News

ਸ਼ਹੀਦ ਭਾਈ ਬਲਦੀਪ ਸਿੰਘ ਫੂਲ ਬੱਬਰ ਦੀ ਯਾਦ ਵਿੱਚ ਪਰਿਵਾਰ ਵੱਲੋਂ ਅਰਦਾਸ ਕਰਵਾਈ ਗਈ

August 10, 2018 09:49 PM
General

ਸ਼ਹੀਦ ਭਾਈ ਬਲਦੀਪ ਸਿੰਘ ਫੂਲ ਬੱਬਰ ਦੀ ਯਾਦ ਵਿੱਚ ਪਰਿਵਾਰ ਵੱਲੋਂ ਅਰਦਾਸ ਕਰਵਾਈ ਗਈ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 8 ਅਗਸਤ 1992 ਨੂੰ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਭਾਰਤੀ ਪੁਲਿਸ ਫੋਰਸਾਂ ਨਾਲ ਮੁਕਾਬਲੇ ਵਿੱਚ ਚੋਟੀ ਦੇ ਦੋ ਜੁਝਾਰੂਆਂ ਭਾਈ ਬਲਦੀਪ ਸਿੰਘ ਬੱਬਰ ਪਿੰਡ ਫੂਲ ਅਤੇ ਭਾਈ ਸੁਖਪਾਲ ਸਿੰਘ ਪਾਲ ਬੱਬਰ ਸ਼ਹੀਦੀਆਂ ਪ੍ਰਾਪਤ ਕਰ ਅਪਣਾ ਜੀਵਨ ਕੌਂਮੀ ਘਰ ਲਈ ਵਾਰ ਗਏ ਸਨ। ਕੁੱਝ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਵਾਂਗ ਭਾਈ ਬਲਦੀਪ ਸਿੰਘ ਦੇ ਪਰਿਵਾਰ ਦੀ ਵੀ ਤਰਾਸਦੀ ਹੈ ਕਿ ਪਿਛਲੇ ਢਾਈ ਦਹਾਕਿਆਂ ਵਿੱਚ ਕਿਸੇ ਪੰਥਕ ਜਥੇਬੰਦੀ ਨੇ ਪਰਿਵਾਰ ਦੀ ਸਾਰ ਨਹੀ ਲਈ ਸੀ। ਭਾਈ ਬਲਦੀਪ ਸਿੰਘ ਆਪ ਤਾਂ ਸਿੱਖ ਸੰਘਰਸ ਵਿੱਚ ਸਰਗਰਮ ਸਨ ਹੀ ਤੇ ਸ਼ਹੀਦੀ ਪਾ ਗਏ ਪਰ ਭਾਈ ਸਾਹਿਬ ਦੀਆਂ ਕੌਂਮੀ ਸੇਵਾਵਾਂ ਕਾਰਨ ਉਹਨਾਂ ਦੇ ਇੱਕ ਹੋਰ ਭਰਾ ਭਾਈ ਹਰਜੀਤ ਸਿੰਘ ਨੂੰ ਵੀ ਮਹਾਨ ਭਾਰਤ ਦੀ ਬਹਾਦਰ ਪੁਲਿਸ ਨੇ ਚੁੱਕ ਕੇ ਕਿਧਰੇ ਖਪਾ ਦਿੱਤਾ ਜਿਸ ਦਾ ਅੱਜ ਤੱਕ ਕੋਈ ਅਤਾ ਪਤਾ ਨਹੀ। ਸਿੱਖ ਸੰਘਰਸ਼ ਦੀ ਝੋਲੀ 2 ਪੁੱਤਰ ਪਾਉਣ ਵਾਲੇ ਵੈਦ ਹਰਬੰਸ ਲਾਲ ਜੀ ਵੀ ਕੁੱਝ ਮਹੀਨੇ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਗੁਰਪੁਰੀ ਸਿਧਾਰ ਗਏ ਤੇ ਉਹਨਾਂ ਦੇ ਭੋਗ ਤੇ ਵੀ ਰਿਸਤੇਦਾਰਾਂ Ḕਤੋਂ ਬਿਨਾਂ ਕਿਸੇ ਪੰਥਕ ਆਗੂ ਨੇ ਹਾਜਰੀ ਲਗਵਾਉਣੀ ਜਰੂਰੀ ਨਹੀ ਸਮਝੀ। ਪਰਿਵਾਰ ਤੇ ਮੁਸੀਬਤਾਂ ਦੇ ਝੁੱਲੇ ਝੱਖੜਾ ਬਾਰੇ ਸੁਣਦੇ-ਸੁਣਦੇ ਜਵਾਨ ਹੋਏ ਉਹਨਾਂ ਦੇ ਭਤੀਜੇ ਪ੍ਰਦੀਪ ਸ਼ਰਮਾ ਨੇ ਇਸ ਸਾਲ ਸ਼ਹੀਦ ਚਾਚਿਆਂ ਦੀ ਬਰਸੀ ਮਨਾਉਣ ਦੀ ਠਾਣੀ ਸੀ ਪਰ ਕੁੱਝ ਪੰਥਕ ਜਥੇਬੰਦੀਆਂ ਵੱਲੋਂ ਇਸ ਸਾਲ ਬਠਿੰਡੇ ਜ਼ਿਲ੍ਹੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇੱਕ ਵਿਸਾਲ ਸਮਾਗਮ ਰੱਖਣ ਦੀ ਸਲਾਹ ਕਾਰਨ ਫਿਰ ਹਮੇਸਾਂ ਵਾਂਗ ਪਿੰਡ ਫੁਲ ਦੇ ਗੁਰਦਵਾਰਾ ਸਿੰਘ ਸਭਾ ਪੱਤੀ ਜਟਾਣਾ ਵਿਖੇ ਅਰਦਾਸ ਕਰਵਾ ਕੇ ਭਾਈ ਬਲਦੀਪ ਸਿੰਘ ਬੱਬਰ, ਭਾਈ ਸੁਖਪਾਲ ਸਿੰਘ ਪਾਲਾ ਅਤੇ ਭਾਈ ਹਰਜੀਤ ਸਿੰਘ ਨੂੰ ਯਾਦ ਕਰ ਲਿਆ। ਪੰਥਕ ਜਥੇਬੰਦੀਆਂ ਲਈ ਸਮਰਪਤਿ ਉਹ ਸੂਝਵਾਂਨ ਨੌਜਵਾਂਨ ਵਧਾਈ ਦੇ ਪਾਤਰ ਹਨ ਜਿਹੜੇ ਕੁੱਝ ਦਿਨ ਪਹਿਲਾਂ ਇਸ ਪਰਿਵਾਰ ਨੂੰ ਮਿਲ ਕੇ ਤੇ ਸਨਮਾਨਿਤ ਕਰ ਕੇ ਆਏ ਹਨ।

Have something to say? Post your comment

More News News

ਗਾਇਕ ਪ੍ਰੀਤ ਸਿੱਧੂ ਦਾ ਧਾਰਮਿਕ ਗੀਤ 'ਰਹਿਮਤਾਂ ' ਰਿਲੀਜ਼ ਬੈਲਜ਼ੀਅਮ ਵਿੱਚ ਮਨਾਇਆ ਗਿਆ ਭਗਤ ਰਵੀਦਾਸ ਜੀ ਦਾ ਆਗਮਨ ਪੁਰਬ ਪਿੰਡ ਧਨੋ ਵਿਖੇ ' ਬੇਟੀ ਬਚਾਓ, ਬੇਟੀ ਪੜਾਓ ' ਪ੍ਰੋਗਰਾਮ ਤਹਿਤ ਸਮਾਗਮ ਕਰਵਾਇਆ ਪਿੰਡ ਟਿੱਬਾ ਵਿਖੇ ਅਪਰ ਲਸਾੜਾ ਡਰੇਨ 'ਤੇ ਬਣਿਆ ਪੁਲ ਸੜਕ ਹਾਦਸੇ ਨੂੰ ਦੇ ਰਿਹਾ ਸੱਦਾ ਸੜਕ ਨੇ ਧਾਰਿਆ ਛੱਪੜ ਦਾ ਰੂਪ, ਨਗਰ ਪੰਚਾਇਤ ਭਿੱਖੀਵਿੰਡ ਬੇਖਬਰ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਦੀ ਮਾਣਮੱਤੀ ਮੁਟਿਆਰ ਮਾਲਵਾ ਹੈਰੀਟੇਜ਼ ਅਤੇ ਸਭਿਆਚਾਰਕ ਫਾਊਂਡੇਸ਼ਨ (ਰਜਿ.) ਵੱਲੋਂ ਬਠਿੰਡਾ ਦੇ ਵਿਰਾਸਤੀ ਪਿੰਡ ਜੈਪਾਲਗੜ 'ਚ '੧੫ਵਾਂ ਵਿਰਾਸਤ ਮੇਲਾ' ਅੱਜ (੨੨ ਫਰਵਰੀ) ਤੋਂ ਸ਼ੁਰੂ ਐੱਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੀਆਂ 59ਵੀਆਂ ਸਾਲਾਨਾ ਖੇਡਾਂ ਸ਼ੁਰੂ ਪਲੇਠਾ ਧਾਰਮਿਕ ਗੀਤ " ਸੁੱਖ" ਨਾਲ ਚਰਚਾ, ਵਿੱਚ- ਗਾਇਕ ਸ਼ੇਵਕ ਸਿੰਘ ਹੱਟ-ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ
-
-
-