17

August 2018
Poem

ਵਿਛੜ ਗਿਐ ਏ ਤਾਂ ਆਰਜੂ ਵੀ ਨਾ ਕਰ//ਸੁਰਿੰਦਰ ਕੌਰ

August 10, 2018 09:40 PM

ਵਿਛੜ ਗਿਐ ਏ ਤਾਂ ਆਰਜੂ ਵੀ ਨਾ ਕਰ
ਮਿਲਣ ਦੀ ਹੁਣ ਜੁਸਤਜੂ ਵੀ ਨਾ ਕਰ।

ਮੁੱਕ ਹੀ ਗਏ ਜੱਦ ਤੇਰੇ ਮੇਰੇ ਸਿਲਸਿਲੇ
ਖਾਬਾਂ ਵਿੱਚ ਹੁਣ ਗੁਫਤਗੂ ਵੀ ਨਾ ਕਰ।

ਰਾਹਵਾਂ ਅੱਡ ਹੋ ਹੀ ਗਈਆਂ ਨੇ ਜਦੋ
ਖੁਦ ਨੂੰ ਤੂੰ ਮੇਰੇ ਰੂਬਰੂ  ਵੀ ਨਾ ਕਰ।

ਮੇਰੇ ਸਾਹਮਣੇ ਐਵੇ ਇਉ ਵਹਾ ਕੇ ਹੰਝੂ
ਨਕਲ ਮੇਰੀ ਤੂੰ ਹੂਬਹੂ ਵੀ ਨਾ ਕਰ।

ਅਸੀ ਤੇਰੀ ਫਿਕਰ ਛੱਡ ਦਿੱਤੀ ਏ ਹੁਣ
ਸਾਡੀ ਫਿਕਰ ਹੁਣ ਤੂੰ ਵੀ ਨਾ ਕਰ

ਸੁਰਿੰਦਰ ਕੌਰ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech