News

ਰਛਪਾਲ ਸਿੰਘ ਘੁੰਮਣ ਨੇ ਕਮਾਡੈਂਟ 9 ਬਟਾਲੀਅਨ ਦਾ ਅਹੁਦਾ ਸੰਭਾਲਿਆ

August 10, 2018 09:45 PM
General

ਰਛਪਾਲ ਸਿੰਘ ਘੁੰਮਣ ਨੇ ਕਮਾਡੈਂਟ 9 ਬਟਾਲੀਅਨ ਦਾ ਅਹੁਦਾ ਸੰਭਾਲਿਆ


ਅੰਮ੍ਰਿਤਸਰ, 10 ਅਗਸਤ (ਕੁਲਜੀਤ ਸਿੰਘ)-ਲੰਮਾ ਸਮਾਂ ਅੰਮ੍ਰਿਤਸਰ ਵਿਚ ਏ ਡੀ ਸੀ ਪੀ ਸਿਟੀ 1 ਅਤੇ ਏ ਡੀ ਸੀ ਪੀ ਟ੍ਰੈਫਿਕ ਪੁਲਿਸ ਤਾਇਨਾਤ ਰਹੇ ਸ. ਰਛਪਾਲ ਸਿੰਘ ਘੁੰਮਣ, ਪੀ ਪੀ ਐਸ ਨੇ ਬਤੌਰ ਕਮਾਡੈਂਟ 9 ਬਟਾਲੀਅਨ ਪੀ ਏ ਪੀ ਅੰਮ੍ਰਿਤਸਰ ਦਾ ਅਹੁਦਾ ਸੰਭਾਲ ਲਿਆ ਹੈ। 1979 ਵਿਚ ਪੁਲਿਸ ਵਿਭਾਗ ਵਿਚ ਸਹਾਇਕ ਸਬ ਇੰਸਪੈਕਟਰ ਤੋਂ ਆਪਣਾ ਸਫਰ ਸ਼ੁਰੂ ਕਰਕੇ ਉਹ ਸੰਨ 2000 ਵਿਚ ਡੀ. ਐਸ. ਪੀ. ਪਦਉਨਤ ਹੋਏ ਸਨ ਅਤੇ ਇਸ ਮਗਰੋਂ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਅ ਚੁੱਕੇ ਹਨ। ਉਨਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਡੀ ਐਸ ਪੀ ਅੰਮ੍ਰਿਤਸਰ ਸਿਟੀ 1, ਡੀ ਐਸ ਪੀ ਸਿਟੀ 2 ਅਤੇ ਐਸ ਪੀ ਹੈਡਕੁਆਰਟਰ ਤਰਨਤਾਰਨ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਨਾਂ ਕਿਹਾ ਕਿ ਹੁਣ ਉਨਾਂ ਨੂੰ ਦੁਬਾਰਾ ਗੁਰੂ ਨਗਰੀ ਵਿਚ ਸੇਵਾ ਕਰਨ ਦਾ ਮੌਕਾ ਸਰਕਾਰ ਨੇ ਦਿੱਤਾ ਹੈ ਅਤੇ ਉਹ ਬਤੌਰ ਕਮਾਡੈਂਟ ਆਪਣੀ ਸੇਵਾ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।

Have something to say? Post your comment

More News News

ਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ ਹੇਲਸਿੰਕੀ ਨੇ ਸ਼ਾਨਦਾਰ ਜਿੱਤ ਨਾਲ ਕੀਤਾ ਆਗਾਜ਼ ਮਜੀਠੀਆ ਤੇ ਬਾਦਲ ਪਰਿਵਾਰ ਵਲੋਂ ਕੀਤੇ ਗੁਨਾਹਾਂ ਨੂੰ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਦਰਜ਼ ਕੀਤਾ ਜਾਵੇਗਾ: ਬ੍ਰਹਮਪੁਰਾ ਠੰਡ ਦੇ ਬਾਵਜੂਦ ਸੈਂਕੜੇ ਬਚਿੱਆਂ ਨੇ ਦਿੱਤਾ ਅੰਗਦਾਨ ਦਾ ਸੰਦੇਸ਼ ਸਿੱਖਿਆ ਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ ਪਾਈਟੈਕਸ ਦੇ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ ਪ੍ਰੈਸ ਕਲੱਬ ਦੀ ਹੋਈ ਸਲਾਨਾ ਚੋਣ, ਸੁਖਵਿੰਦਰ ਪਾਲ ਸਿੰਘ ਸੁੱਖੂ ਬਣੇ ਪ੍ਰਧਾਨ, ਸੋਨੀ ਜਨਰਲ ਸਕੱਤਰ ਅਤੇ ਨਿੱਕੂਵਾਲ ਬਣੇ ਚੇਅਰਮੈਨ। ਇਨਸਾਫ ਦੀ ਅਵਾਜ਼ ਜਥੇਬੰਦੀ ਦੀ ਮੀਟਿੰਗ ਹੋਈ ਸੂਬਾ ਪੱਧਰੀ ਭਾਸ਼ਣ ਕਲਾ ਮੁਕਾਬਲੇ 'ਚ ਐਸ. ਡੀ. ਕਾਲਜ ਦਾ ਦੂਜਾ ਸਥਾਨ ਮਾਤਾ ਦੀ ਯਾਦ ਵਿੱਚ ਹਰਜੋਤ ਸੰਧੂ ਦੇਣਗੇ 3 ਕਿਤਾਬਾਂ ਨੂੰ ਸਲਾਨਾਂ ਇਨਾਂਮ ਝੁੱਗੀਆਂ ਵਾਲੇ ਬੱਚਿਆਂ ਨੂੰ ਮਿਲਕੇ ਮਨ ਨੂੰ ਖੁਸ਼ੀ ਹੋਈ : ਸੁੱਖੀ ਬਾਠ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰਨ ਵਾਲਾ ਕੈਪਟਨ,ਬਟਗਾੜੀ ਅੈਲਾਨ ਕਰਕੇ ਵੀ ਮੁੱਕਰ ਸਕਦਾ ਹੈ,------- ਯੁਨਾਟਿਡ ਖਾਲਸਾ ਦਲ ਯੂ.ਕੇ
-
-
-