19

October 2018
Punjabi

ਇੰਗਲੈਡ ਤੋਂ ਆਏ ਨੌਜਵਾਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਸਥਾਨਾਂ ਦਾ ਕੀਤਾ ਦੌਰਾ।

August 10, 2018 09:15 PM

ਇੰਗਲੈਡ ਤੋਂ ਆਏ ਨੌਜਵਾਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਸਥਾਨਾਂ ਦਾ ਕੀਤਾ ਦੌਰਾ।


ਪੰਜਾਬ ਸਰਕਾਰ ਵੱਲੋਂ ਨੌਜਵਾਨ ਪ੍ਰਵਾਸੀਆਂ ਨੂੰ ਪੰਜਾਬੀ ਸਭਿਆਚਾਰ ਤੋਂ ਜਾਣੂ ਕਰਵਾਉਣ ਲਈ ਸੀ.ਵਾਈ.ਆਰ. ਪ੍ਰੋਗਰਾਮ ਤਹਿਤ ਪਹਿਲਾ ਗਰੁੱਪ ਪੰਜਾਬ ਪੁੱਜਾ।


ਨੌਜਵਾਨਾਂ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ, 18 ਪੰਜਾਬੀ ਮੂਲ ਦੇ ਨੌਜਵਾਨ 10 ਦਿਨਾਂ ਪੰਜਾਬ ਦਾ ਕਰ ਰਹੇ ਹਨ ਦੌਰਾ।

ਸ੍ਰੀ ਅਨੰਦਪੁਰ ਸਾਹਿਬ, 10 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਆਪਣੀਆਂ ਜੜਾਂ ਨਾਲ ਜੁੜੋ ਪ੍ਰੋਗਰਾਮ ਤਹਿਤ ਇੰਗਲੈਡ ਤੋਂ ਆਏ 18 ਪ੍ਰਵਾਸੀ ਪੰਜਾਬੀ ਨੌਜਵਾਨਾਂ ਦਾ ਪਹਿਲਾਂ ਗਰੁੱਪ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਾ ਅਤੇ ਇਸ ਮੌਕੇ ਉਨ੍ਹਾਂ ਤਖਤ ਸ਼੍ਰੀ ਕੇਸਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ। ਇਸ ਉਪਰੰਤ ਉਨ੍ਹਾਂ ਵਿਰਾਸਤ-ਏ-ਖਾਲਸਾ ਵਿਖੇ ਮਿਊਜ਼ੀਅਮ ਵਿੱਚ ਜਾ ਕੇ ਪੰਜਾਬ ਅਤੇ ਸਾਡੇ ਗੁਰੂ ਸਾਹਿਬਾਨ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ  ਵਿਰਾਸਤ-ਏ-ਖਾਲਸਾ ਵਿਚ ਸਭਿਆਚਾਰਕ ਪ੍ਰੋਗਰਾਮ ਦਾ ਅਨੰਦ ਮਾਣਿਆ।
        ਇਸ ਦੋਰੇ ਬਾਰੇ ਗੱਲ ਕਰਦਿਆ 18 ਨੌਜਵਾਨਾਂ ਨਾਲ ਇੰਗਲੈਡ ਤੋਂ ਆਏ ਪ੍ਰੋਗਰਾਮ ਦੇ ਕੋਆਰਡੀਨੇਟਰ ਸ. ਵਰਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਜਿਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਜਾ ਵੱਡੇ-ਵਡੇਰੇ ਵਿਦੇਸ਼ਾਂ ਵਿੱਚ ਰਹਿੰਦੇ ਹਨ ਜਾ ਵੱਸ ਗਏ ਹਨ ਲਈ ਆਪਣੀਆਂ ਜੜਾਂ ਨਾਲ ਜੁੜੋ ਪ੍ਰੋਗਰਾਮ ਆਰੰਭ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਪਹਿਲਾਂ ਗਰੁੱਪ 10 ਦਿਨਾਂ ਪੰਜਾਬ ਦੌਰੇ 'ਤੇ ਆਇਆ ਹੈ। ਉਨ੍ਹਾਂ ਦੱਸਿਆ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਆਪਣੇ ਵਿਰਸੇ ਨੂੰ ਜਾਣਨ ਲਈ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਉਣ ਦਾ ਮੌਕਾ ਦੇਣਾ ਹੈ।
        ਇਸ ਮੌਕੇ ਐਨ.ਆਰ.ਆਈ. ਨੌਜਵਾਨਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ।
          ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੌਰੇ ਬਾਰੇ ਗੱਲ ਕਰਦਿਆ ਜਸਵਿੰਦਰ ਕੌਰ ਖਹਿਰਾ  ਨੇ ਕਿਹਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਕੇ ਉਨ੍ਹਾਂ ਬੜੇ ਸਕੂਨ ਦਾ ਅਨੁਭਵ ਕੀਤਾ ਹੈ।
ਹੋਰ ਨੌਜਵਾਨਾਂ ਨੇ ਗੱਲ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਕਿਉਂਕਿ ਜੇਕਰ ਅਸੀ ਇਕੱਲੇ-ਇਕੱਲੇ ਪੰਜਾਬ ਆਈਏ ਤਾਂ ਅਸੀਂ ਪੰਜਾਬ ਦੇ ਸਾਰੇ ਇਤਿਹਾਸਕ ਸਥਾਨਾਂ ਨੂੰ ਇਸ ਤਰਾਂ ਨਹੀਂ ਸੀ ਦੇਖ ਸਕਦੇ। ਉਨ੍ਹਾਂ ਕਿਹਾ ਕਿ ਸਾਨੂੰ ਹਰ ਇਤਿਹਾਸਕ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਜੋ ਕਿ ਇੱਕ ਚੰਗਾ ਉਪਰਾਲਾ ਹੈ।
         ਇਨ੍ਹਾਂ ਸਾਰੇ ਨੌਜਵਾਨਾਂ ਅਤੇ ਉਨ੍ਹਾਂ ਨਾਲ ਆਏ ਵਰਿੰਦਰ ਖਹਿਰਾ ਦੇ ਪਰਿਵਾਰਕ ਮੈਂਬਰਾਂ ਨੇ ਇਕ ਸੁਰ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਇਨ੍ਹਾਂ ਯਤਨਾ ਦੀ ਸਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਨਵੇਕਲਾ ਉਪਰਾਲਾ ਕੀਤਾ ਹੈ। ਜਿਸ ਦੇ ਲਈ ਅਸੀ ਉਨ੍ਹਾਂ ਦੇ ਧੰਵਾਦੀ ਹਾਂ। ਭੰਜਾਬ ਦੀ ਪਰੁੳਣਚਾਰੀ ਵੀ ਬੇਹਦ ਵਧੀਆ ਹੈ। ਉਨਾਂ ਕਿਹਾ ਕਿ ਸਾਡੇ ਬੱਚੇ ਅਤੇ ਸਾਥੀ ਅੱਜ ਹੀ ਪੁਛ ਰਹੇ ਹਨ ਕਿ ਮੁੜ ਪੰਜਾਬ ਦਾ ਚੰਕਰ ਕਦੋਂ ਲਗਾਵਾਂਗੇ।ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਹੈ ਕਿ ਅਸੀ ਪੰਜਾਬ ਆਕੇ ਆਪਣੇ ਜੀਵਨ ਵਿਚ ਇਕ ਵੱਡੀ ਪ੍ਰਾਪਤੀ ਕੀਤੀ ਹੈ।
          ਇਸ ਮੌਕੇ ਨੌਜਵਾਨਾਂ ਨਾਲ  ਪ੍ਰਮੁੱਖ ਸਕੱਤਰ ਐਨ ਆਰ ਆਈ ਮਾਮਲੇ ਸ੍ਰੀ ਐਸ ਆਰ ਲੱਧੜ,ਸ੍ਰੀ ਬੀ ਐਸ ਚਾਨਾ ਮੈਨੇਜਰ ਵਿਰਾਸਤ-ਏ- ਖਾਲਸਾ,ਸੈਰ ਸਪਾਟਾ ਵਿਭਾਗ ਦੇ ਜ਼ਿਲ੍ਹਾ ਟੂਰਿਸਟ ਅਫ਼ਸਰ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰਸ਼ਰਨ ਸਿੰਘ, ਟੂਰਿਜਮ ਅਫਸਰ ਬਠਿੰਡਾ ਗੁਰਜੋਤ ਸਿੰਘ, ਟੂਰਿਜਮ ਅਫਸਰ ਕਨਵਰਦੀਪ ਸਿੰਘ, ਭੁਪਿੰਦਰ ਸਿੰਘ  ਹਾਜ਼ਰ ਸਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech