Poem

ਆ ਧੀਏ ਤੈਨੂੰ ਗਲ ਨਾਲ ਲਾਵਾਂ //ਅਮਰਜੀਤ ਕੌਰ ਫਰੀਦਕੋਟ

August 10, 2018 09:57 PM
General

ਆ ਧੀਏ ਤੈਨੂੰ ਗਲ ਨਾਲ ਲਾਵਾਂ
ਤੇਰੇ ਸਾਰੇ ਲਾਡ ਲਡਾਵਾਂ
ਤੈਨੂੰ ਇਹ ਜੱਗ ਵਿਖਾਵਾਂ
ਮੈਂ ਤਾਂ ਧੀਏ ਇਹ ਹੀ ਚਾਹਵਾਂ

ਜਗ ਜਨਨੀ ਮੈਨੂੰ ਕਹਿੰਦੇ ਸਾਰੇ
ਇਸ ਜੱਗ ਤੋਂ ਮੈ ਜਾਵਾਂ ਵਾਰੇ
ਬੜੇ ਨੇ ਇਸ ਦੇ ਚੋਜ ਨਿਆਰੇ
ਧੀਆਂ ਕੁੱਖ ਦੇ ਵਿੱਚ ਇਹ ਮਾਰੇ

ਮਾਸੀ ਭੂਆ ਭੈਣਾਂ ਚਾਹੁੰਦੇ
ਪਰ ਧੀਆਂ ਨਾ ਜੰਮਣਾ ਚਾਹੁੰਦੇ
ਸੁਹਣੀ ਨਾਰ ਨਾਲ ਫੱਬੇ ਵਿਹੜਾ
ਪਰ ਉਹਨੂੰ ਜੱਗ ਵਿਖਾਵੇ ਕਿਹੜਾ

ਧੀਆਂ ਵੀ ਉਸ ਰੱਬ ਦਾ ਜੀਅ ਨੇ
ਦੱਸੋ ਇਹ ਨਾ ਕਰਦੀਆਂ ਕੀ ਨੇ
ਕਲਪਨਾ ਚਾਵਲਾ ਵੀ ਇੱਕ ਧੀ ਸੀ
ਮਾਈ ਭਾਗੋ ਵੀ ਖੂਬ ਲੜੀ ਸੀ

ਆਓ ਅੱਜ ਇੱਕ ਅਹਿਦ ਕਮਾਈਏ
ਇਸ ਕਲੰਕ ਨੂੰ ਜੜੋਂ ਮੁਕਾਈਏ
ਧੀ ਵੀ ਜੱਗ ਤੇ ਰੌਸ਼ਨ ਕਰਦੀ ਨਾਂ
ਧੀ ਨਹੀਂ ਤਾਂ ਕਿਦਾਂ ਬਣਜੂ ਮਾਂ।

ਅਮਰਜੀਤ ਕੌਰ ਫਰੀਦਕੋਟ

Have something to say? Post your comment