Poem

ਇੱਕ ਉਦਾਸੀ // ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

August 10, 2018 09:06 PM
General

ਇੱਕ ਉਦਾਸੀ
ਉਸਦੇ ਚਲੇ ਜਾਣ ਤੇ, 
  ਇੱਕ ਉਦਾਸੀ ਛਾਅ ਜਾਂਦੀ ਹੈ,
ਜ਼ਿੰਦਗੀ ਦੇ ਵਿੱਚ ,ਇੱਕ
ਚੁੱਪ ਜਿਹੀ ਛਾਅ ਜਾਂਦੀ ਹੈ,
ਨਾ ਸੁਣਨ ਨੂੰ ਮਿਲੇ ਆਵਾਜ਼
 ਸੀਨੇ ਧੂਅ ਪੈ ਜਾਂਦੀ ਹੈ,
ਆਵਾਜ਼ ਹੈ ਮਾਂ ਦੇ ਦਿਲ ਦੀ,
ਅੱਖਾਂ ਚੋਂ ਵਹਿ ਜਾਂਦੀ ਹੈ,
ਪੁੱਤ ਸੁਣਨਾ ਚਾਹੇ ਆਵਾਜ਼,
 ਰਾਹ ਚ ਮਜ਼ਬੂਰੀ ਆ ਜਾਂਦੀ ਹੈ,
ਏਹ ਰੋਜੀ ਰੋਟੀ ਤੇ ਆਜ਼ਾਦੀ,
 ਮਾਂ ਨੂੰ ਇਕੱਲਾ ਕਰ ਜਾਂਦੀ ਹੈ।
ਉਹਦੇ ਚਲੇ ਜਾਣ ਤੇ,
  ਇੱਕ ਉਦਾਸੀ ਛਾਅ ਜਾਂਦੀ ਹੈ,
ਹੁੰਦੇ ਪੁੱਤ ਡੰਗੋਰੀ ਬੁਢਾਪੇ ਦੀ, 
ਪਰ ਹੁਣ ਇਕੱਲਤਾ ਰਹਿ ਜਾਂਦੀ ਹੈ।
ਵਿਹੜੇ ਦੇ ਵਿੱਚ ਹੱਸਦੇ ਸੀ ਖਿੜ ਖਿੜਕੇ
ਹੁਣ ਛਾਂ ਛਾਾਂ ਦੀ ਆਵਾਜ਼ ਕੰੰਨੀ ਪੈ ਜਾਾਂਦੀ ਹੈ,
ਉਸਦੇ ਚਲੇ ਜਾਣ ਤੇ,ਇੱਕ ਉਦਾਾਸੀ ਛਾਅ ਜਾਂਦੀ ਹੈ।     


       ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment