Thursday, April 25, 2019
FOLLOW US ON

Article

ਮਾਂ ਦੀ ਪੁੱਤਰ ਲਈ ਰੱਬ ਅੱਗੇ ਅਰਦਾਸ // ਪਰਮਜੀਤ ਕੌਰ ਸੋਢੀ

August 17, 2018 08:44 PM
General

ਮਾਂ ਦੀ ਪੁੱਤਰ ਲਈ ਰੱਬ ਅੱਗੇ ਅਰਦਾਸ


ਰਜਨੀ ਦੇ ਵਿਆਹ ਹੋਏ ਨੂੰ ਦੋ ਸਾਲ ਹੋ ਗਏ ਸਨ।ਪਰ ਅਜੇ ਤੱਕ ਉਸਦੇ ਕੋਲ ਕੋਈ ਬੱਚਾ ਨਹੀ ਸੀ।ਪਰ ਰਜਨੀ ਅਤੇ ਉਸਦਾ ਪਤੀ ਆਪਣੀ ਵਿਵਾਹਕ ਜਿੰਦਗੀ ਵਿੱਚ ਪੂਰੇ ਖੁਸ਼ ਸਨ।ਔਰ ਸੋਚਦੇ ਸਨ ਅਜੇ ਬੱਚਾ ਨਹੀ ਲੈਣਾ ਪਹਿਲਾ ਕੈਰੀਅਰ ਬਣਾ ਲਈਏ।ਪਰ ਰਜਨੀ ਦੀ ਸੱਸ ਨੂੰ ਹਰ ਵੇਲੇ ਫਿਕਰ ਲੱਗਿਆ ਰਹਿੰਦਾ ਸੋਚਦੀ ਮੇਰੀ ਨੂੰਹ ਕਦੋ ਮਾਂ ਬਣੇਗੀ। ਮੈ ਵੀ ਪੋਤੇ,ਪੋਤੀ ਦੀ ਦਾਦੀ ਬਣਾ।ਇੱਕ ਦਿਨ ਰਜਨੀ ਦੀ ਸੱਸ ਬੋਲੀ ਕੁੜੇ ਬਹੂ ਮੈਨੂੰ ਵੀ ਦਾਦੀ ਬਣਾ ਦਿਉ ਹੁਣ ਅੱਗੋ ਰਜਨੀ ਬੋਲੀ ਮਾਤਾ ਜੀ ਪਹਿਲਾ ਸਾਡਾ ਕੈਰੀਅਰ ਬਣ ਜਾਵੇ ਫਿਰ ਤੁਹਾਨੂੰ ਦਾਦੀ ਵੀ ਬਣਾ ਦਿਆਗੇ।ਇਸ ਤ੍ਹਰਾ ਸਾਲ ਕੁ ਹੋਰ ਲੰਘ ਗਿਆ।ਪਰ ਮਾਂ ਦਾ ਦਿਲ ਕਿੱਥੇ ਖੜੇ।ਇਸੇ ਤ੍ਹਰਾ ਇੱਕ ਦਿਨ ਸਵੇਰੇ ਕੋਈ ਸਾਧੂ ਮਹਾਤਮਾ ਮਾਤਾ ਦੇ ਘਰ ਆਏ ਤੇ ਕਹਿਣ ਲੱਗੇ ਮਾਤਾ ਜੀ ਪ੍ਰਸ਼ਾਦਾ ਛਕਾ ਦਿਉ।ਮਾਤਾ ਨੇ ਬੜੇ ਪਿਆਰ ਨਾਲ ਪ੍ਰਸ਼ਾਦਾ ਬਣਾਇਆ ਤੇ ਭੁੱਖੇ ਸਾਧੂਆ ਨੂੰ ਛਕਾਇਆ।ਸਾਧੂ ਪ੍ਰਸ਼ਾਦਾ ਛਕ ਤ੍ਰਿਪਤ ਹੋ ਗਏ ਤੇ ਮਾਤਾ ਨੂੰ ਕਹਿਣ ਲੱਗੇ ਮਾਤਾ ਜੀ ਮੰਗੋ ਜੋ ਮੰਗਣਾ ਹੈ ਮਾਤਾ ਝੱਟ ਬੋਲੀ ਬਾਬਾ ਜੀ ਰੱਬ ਦਾ ਦਿੱਤਾ ਬਹੁਤ ਕੁਝ ਹੈ ਬੱਸ ਮੇਰੀ ਨੂੰਹ ਅਜੇ ਇੰਨਾ ਹੀ ਬੋਲੀ ਸੀ ਮਾਤਾ ਸਾਧੂ ਬੋਲੇ ਮਾਤਾ ਜੀ ਇੱਕ ਵਾਰ ਵਿੱਚ ਹੀ ਮੰਗਣਾ ਹੈ ਜੋ ਮੰਗਣਾ ਮੰਗ ਲਵੀ।ਮਾਤਾ ਸੋਚੀ ਪੈ ਗਈ ਕਿ ਇੱਕ ਵਾਰ ਵਿੱਚ ਕਿਵੇ ਮੰਗਾ।ਪਰ ਪੁੱਤਰ ਲਈ ਤਾਂ ਹਰ ਮਾਂ ਕੁਝ ਸਕੀਮ ਲਗਾ ਹੀ ਲੈਦੀ ਹੈ।ਫਟਾਫਟ ਬੋਲੀ ਰੱਬ ਅੱਗੇ ਇਹੀ ਅਰਦਾਸ ਕਰੀਏ ਬਾਬਾ ਜੀ ਨੂੰਹ ਮੇਰੀ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕੇ ਗੋਦੀ ਵੇਖਾ ਬਾਲ ਖੇਡਦਾ।ਫਿਰ ਬੋਲੀ ਬਸ ਇਹੀ ਛੋਟੀ ਜੀ ਮੰਗ ਹੈ ਬਾਬਾ ਜੀ ਰੱਬ ਮੁਰਾਦ ਪੂਰੀ ਕਰਦੇ ਬਸ।ਸਾਧੂ ਮਹਾਤਮਾ ਬੜੇ ਹੈਰਾਨ ਹੋਕੇ ਬੋਲੇ ਮਾਤਾ ਤਾਂ ਬੜੀ ਸੂਝਵਾਨ ਹੈ ਇੱਕ ਵਾਰ ਵਿੱਚ ਆਪਣੇ ਪੁੱਤਰ ਲਈ ਸੋਨਾ,ਦੁੱਧ,ਪੁੱਤ ਮੰਗ ਲਿਆ ਇਸਨੂੰ ਹੀ ਕਹਿੰਦੇ ਨੇ ਮਾਂ ਪੁੱਤ ਦਾ ਪਿਆਰ ਔਰ ਪੁੱਤਰ ਲਈ ਰੱਬ ਕੋਲੋ ਮੰਗਣਾ।


 ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ ।

Have something to say? Post your comment