19

October 2018
Punjabi

ਕਲੱਬਾਂ ਗਵਰਨਰ ਵਲੋ ਉਲੀਕੇ ਪਰੋਗਰਾਮ ਅਨੁਸਾਰ ਸੇਵਾ ਕਰਨ -ਲਾਇਨ ਨਿਰੰਜਨ ਸਿੰਘ ਰੱਖਰਾ

August 10, 2018 09:08 PM

ਕਲੱਬਾਂ ਗਵਰਨਰ ਵਲੋ ਉਲੀਕੇ ਪਰੋਗਰਾਮ ਅਨੁਸਾਰ ਸੇਵਾ ਕਰਨ -ਲਾਇਨ ਨਿਰੰਜਨ ਸਿੰਘ ਰੱਖਰਾ


ਬਠਿੰਡਾ (ਗੁਰਬਾਜ ਗਿੱਲ) -ਇੰਟਰਨੈਸ਼ਨਲ ਐਸੋਸੀਏਸ਼ਨ ਲਾਇਨਜ ਕਲੱਬ ਵਲੋ ਜਾ ਜਿਲਾ 321ਐਫ ਦੇ ਜਿਲਾ ਗਵਰਨਰ ਐਮ ਜੇ ਐਂਫ ਲਾਇਨ ਬਰਿੰਦਰ ਸਿੰਘ ਸੋਹਲ ਵਲੋ ਉਲੀਕੇ ਪਰੋਗਰਾਮ ਅਨੁਸਾਰ ਕਲੱਬਾਂ ਆਪਣਾ ਬਣਦਾ ਯੋਗਦਾਨ ਪਾਉਣ ਤਾ ਹੀ ਅਸੀ ਆਪਣੇ ਜਿਲੇ ਨੂੰ ਮਲਟੀਪਲ 321 ਵਿਚੋ ਪਹਿਲੇ ਨੰਬਰ ਤੇ ਲਿਆ ਸਕਦੇ ਹਾ ਇਹ ਵਿਚਾਰ ਲਾਇਨ ਨਿਰੰਜਨ ਸਿੰਘ ਰੱਖਰਾ ਅਡੀਸ਼ਨਲ ਪੀ ਆਰ ਓ ਜਿਲਾ 321ਐਫ ਨੇ ਲਾਇਨਜ ਕਲੱਬ ਕੋਟਕਪੂਰਾ ਗਰੇਟਰ ਵਲੋ ਰੱਖੇ ਸਮਾਗਮ ਵਿਚ ਬੋਲਦਿਆ ਕਹੇ ਇਸ ਸਬੰਧੀ ਹੋਰ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪੀ ਆਰ ਉ ਲਾਇਨ ਜਗਜੀਤ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਕਲੱਬ ਦੇ ਪ੍ਰਧਾਨ ਲਾਇਨ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਰਿਜਨ ਚੈਅਰਮੈਨ ਲਾਇਨ ਅਰਵਿੰਦਰਪਾਲ ਸਿੰਘ ਚਹਿਲ  ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦ ਕਿ ਲਾਇਨ ਰਵਿੰਦਰਪਾਲ ਸਿੰਘ ਰਿਜਨ ਗਾਈਡ ਅਤੇ ਲਾਇਨ ਨਿਰੰਜਨ ਸਿੰਘ ਰੱਖਰਾ ਅਡੀਸ਼ਨਲ ਪੀ ਆਰ ਓ ਜਿਲਾ 321ਐਫ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਜੋਨ ਚੈਅਰਮੈਨ ਲਾਇਨ ਮਨਜਿੰਦਰ ਸਿੰਘ ਬੋਬੀ ਨੇ ਸਭ ਨੂੰ ਜੀ ਆਇਆ ਨੂੰ ਆਖਿਆ ਕਲੱਬ ਸੈਕਟਰੀ ਲਾਇਨ ਹਰਬੀਰ ਸਿੰਘ ਜੌਲੀ ਨੇ ਕਲੱਬ ਵਲੋ ਲਾਏ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ ਇਸ ਸਮੇ ਤੇ ਕਲੱਬ ਵਲੋ ਪ੍ਰਮੁੱਖ ਸ਼ਕਸ਼ੀਅਤਾ ਦਾ ਜਿਹਨਾ ਵਿੱਚ ਲਾਇਨ ਨਿਰੰਜਨ ਸਿੰਘ ਰੱਖਰਾ, ਲਾਇਨ ਅਰਵਿੰਦਰਪਾਲ ਸਿੰਘ ਬੱਬੂ, ਲਾਇਨ ਰਵਿੰਦਰਪਾਲ ਸਿੰਘ, ਲਾਇਨ ਜਰਨੈਲ ਸਿੰਘ ਅਤੇ ਲਾਇਨ ਗੁਰਮਿੰਦਰ ਸਿੰਘ ਸੰਘਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਖੀਰ ਵਿਚ ਐਡਵੋਕੇਟ ਲਾਇਨ ਸੁਰਿੰਦਰ ਸਿੰਘ ਨੇ ਸਭ ਦਾ ਤਹਿਦਿਲੋ ਧੰਨਵਾਦ ਕੀਤਾ ਸਮਾਗਮ ਦੋਰਾਨ ਲਾਇਨ ਇੰਦਰਜੀਤ ਸਿੰਘ ਮੇਦਾਨ, ਲਾਇਨ ਜਸਵਿੰਦਰ ਸਿੰਘ ਮੱਕੜ ਤੋ ਇਲਾਵਾ ਵੱਡੀ ਗਿਣਤੀ ਵਿਚ ਕਲੱਬ ਮੈਂਬਰ, ਲੇਡੀਜ ਅਤੇ ਪਿਆਰੇ ਪਿਆਰੇ ਬੱਚੇ ਮੌਜੂਦ ਸਨ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech