰ ਕੋਈ ਪੱਕਾ ਨਾ ਡੇਰਾ ਹੈ
ਸਾਡੀ ਜ਼ਿੰਦਗੀ ਚਾਨਣ ਹੁੰਦਿਆਂ ਵੀ
ਲਗਦਾ ਘੁੱਪ ਹਨੇਰਾ ਹੈ

ਪੈਰਾਂ ਨੂੰ ਜੁੱਤੀ ਜੁੜਦੀ ਨਾ
ਲੀੜੇ ਵੀ ਪਾਏ ਪਾਟੇ ਆ
ਅਸੀਂ ਜ਼ਿੰਦਗੀ ਵਿਚ ਪਤਾ ਨਹੀਂ
ਕਿੰਨੇ ਕੁ ਖਾਧੇ ਘਾਟੇ ਆ

ਸੁਪਨੇ ਨੇ ਅੱਖਾਂ ਵਿਚ
ਪਰ ਵਕਤ ਦੇ ਮਾਰੇ ਆਂ
ਸਾਡਾ ਨਾ ਕੋਈ ਦੁਨੀਆਂ ਤੇ
ਅਸੀਂ ਰੱਬ ਦੇ ਸਹਾਰੇ ਆਂ

ਦੋ ਲੀੜੇ ਬੰਨ ਪੋਟਲੀ
ਤੁਰ ਪੈਂਦੇ ਆਂ ਰਾਹਾਂ ਤੇ
'ਜਗਤਾਰ' ਸਾਡੀ ਜ਼ਿੰਦਗੀ
ਲਗਦੈ ਹੁਣ ਆਖਰੀ ਸਾਹਾਂ ਤੇ


 ਜਗਤਾਰ ਰਾਏਪੁਰੀਆ

Have something to say? Post your comment