Sunday, March 24, 2019
FOLLOW US ON

Article

ਸੈਣ ਭਗਤ ਬਾਰੇ ਅਸਲ ਕਹਾਣੀ //ਜਸਕਰਨ ਲੰਡੇ

August 10, 2018 08:44 PM

ਅਸੀਂ ਅੱਜ ਤੱਕ ਇਹ ਸੁਣਦੇ ਆਏ ਹਾਂ ਕਿ ਸੈਣ ਭਗਤ ਆਪਣੇ ਸ਼ਹਿਰ ਵਿੱਚ ਲੱਗੇ ਦੀਵਾਨਾ ਤੇ ਜਾਂਦਾ ਸੀ।


ਉਥੇ ਉਹ ਸੰਤਾਂ ਦੇ ਵਿਚਾਰ ਸੁਣਦਾ ਤੇ ਦੂਜੇ ਦਿਨ ਸਵੇਰੇ ਆਪਣੀ ਡਿਊਟੀ ਤੇ ਚਲਾ ਜਾਂਦਾ ਸੀ।


ਇਕ ਦਿਨ ਉਸ ਦੀ ਬਿਰਤੀ ਰੱਬ ਨਾਲ ਲੱਗ ਗਈ।


ਉਹ ਡਿਊਟੀ ਤੋਂ ਲੇਟ ਹੋ ਗਿਆ ਤੇ ਰੱਬ ਨੇ ਉਹਦੀ ਥਾਂ ਆਪ ਬਿਊਟੀ ਕੀਤੀ ਰਾਜੇ ਦਾ ਕੋੜ ਹਟ ਗਿਆ ਤੇ ਰਾਜੇ ਨੇ ਦੂਜੇ ਦਿਨ ਆਏ ਨੂੰ ਅੱਧਾ ਰਾਜਭਾਗ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਇਹ ਕਹਾਣੀ ਸਿੱਖੀ ਸਿਧਾਤਾਂ ਤੇ ਪੂਰੀ ਨਹੀਂ ਉਤਰਦੀ ਕਿਉਕਿ ਇਹ ਸਿੱਖੀ ਦੇ ਸਿਧਾਤ ਕੰਮ ਸੱਭਿਆਚਾਰ ਨਾਲੋਂ ਤੋੜਦੀ ਹੈ।ਜੋ ਸਾਨੂੰ ਬਾਬੇ ਨਾਨਕ ਸਾਹਿਬ ਜੀ ਨੇ ਦਿੱਤਾ ਹੈ।


ਅਸਲ ਕਹਾਣੀ ਇਹ ਸੀ ਕਿ ਰਾਜੇ ਜੈਪਾਲ ਦੇ ਸ਼ਹਿਰ ਜੈਪੁਰ(ਰਾਜਸਥਾਨ) ਦਸ ਦਿਨਾਂ ਦੇ ਦੀਵਾਨ ਸਜਾਏ ਗਏ ਸਨ । ਜਿਥੇ ਹੋਰਨਾ ਲੋਕਾਂ ਵਾਂਗ ਸੈਣ ਭਗਤ ਜੀ ਵੀ ਜਾਂਦੇ ਸਨ। ਰਾਜੇ ਦੇ ਸੂਹੀਏ ਰਾਜੇ ਨੂੰ ਪਹਿਲੇ ਦਿਨ ਹੀ ਦੱਸ ਗਏ ਕਿ ਸੈਣ ਭਗਤ ਰਾਤ ਭਰ ਦੀਵਾਨਾ ਸੁਣਦਾ ਹੈ। ਇਹਦੀ ਨਿਗਰਾਨੀ ਰੱਖੋ ਦਿਨ ਵੇਲੇ ਇਹ ਸੌਂ ਸਕਦਾ ਹੈ। ਪਰ ਭਗਤ ਜੀ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਦਿੱਤੀ। ਦੂਜੇ ਦਿਨ ਫਿਰ ਭਗਤ ਜੀ ਦੀਵਾਨਾ ਤੇ ਵੀ ਗਏ ਤੇ ਡਿਊਟੀ ਤੇ ਵੀ ਆਏ ਬੜੀ ਇਮਾਨਦਾਰੀ ਨਾਲ ਡਿਊਟੀ ਕੀਤੀ। ਤੀਜੇ ਦਿਨ ਹੋਰ ਸਾਰੇ ਦੀਵਾਨਾ ਤੇ ਜਾਣ ਵਾਲੇ ਲੋਕ ਦਿਨੇ ਸੌਂਣ ਲੱਗ ਪਏ ਪਰ ਸੈਣ ਭਗਤ ਜੀ ਬੜੀ ਇਮਾਨਦਾਰੀ ਨਾਲ ਡਿਊਟੀ ਕਰਨ ਲੱਗੇ। ਇਹ ਦੇਖ ਰਾਜਾ ਜੈ ਪਾਲ ਹੈਰਾਨ ਹੋਇਆ ਤੇ ਉਸਨੇ ਸੋਚਿਆ ਇਹ ਓਥੇ ਦੀਵਾਨਾ ਵਿੱਚ ਸੌਂ ਜਾਂਦਾ ਹੋਵੇਗਾ। ਅਗਲੇ ਦਿਨ ਰਾਜੇ ਨੇ ਸੈਣ ਭਗਤ ਜੀ ਨੂੰ ਪੁੱਛਿਆ ਰਾਤ ਤੁਸੀਂ ਦੀਵਾਨਾ ਵਿੱਚ ਕੀ ਸੁਣੀਆ ਤਾਂ ਸੈਣ ਜੀ ਨੇ ਕਿਹਾ ਆਪਣੀ ਡਿਊਟੀ ਕਰਨ ਬਾਅਦ ਦੱਸਦਾ ਹਾਂ। ਕਿਉਕਿ ਡਿਊਟੀ ਦੇ ਮੈਂ ਪੈਸੇ ਲੈਦਾ ਹਾਂ ਤੇ ਧਰਮ ਦੀ ਗੱਲ ਦਾ ਮੁੱਲ ਨਹੀਂ ਵੱਟਣਾ ਚਾਹੀਦਾ। ਸੈਣ ਜੀ ਨੇ ਡਿਊਟੀ ਇਮਾਨਦਾਰੀ ਨਾਲ ਕੀਤੀ। ਜਾਣ ਲੱਗੇ ਨੇ ਦੋ ਘੰਟੇ ਲਾ ਕੇ ਸਾਰੇ ਦੀਵਾਨਾ ਦਾ ਸਾਰ ਦੱਸਿਆ। ਅਗਲੇ ਦਿਨ ਫਿਰ ਇਸ ਤਰ੍ਹਾਂ ਹੋਇਆ। ਰਾਜੇ ਨੇ ਸੈਣ ਜੀ ਨੂੰ ਡਿਊਟੀ ਸਮੇਂ ਦੀਵਾਨਾ ਵਾਲੀ ਗੱਲ ਸੁਣਾਉਣ ਲਈ ਕਿਹਾ ਤਾਂ ਭਗਤ ਜੀ ਨੇ ਇਨਕਾਰ ਕਰ ਦਿੱਤਾ । ਭਗਤ ਜੀ ਕਹਿੰਦੇ ,"ਰੱਬੀ ਗਿਆਨ ਦੇ ਪੈਸੇ ਨਹੀਂ ਲਈਦੇ ਹੁੰਦੇ। ਇਹ ਮੈਂ ਡਿਊਟੀ ਬਾਅਦ ਹੀ ਦੱਸਾਗਾ।" ਸੱਤੇ ਦਿਨ ਇਸ ਤਰ੍ਹਾਂ ਹੋਇਆ ਜਦੋਂ ਕਿ ਰਾਜੇ ਦੇ ਚਿੱਤ ਵਿੱਚ ਸੀ ਕਿ ਇਹ ਜਾਂ ਦੀਵਾਨਾ ਵਿੱਚ ਸੌਂਦਾ ਹੋਵੇਗਾ ਜਾਂ ਇਥੇ ਡਿਊਟੀ ਤੇ ਸੌਂਦਾ ਹੋਵੇਗਾ। ਪਰ ਇਸ ਤਰ੍ਹਾਂ ਨਹੀਂ ਹੋਇਆ ਉਲਟਾ ਸੈਣ ਜੀ ਦੱਸੇ ਦਿਨ ਨੌਕਰੀ ਵੀ ਬੜੀ ਇਮਾਨਦਾਰੀ ਨਾਲ ਕੀਤੀ । ਜਦੋਂ ਕਿ ਦੀਵਾਨਾ ਤੇ ਜਾਣ ਵਾਲੇ ਸਾਰੇ ਲੋਕ ਤੇ ਸੰਤਜਨ ਵੀ ਦਿਨ ਵੇਲੇ ਸੁੱਤੇ ਰਹਿੰਦੇ ਸਨ। ਰਾਜੇ ਨੇ ਇਕ ਹੋਰ ਪ੍ਰੀਖੀਆ ਲੈਣ ਲਈ ਸੈਣ ਭਗਤ ਨੂੰ ਕਿਹਾ,"ਸੈਣ ਤੂੰ ਮੇਰੇ ਅੰਦਲਾ ਹੰਕਾਰ ਰੂਪੀ ਕੋਹੜ ਗਿਆਨ ਦੀਆ ਗੱਲਾ ਨਾਲ ਖ਼ਤਮ ਕਰ ਦਿੱਤਾ ਅੱਜ ਤੋਂ ਅੱਧਾ ਰਾਜ ਭਾਗ ਦਾ ਵਾਲੀ ਵਾਰਸ ਤੂੰ।ਉਸ ਨੇ  ਅੱਧਾ ਰਾਜ ਭਾਗ ਵੀ ਸੈਣ ਨਾ ਕਰਵਾ ਦਿੱਤਾ ਪਰ ਭਗਤ ਜੀ ਨੇ ਇਹ ਵੀ ਵਾਪਸ ਕਰ ਦਿੱਤਾ। ਫਿਰ ਰਾਜੇ ਬਹੁਤ ਵੱਡਾ ਸਮਾਗਮ ਰੱਖਿਆ ਉਸ ਸਮਾਗਮ ਵਿੱਚ  ਸੈਣ ਨੂੰ ਭਗਤ ਦਾ ਖ਼ਿਤਾਬ ਦਿੱਤਾ। ਵੱਡੇ ਸਮਾਗਮ ਵਿੱਚ ਸੈਣ ਜੀ ਦੀ ਮਾਤਾ ਜੀਵਨੀ ਤੇ ਪਿਤਾ ਮਕੰਦ ਰਾਏ ਸਮੇਤ ਸੈਣ ਭਗਤ ਨੂੰ ਰਥ ਵਿੱਚ ਬਿਠਾ ਕੇ ਫੁੱਲਾ ਦੀ ਵਰਖਾ ਕੀਤੀ ਗਈ। ਸ਼ਹਿਰ ਜੈਪੁਰ ਵਿੱਚ ਸੈਣ ਭਗਤ ਜੀ ਦੇ ਮਹਿੰਮਾ ਕੀਤੀ ਗਈ। ਤੇ ਲੋਕਾਂ ਨੂੰ ਕਿਹਾ," ਅਸਲ ਰਾਜਾ ਇਹ ਹੈ ਅੱਜ ਤੋਂ ਬਾਅਦ ਇਹਨੂੰ ਰਾਜਾ ਕਿਹਾ ਕਰੋ। ਇਹ ਇਨ੍ਹਾਂ ਇਮਾਨਦਾਰ ਹੈ ਇਸਤੋਂ ਕੋਈ ਵੀ ਕੰਮ ਕਰਵਾਓ । ਇਹ ਉਸ ਕੰਮ ਵਿੱਚ ਬੇਈਮਾਨੀ ਨਹੀੰ ਕਰੇਗਾ। ਇਹ ਤਾਂ ਕੀ ਇਹਦੀ ਉਲਾਦ ਵੀ ਬੇਈਮਾਨ ਨਹੀਂ ਹੋਵੇਗੀ।" ਰਾਜੇ ਨੇ ਵਜ਼ੀਰਾ ਨਾਲ ਸਲਾਹ ਕਰਕੇ ਸਭ ਤੋਂ ਜਰੂਰੀ ਤੇ ਜੋਖ਼ਮ ਵਾਲੇ ਦੋ ਕੰਮ ਇੱਕ ਇਹ ਜਿਸ ਨਾਲ ਦੋ ਘਰਾਂ  ਦੀਆਂ  ਖ਼ੁਸ਼ੀਆ ਬੱਝੀਆ ਹੁੰਦੀਆ ਹਨ। ਆਪਣੀਆ ਧੀਆਂ  ਪੁੱਤਾ ਨੂੰ ਸੈਣ ਦੀ ਝੋਲੀ ਪਾਇਆ ਕਿ ਇਹ ਹੁਣ ਤੇਰੇ ਐ ਜਿਥੇ ਮਰਜੀ ਵਿਆਹ ਕਰਦੇ ਇਨ੍ਹਾਂ ਦੇ। ਉਸ ਤੋਂ ਬਾਅਦ ਲੋਕ ਇਹਦੀ ਉਲਾਦ ਨੂੰ ਆਪਣੇ ਧੀ ਪੁੱਤ ਦੇ ਵਿਆਹ ਦੀ ਜੂੰਮੇਂਵਾਰੀ ਦੇਣ ਲੱਗੇ । ਜਦੋਂ ਤੱਕ ਰਾਜੇ (ਭਾਵ ਸੈਣ ਭਗਤ ਦੀ ਉਲਾਦ)ਲੋਕਾਂ ਦੇ ਧੀ ਪੁੱਤ ਦਾ ਰਿਸ਼ਤਾ ਕਰਵਾਉਦੇ ਰਹੇ । ਓਦੋਂ ਤੱਕ ਤਲਾਕ ਵੀ ਬਹੁਤ ਘੱਟ ਹੁੰਦੇ ਸੀ। ਕਿਉਕਿ ਇਹ ਰਿਸ਼ਤਾ ਹੀ ਅਜੀਹੀ ਥਾਂ ਇਮਾਨਦਾਰੀ ਨਾਲ ਕਰਵਾਉਦੇ ਸੀ ਜਿੱਥੇ ਤਲਾਕ ਦੀ ਨੌਬਤ ਹੀ ਨਹੀਂ ਸੀ ਆਉਂਦੀ। ਦੂਜਾ ਇਹ ਕਿ ਸੈਣ ਦੇ ਇੱਕ ਪੁੱਤ ਨੂੰ ਡਾਕਟਰੀ ਇਲਾਜ ਦਾ ਕੰਮ ਦਿੱਤਾ ਗਿਆ ਖਾਸ ਕਰਕੇ ਸਰਜਰੀ ਡਾਕਟਰੀ ਦਾ ਜੋ ਇੱਕ ਖਾਸ ਉਸ ਟਾਇਮ ਦੇ ਪੜਨ ਲਿਖਣ ਵਾਲੇ ਫਿਰਕੇ ਨੂੰ ਮਨਜੂਰ ਨਹੀਂ ਸੀ। ਜਿਸ ਨੇ ਉਪਰੋਕਤ ਕਹਾਣੀ ਜੋ ਰਾਜੇ ਦੇ ਕੋਹੜ ਹਟਨ ਵਾਲੀ ਪ੍ਰਚਲਤ ਕੀਤੀ ਗਈ। ਜਿਸ ਦਾ ਮਤਲਵ ਹੀ ਸੈਣ ਦੀ ਬਰਾਦਰੀ ਤੋਂ ਇਹ ਕੰਮ ਖੋਣਾ ਸੀ। ਉਹ ਇਸ ਮਨਘੜਤ ਸਾਖੀ ਰਾਹੀ ਰਾਜੇ ਬਰਾਦਰੀ ਦੇ ਲੋਕਾਂ ਵਿੱਚ ਭਗਤੀ ਕਰਨ ਦੀ ਗੱਲ ਭਰ ਦਿੱਤੀ। ਇਹਦੀ ਆਉਣ ਵਾਲੀਆਂ ਪੀੜ੍ਹੀਆਂ ਕੰਮ ਸੱਭਿਆਚਾਰ ਨਾਲੋ ਟੁੱਟ ਕੇ ਇਕੱਲੀ ਭਗਤੀ ਜੋਗੀਆ ਰਹਿ ਗਈਆ। ਜਿਆਦਾ ਤਰ ਸਿਆਣੇ ਲੋਕ ਹੁਣ ਵੀ ਆਪਣੇ ਅੰਗਰੱਖਿਅਕ ਵੀ ਸੈਣ ਭਗਤ ਦੀ ਕੁਲ ਚ ਹੀ ਰੱਖਦੇ ਰਹੇ ਹਨ। ਕਿਉਕਿ ਇਹ ਦੀ ਕੁਲ ਅੱਜ ਵੀ ਸਭ ਤੋਂ ਵੱਧ ਇਮਾਨਦਾਰਾਂ ਵਿੱਚ ਆਉਂਦੀ ਹੈ। ਕੋਹੜ ਵਾਲੀ ਕਹਾਣੀ ਨੇ ਸੈਣ ਦੀ ਔਲਾਦ ਨੂੰ ਪਾਠ ਕਰਨ ਤੇ ਭਾਡੇ ਮਾਂਜਣ ਜੋਗੀ ਹੀ ਰਹਿਣ ਦਿੱਤਾ। ਇੱਕ ਤਰ੍ਹਾਂ ਨਾਲ ਰਾਜੇ(ਨਾਈ) ਜਾਤੀ ਦੇ ਲੋਕਾਂ ਤੋਂ ਉਨ੍ਹਾਂ ਦਾ ਅਸਲੀ ਰੋਲ ਮਾਡਲ ਖੋ ਲਿਆ ਗਿਆ ਤੇ ਇੱਕ ਨਕਲੀ ਕਲਪਨਿੱਕ ਰੋਲ ਮਾਡਲ ਦੇ ਕੇ ਇਸ ਜਾਤ ਨੂੰ ਨਿਕੰਮੇ ਬਣਾ ਦਿੱਤਾ ਗਿਆ। ਸੋ ਅੱਜ ਲੋੜ ਐ ਸੈਣ ਭਗਤ ਦੇ ਅਸਲੀ ਚਿਹਰੇ ਨੂੰ ਅੱਗੇ ਲਿਆਉਣ ਦੀ।
 
ਜਸਕਰਨ ਲੰਡੇ
  ਪਿੰਡ ਤੇ ਡਾਕ ਲੰਡੇ
ਜਿਲ੍ਹਾ  ਮੋਗਾ

Have something to say? Post your comment